ਆਖਰ ਕਿੱਥੇ ਅਲੋਪ ਹੋ ਕੇ ਰਹਿ ਗਈ ਚਿੜੀਆਂ ਦੀ ਚੀਂ-ਚੀਂ!

ਹਵਾ, ਪਾਣੀ ਅਤੇ ਮਿੱਟੀ ਅਹਿਮ ਕੁਦਰਤੀ ਸੋਮੇ ਹਨ, ਹਰ ਤਰ੍ਹਾਂ ਦੇ ਪੌਦੇ, ਜੀਵ-ਜੰਤੂ, ਪਸ਼ੂ, ਪੰਛੀ ਅਤੇ ਮਨੁੱਖ ਇਨ੍ਹਾਂ ਕੁਦਰਤੀ ਸੋਮਿਆਂ ਤੋਂ ਬਿਨਾਂ ਜਿਊਂਦੇ ਨਹੀਂ ਰਹਿ ਸਕਦੇ। ਜਿੱਥੇ ਪੌਦੇ, ਪੰਛੀ, ਜੀਵ-ਜੰਤੂ ਆਪਸ ਵਿਚ ਵੀ ਇਕ-ਦੂਜੇ 'ਤੇ ਨਿਰਭਰ ਕਰਦੇ ਹਨ, ਉਥੇ ਨਾਲ ਹੀ ਕੁਦਰਤੀ ਸੋਮਿਆਂ 'ਤੇ ਵੀ ਨਿਰਭਰ ਕਰਦੇ ਹਨ, ਪਰ ਅਫਸੋਸ ਹੈ ਕਿ ਜਿੱਥੇ ਇੱਲ੍ਹਾਂ, ਗਿਰਝਾਂ ਹੁਣ ਆਕਾਸ਼ ਵਿਚ ਆਪਣੀ ਹੋਂਦ ਗੁਆ ਚੁੱਕੀਆਂ ਹਨ, ਉੱਥੇ ਹੁਣ ਘਰਾਂ ਦੇ ਵਿਹੜੇ ਅਤੇ ਬਨੇਰਿਆਂ 'ਤੇ ਚੀਂ-ਚੀਂ ਦੀ ਸੁਰੀਲੀ ਆਵਾਜ਼ (ਚਹਿਕ) ਨਾਲ ਦਾਣਾ ਚੁਗਣ ਵਾਲੀਆਂ ਮਾਸੂਮ ਚਿੜੀਆਂ ਹੁਣ ਬੀਤੇ ਦਿਨਾਂ ਦੀ ਗੱਲ ਹੋ ਗਈ ਜਾਪਦੀ ਹੈ। ਕਦੇ ਸਮਾਂ ਹੁੰਦਾ ਸੀ ਕਿ ਰੰਗ-ਬਿਰੰਗੀਆਂ ਚਿੜੀਆਂ ਦੀਆਂ ਡਾਰਾਂ ਆਸਮਾਨ ਵਿਚ ਕੁਦਰਤੀ ਸੁੰਦਰਤਾ ਪੇਸ਼ ਕਰਦੀਆਂ ਸਨ। ਬੇਰੀਆਂ, ਕਿੱਕਰਾਂ ਅਤੇ ਨਹਿਰਾਂ ਕਿਨਾਰੇ, ਸੜਕ 'ਤੇ ਆਪਣਾ ਸੁੰਦਰ ਆਲ੍ਹਣਾ ਮਿਲ ਕੇ ਤਿਆਰ ਕਰਦੀਆਂ ਸਨ। ਅਨੇਕ ਜੀਵ-ਜੰਤੂਆਂ ਵਾਂਗ ਚਿੜੀਆਂ ਦੀ ਹੋਂਦ ਵੀ ਆਖਰੀ ਪੜਾਅ 'ਤੇ ਹੈ, ਪਰ ਲੁਪਤ ਹੋ ਰਹੇ ਅਨੇਕ ਜੀਵ-ਜੰਤੂਆਂ ਵਾਂਗ ਚਿੜੀਆਂ ਦੀ ਹੋਂਦ ਨੂੰ ਬਚਾਉਣ ਲਈ ਕੋਈ ਵੀ ਠੋਸ ਕਦਮ ਨਹੀਂ ਉਠਾਏ ਜਾ ਰਹੇ ।rnਇਸ ਸੰਬੰਧੀ ਚਿੜੀਆਂ ਨੂੰ ਬੇਟੀਆਂ ਵਾਂਗ ਮੋਹ-ਪਿਆਰ ਕਰਨ ਵਾਲੇ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਐੱਸ ਡੀ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕ ਵਿਜੇ ਵਿਕਟਰ, ਉੱਘੇ ਸਮਾਜ ਸੇਵੀ ਅਤੇ ਵਾਤਾਵਰਨ ਪ੍ਰੇਮੀ ਗੁਰਪਾਲ ਸਿੰਘ, ਗੁਰਮੇਲ ਕੰਬੋਜ, ਹਰਜੀਤ ਸਿੰਘ ਆਦਿ ਨੇ ਦੱਸਿਆ ਕਿ ਅਨੇਕਾਂ ਜੀਵ-ਜੰਤੂ, ਪਸ਼ੂ-ਪੰਛੀ ਜਿਨ੍ਹਾਂ ਦੀ ਚਾਰੇ ਪਾਸੇ ਚਹਿਕ-ਮਹਿਕ ਹੁੰਦੀ ਸੀ, ਹੌਲੀ-ਹੌਲੀ ਸਾਥੋਂ ਕੋਹਾਂ ਦੂਰ ਹੁੰਦੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਚਿੜੀਆਂ ਬਾਰੇ ਕੁਝ ਲੇਖਕਾਂ ਨੇ ਸੁਹਾਗ, ਗੀਤ, ਕਹਾਣੀਆਂ ਅਤੇ ਕਵਿਤਾਵਾਂ ਪੇਸ਼ ਕੀਤੀਆਂ ਹਨ, ਜਿਵੇਂ 'ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ Àੁੱਡ ਵੇ ਜਾਣਾ, ਕੁੜੀਆਂ ਨੇ ਚਿੜੀਆਂ ਤੇ ਚਿੜੀਆਂ ਨੇ ਕੁੜੀਆਂ' ਆਖਣ ਵੇਲੇ ਵੇਖ-ਵੇਖ ਚਿੜੀਆਂ ਆਪ ਉਡਾਉਣਾ, ਮਾਂ ਤੋਂ ਰੋਟੀ ਲੈ ਆਪਣੇ ਹੱਥੀਂ ਚਿੜੀਆਂ ਨੂੰ ਪਾਉਣਾ, ਮਾਤਾ ਤੋਂ ਚਿੜੀ ਦੀ ਕਹਾਣੀ ਸੁਣਨਾ, ਇਕ ਸੀ ਚਿੜੀ ਤੇ ਇਕ ਸੀ ਕਾਂ, ਬਾਬਲ ਦੀ ਬਾਂਹ ਫੜ ਰੰਗ-ਬਰੰਗੀਆਂ ਚਿੜੀਆਂ ਦੀਆਂ ਡਾਰਾਂ ਨੂੰ ਤੱਕਣਾ ਆਦਿ ਸੁਣੀਆਂ ਜਾ ਸਕਦੀਆਂ ਹਨ।rnਪੰਛੀ ਮਾਹਿਰਾਂ ਅਤੇ ਸਾਇੰਸ ਵਿਸ਼ੇ ਨਾਲ ਸੰਬੰਧਤ ਲੋਕਾਂ ਅਨੁਸਾਰ ਮੰਨਣਾ ਹੈ ਕਿ ਮੋਬਾਈਲ ਟਾਵਰਾਂ ਦੇ ਫੈਲਦੇ ਜਾਲ ਕਾਰਨ ਅੱਜ ਵਾਤਾਵਰਣ ਵਿਚ ਮਾਈਕਰੋਵੇਵ ਤਰੰਗਾਂ ਦਾ ਬਹੁਤ ਹੱਦ ਤੱਕ ਵਾਧਾ ਹੋ ਚੁੱਕਾ ਹੈ, ਜਿਸ ਕਾਰਨ ਆਮ ਜੀਵ-ਜੰਤੂ, ਪੰਛੀ ਆਦਿ ਦੇ ਇਨ੍ਹਾਂ ਦੇ ਸੰਪਰਕ ਵਿਚ ਆਉਣ ਕਾਰਨ ਹੀ ਇਨ੍ਹਾਂ ਦੀ ਪ੍ਰਜਨਣ ਸਮਰੱਥਾ ਘੱਟ ਹੁੰਦੀ ਜਾ ਰਹੀ ਹੈ। ਇਸ ਵਧ ਰਹੀ ਚਿੰਤਾ 'ਤੇ ਸੋਚ-ਵਿਚਾਰ ਕਰਨ ਲਈ ਸਮੇਂ ਦੀ ਮੁੱਖ ਮੰਗ ਜ਼ੋਰ ਫੜ ਰਹੀ ਹੈ। ਜੇ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਜੀਵ-ਜੰਤੂ ਚਿੜੀਆਂ ਵਰਗੇ ਮਾਸੂਮ ਪੰਛੀ ਸਭ ਅਲੋਪ ਹੋ ਜਾਣਗੇ ਅਤੇ ਅਕਾਸ਼ ਅਤੇ ਧਰਤੀ ਖਾਲੀ-ਖਾਲੀ ਹੀ ਨਜ਼ਰ ਪਵੇਗੀ।