ਗੰਗਾ ਕੰਢੇ ਟੈਂਟ 'ਚ ਰਹਿ ਰਹੇ ਹਨ ਰਾਹੁਲ ਗਾਂਧੀ

ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਕਿੱਥੇ ਹਨ, ਇਸ ਬਾਰੇ ਦੋ ਦਿਨਾਂ ਤੋਂ ਚਰਚਾ ਹੋ ਰਹੀ ਹੈ। ਅਚਾਨਕ ਛੁੱਟੀ 'ਤੇ ਗਏ ਰਾਹੁਲ ਗਾਂਧੀ ਬਾਰੇ ਕੋਈ ਕਹਿ ਰਿਹਾ ਹੈ ਕਿ ਉਹ ਬਦੇਸ਼ ਗਏ ਹਨ, ਜਦ ਕਿ ਕਾਂਗਰਸੀ ਆਗੂ ਜਗਦੀਸ਼ ਸ਼ਰਮਾ ਨੇ ਇੱਕ ਫੋਟੋ ਜਾਰੀ ਕਰਕੇ ਦੱਸਿਆ ਹੈ ਕਿ ਰਾਹੁਲ ਉੱਤਰਾ ਖੰਡ 'ਚ ਹਨ। ਉਹਨਾ ਨੇ ਦੱਸਿਆ ਕਿ ਰਾਹੁਲ ਗਾਂਧੀ ਟੈਂਟ 'ਚ ਰਹਿ ਰਹੇ ਹਨ ਅਤੇ ਗੰਗਾ ਕਿਨਾਰੇ ਬੈਠ ਕੇ ਅਗਲੀ ਰਣਨੀਤੀ ਬਣਾ ਰਹੇ ਹਨ। ਆਪਣੀ ਗੱਲ ਨੂੰ ਪੱਕਿਆਂ ਕਰਨ ਲਈ ਤਸਵੀਰ ਵੀ ਜਾਰੀ ਕੀਤੀ ਹੈ। ਉਨ੍ਹਾ ਦੱਸਿਆ ਕਿ ਰਾਹੁਲ ਉੱਥੇ ਛੁੱਟੀਆਂ ਮਨਾ ਰਹੇ ਹਨ। ਜਗਦੀਸ਼ ਸ਼ਰਮਾ ਨੇ ਦੱਸਿਆ ਕਿ ਉਹਨਾ ਨੂੰ ਪਹਿਲੇ ਦਿਨ ਹੀ ਪਤਾ ਸੀ ਕਿ ਰਾਹੁਲ ਕਿੱਥੇ ਹਨ। ਸ਼ਰਮਾ ਨੇ ਦੱਸਿਆ ਕਿ ਉਹਨਾ ਨੂੰ ਨਹੀਂ ਲੱਗਦਾ ਕਿ ਉਹਨਾ ਦਾ ਕੋਈ ਕਰੀਬੀ ਕਹਿ ਸਕਦਾ ਹੈ ਕਿ ਰਾਹੁਲ ਬਦੇਸ਼ 'ਚ ਹਨ। ਉਨ੍ਹਾ ਕਿਹਾ ਕਿ ਮੀਡੀਆ 'ਚ ਕਈ ਤਰ੍ਹਾਂ ਦੀਆਂ ਕਿਆਸ-ਅਰਾਈਆਂ ਲਾਈਆਂ ਜਾ ਰਹੀਆਂ ਹਨ, ਜਿਸ ਤੋਂ ਬਾਅਦ ਉਹਨਾ ਫੈਸਲਾ ਲਿਆ ਕਿ ਉਹ ਲੋਕਾਂ ਨੂੰ ਦੱਸਣਗੇ ਕਿ ਰਾਹੁਲ ਗਾਂਧੀ ਕਿੱਥੇ ਹਨ ਅਤੇ ਇਸੇ ਲਈ ਉਹਨਾ ਨੇ ਤਸਵੀਰਾਂ ਜਾਰੀ ਕੀਤੀਆਂ ਹਨ।