Latest News

ਪੰਜਾਬ \'ਚ ਕਈ ਥਾਈਂ ਮੀਂਹ ਤੇ ਤੂਫ਼ਾਨ, ਕਣਕ ਵਿਛੀ

ਪੰਜਾਬ ਦੇ ਬਹੁਤ ਸਾਰੇ ਇਲਾਕਿਆਂ \'ਚ ਲਗਾਤਾਰ ਮੀਂਹ ਕਾਰਨ ਕਿਸਾਨ ਚਿੰਤਾ ਦੇ ਆਲਮ \'ਚ ਹਨ। ਮੀਂਹ ਨਾਲ ਆਏ ਤੂਫ਼ਾਨ ਕਾਰਨ ਕਣਕ ਖੇਤਾਂ \'ਚ ਵਿਛ ਗਈ ਹੈ ਅਤੇ ਇਸ ਦੇ ਨੁਕਸਾਨੇ ਜਾਣ ਦਾ ਖ਼ਦਸ਼ਾ ਹੈ।\r\nਮੀਂਹ ਕਾਰਨ ਖੇਤਾਂ \'ਚ ਪਾਣੀ ਖੜਾ ਹੋ ਗਿਆ ਹੈ। ਆਲੂਆਂ ਦੀ ਫ਼ਸਲ ਪਾਣੀ \'ਚ ਡੁੱਬ ਗਈ ਹੈ। ਲੋਕ ਆਲੂਆਂ \'ਚੋਂ ਪਾਣੀ ਕੱਢਣ ਲਈ ਜੇ ਸੀ ਬੀ ਮਸ਼ੀਨਾਂ ਨਾਲ ਟੋਏ ਪੁੱਟ ਰਹੇ ਹਨ। ਜੇ ਮੀਂਹ ਹੋਰ ਪੈ ਗਿਆ ਤਾਂ ਆਲੂਆਂ ਦੀ ਫ਼ਸਲ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ। ਆਲੂਆਂ ਦੀ ਫ਼ਸਲ ਦੀ ਪੁਟਾਈ ਲਮਕ ਜਾਣ ਕਾਰਨ ਅਗਲੀ ਫ਼ਸਲ ਦੀ ਬਿਜਾਈ \'ਚ ਲਗਾਤਾਰ ਦੇਰੀ ਹੋ ਰਹੀ ਹੈ। ਅਗਲੀ ਫ਼ਸਲ \'ਚ ਮੱਕੀ, ਸੂਰਜ ਮੁਖੀ, ਹੋਰ ਸਬਜ਼ੀਆਂ ਦੀ ਬਿਜਾਈ ਕੀਤੀ ਜਾਣੀ ਹੈ। ਜਿਹੜੇ ਕਿਸਾਨਾਂ ਨੇ ਫੁਰਤੀ ਕਰਕੇ ਸਬਜ਼ੀਆਂ ਖਾਸ ਤੌਰ \'ਤੇ ਕੱਦੂ, ਭਿੰਡੀ ਤੋਰੀ, ਤਰਾਂ, ਖੀਰੇ, ਕਰੇਲੇ ਅਤੇ ਖਰਬੂਜ਼ਿਆਂ ਅਤੇ ਹਦਵਾਣਿਆਂ ਦੀ ਅਗੇਤੀ ਬਿਜਾਈ ਕੀਤੀ ਸੀ, ਉਹ ਵੀ ਮੀਂਹ ਕਾਰਨ ਨੁਕਸਾਨੇ ਗਏ ਹਨ। ਮੀਂਹ ਕਾਰਨ ਸਕੂਲੀ ਬੱਚਿਆਂ ਅਤੇ ਕਾਰੋਬਾਰ \'ਤੇ ਜਾਣ ਵਾਲੇ ਲੋਕਾਂ ਅਤੇ ਦਫ਼ਤਰੀ ਮੁਲਾਜ਼ਮਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਮੈਦਾਨੀ ਇਲਾਕਿਆਂ \'ਚ ਮੀਂਹ ਪੈਣ ਅਤੇ ਪਹਾੜਾਂ \'ਤੇ ਮੁੜ ਬਰਫ਼ਬਾਰੀ ਨਾਲ ਠੰਡ ਨੇ ਮੁੜ ਜ਼ੋਰ ਫੜ ਲਿਆ ਅਤੇ ਠੰਡ ਕਾਰਨ ਲੋਕਾਂ ਨੇ ਮੁੜ ਸਵੈਟਰ, ਕੋਟ ਤੇ ਛਾਲ ਕੱਢ ਲਏ ਹਨ। ਪਿਛਲੇ ਦਿਨੀਂ ਮੌਸਮ \'ਚ ਇੱਕ ਦਿਨ ਆਈ ਗਰਮੀ ਕਾਰਨ ਬਹੁਤੇ ਲੋਕਾਂ ਨੇ ਗਰਮੀ ਡਿਕਲੇਅਰ ਕਰ ਦਿੱਤੀ ਸੀ ਅਤੇ ਉਨ੍ਹਾ ਨੇ ਕੱਪੜੇ ਘਟਾ ਦਿੱਤੇ ਸਨ।

875 Views

e-Paper