ਪੀ ਡੀ ਪੀ ਵਿਧਾਇਕ ਹੋਰ ਵੀ ਅੱਗੇ ਵਧੇ; ਅਫਜ਼ਲ ਗੁਰੂ ਦੀਆਂ ਅਸਥੀਆਂ ਸੌਂਪਣ ਦੀ ਮੰਗ ਕੀਤੀ

ਜੰਮੂ-ਕਸ਼ਮੀਰ 'ਚ ਭਾਜਪਾ ਨਾਲ ਮਿਲ ਕੇ ਗੱਠਜੋੜ ਸਰਕਾਰ ਦੇ ਗਠਨ ਤੋਂ ਇੱਕ ਦਿਨ ਮਗਰੋਂ ਪੀ ਡੀ ਪੀ ਦੇ ਕੁਝ ਵਿਧਾਇਕਾਂ ਨੇ ਸੰਸਦ 'ਦੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦੀਆਂ ਅਸਥੀਆਂ ਦਿੱਤੇ ਜਾਣ ਦੀ ਮੰਗ ਕੀਤੀ ਹੈ।rnਜ਼ਿਕਰਯੋਗ ਹੈ ਕਿ ਦਸੰਬਰ 2001 ਵਿੱਚ ਸੰਸਦ 'ਤੇ ਹਮਲੇ ਦੇ ਮਾਮਲੇ ਵਿਚ ਗੁਰੂ ਨੂੰ 9 ਫਰਵਰੀ 2013 ਨੂੰ ਤਿਹਾੜ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਸੀ। ਅੱਜ ਪੀ ਡੀ ਪੀ ਦੇ 8 ਵਿਧਾਇਕਾਂ ਨੇ ਇੱਕ ਬਿਆਨ ਰਾਹੀਂ ਐਨ ਡੀ ਏ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਰੂ ਦੀਆਂ ਅਸਥੀਆਂ ਪਰਵਾਰ ਨੂੰ ਦਿੱਤੀਆਂ ਜਾਣ। ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਰਟੀ ਦਾ ਸ਼ੁਰੂ ਤੋਂ ਮੰਨਣਾ ਹੈ ਕਿ ਅਫਜ਼ਲ ਗੁਰੂ ਨੂੰ ਫਾਂਸੀ ਦੇ ਮਾਮਲੇ ਵਿੱਚ ਸੰਵਿਧਾਨਕ ਪ੍ਰਕਿਰਿਆ ਨਹੀਂ ਅਪਣਾਈ ਗਈ। ਉਨ੍ਹਾ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਸੂਚੀ ਵਿੱਚ ਅਫਜ਼ਲ ਗੁਰੂ ਦਾ ਨਾਂਅ 28ਵੇਂ ਨੰਬਰ 'ਤੇ ਸੀ ਅਤੇ ਉਸ ਨੂੰ 28ਵੇਂ ਨੰਬਰ ਤੋਂ ਚੁੱਕ ਕੇ ਫਾਂਸੀ ਦੇ ਦਿੱਤੀ ਗਈ।rnਪੀ ਡੀ ਪੀ ਦੇ ਜਿਹੜੇ ਵਿਧਾਇਕਾਂ ਦੇ ਬਿਆਨ 'ਤੇ ਦਸਤਖਤ ਹਨ, ਉਨ੍ਹਾਂ 'ਚ ਮੁਹੰਮਦ ਖਲੀਲ, ਜ਼ਹੂਰ ਅਹਿਮਦ ਮੀਰ, ਮਨਜ਼ੂਰ ਅਹਿਮਦ, ਮੁਹੰਮਦ ਅੱਬਾਸ ਵਾਣੀ, ਯੁਵਾਰ ਦਿਲਾਵਰ ਮੀਰ, ਐਡਵੋਕੇਟ ਮੁਹੰਮਦ ਯੂਸਫ, ਅਜ਼ੀਜ਼ ਅਹਿਮਦ ਮੀਰ ਅਤੇ ਨੂਰ ਮੁਹੰਮਦ ਸ਼ੇਖ ਸ਼ਾਮਲ ਹਨ। ਉਨ੍ਹਾ ਦਾਅਵਾ ਕੀਤਾ ਕਿ ਗੁਰੂ ਨੂੰ ਫਾਂਸੀ ਦੇ ਕੇ ਉਸ ਨਾਲ ਬੜੇ ਬੇਇਨਸਾਫੀ ਕੀਤੀ ਗਈ। ਇਹ ਗੱਲ ਪੀ ਡੀ ਪੀ ਦੇ ਸਰਪ੍ਰਸਤ ਅਤੇ ਸੂਬੇ ਦੇ ਮੁੱਖ ਮੰਤਰੀ ਮੁਫਤੀ ਮੁਹੰਮਦ ਸਾਈਦ ਦੇ ਉਸ ਵਿਵਾਦਗ੍ਰਸਤ ਬਿਆਨ ਤੋਂ ਇੱਕ ਦਿਨ ਬਾਅਦ ਆਖੀ ਗਈ ਹੈ, ਜਿਸ ਰਾਹੀਂ ਉਨ੍ਹਾ ਨੇ ਸੂਬੇ ਵਿੱਚ ਸ਼ਾਂਤਮਈ ਅਸੰਬਲੀ ਚੋਣਾਂ ਦਾ ਸਿਹਰਾ ਪਾਕਿਸਤਾਨ ਅਤੇ ਅੱਤਵਾਦੀਆਂ ਸਿਰ ਬੰਨ੍ਹਿਆ ਸੀ।