rnਉਨ੍ਹਾ ਦੱਸਿਆ ਕਿ ਰਾਹੁਲ ਗਾਂਧੀ ਉੱਥੇ ਇਕੱਲੇ ਨਹੀਂ ਹਨ। ਉਨ੍ਹਾ ਨਾਲ ਕੱਪੜੇ ਧੋਣ ਵਾਲੇ ਅਤੇ ਰੋਟੀ ਪਕਾਉਣ ਵਾਲੇ ਬੰਦੇ ਹਨ ਅਤੇ ਐੱਸ ਪੀ ਜੀ ਦੀ ਇੱਕ ਟੀਮ ਵੀ ਉਹਨਾ ਦੇ ਨਾਲ ਹੈ। ਸ਼ਰਮਾ ਨੇ ਕਿਹਾ ਕਿ ਉਹ ਹਜ਼ਾਰ ਵਾਰ ਕਹਿ ਚੁੱਕੇ ਹਨ ਕਿ ਰਾਹੁਲ ਬਦੇਸ਼ 'ਚ ਨਹੀਂ ਹਨ। ਉਧਰ ਕਾਂਗਰਸ ਨੇ ਜਗਦੀਸ਼ ਸ਼ਰਮਾ ਦੇ ਦਾਅਵਿਆਂ ਨੂੰ ਰੱਦ ਕੀਤਾ ਹੈ। ਰਾਹੁਲ ਗਾਂਧੀ ਦੇ ਦਫਤਰ ਵੱਲੋਂ ਬਿਆਨ ਆਇਆ ਹੈ ਕਿ ਜਗਦੀਸ਼ ਦੇ ਰਾਹੁਲ ਬਾਰੇ ਦਾਅਵਿਆਂ ਨੂੰ ਨਾ ਮੰਨਿਆ ਜਾਵੇ, ਕਿਉਂਕਿ ਉਸ ਵੱਲੋਂ ਜਾਰੀ ਕੀਤੀਆਂ ਗਈਆਂ ਤਸਵੀਰਾਂ ਪੁਰਾਣੀਆਂ ਹਨ। ਇੱਕ ਹੋਰ ਆਗੂ ਨੇ ਕਿਹਾ ਹੈ ਕਿ ਰਾਹੁਲ ਬਦੇਸ਼ ਚਲੇ ਗਏ ਹਨ, ਤਾਂ ਕਿ ਉਹ ਭਵਿੱਖ ਦੀ ਰਣਨੀਤੀ ਬਣਾ ਸਕਣ। ਇਹ ਵੀ ਰਿਪੋਰਟਾਂ ਹਨ ਕਿ ਰਾਹੁਲ ਗਾਂਧੀ ਗਰੀਸ ਗਏ ਹਨ ਅਤੇ ਉੱਥੇ ਛੁੱਟੀਆਂ ਮਨਾ ਰਹੇ ਹਨ।rnਰਾਹੁਲ ਗਾਂਧੀ ਨੂੰ ਹਵਾਈ ਅੱਡਿਆਂ 'ਤੇ ਸਕਿਉਰਿਟੀ ਜਾਂਚ ਤੋਂ ਛੋਟ ਹੈ ਅਤੇ ਇਸੇ ਕਰਕੇ ਉਹਨਾਂ ਦੇ ਬਦੇਸ਼ ਦੌਰੇ ਬਾਰੇ ਪਤਾ ਨਹੀਂ ਲੱਗ ਰਿਹਾ ਹੈ।rnਉਹ ਹਵਾਈ ਅੱਡਿਆਂ ਦੇ ਵਿਸ਼ੇਸ਼ ਵਿਅਕਤੀਆਂ ਵਾਲੇ ਕਮਰੇ 'ਚ ਰੁਕਦੇ ਹਨ ਅਤੇ ਉੱਥੋਂ ਸਿੱਧੇ ਜਹਾਜ਼ 'ਚ ਚੜ੍ਹ ਜਾਂਦੇ ਹਨ।