ਭਾਰਤ ਤੇ ਆਸਟਰੇਲੀਆ ਵਿਚਾਲੇ ਸੈਮੀ ਫਾਈਨਲ ਅੱਜ

2015 ਦੇ ਵਿਸ਼ਵ ਕ੍ਰਿਕਟ ਕੱਪ ਦਾ ਦੂਜਾ ਸੈਮੀ ਫਾਈਨਲ ਕੱਲ੍ਹ ਸਿਡਨੀ ਵਿੱਚ ਮੌਜੂਦ ਚੈਂਪੀਅਨ ਭਾਰਤ ਅਤੇ ਮੇਜ਼ਬਾਨ ਆਸਟਰੇਲੀਆ ਵਿਚਾਲੇ ਖੇਡਿਆ ਜਾਵੇਗਾ। ਭਾਰਤ ਦੀ ਟੀਮ ਦੋ ਵਾਰ ਤੇ ਆਸਟਰੇਲੀਆ ਦੀ ਟੀਮ ਚਾਰ ਵਾਰ ਵਿਸ਼ਵ ਚੈਂਪੀਅਨ ਰਹਿ ਚੁੱਕੀ ਹੈ। ਭਾਰਤੀ ਟੀਮ ਨੇ ਕੱਲ੍ਹ ਤਕਨੀਕੀ ਪੱਖੋਂ ਖਾਮੀਆਂ ਦੂਰ ਕਰਨ ਲਈ ਇੱਕ ਕੈਂਪ ਵਿੱਚ ਹਿੱਸਾ ਲਿਆ ਤੇ ਅੱਜ ਟੀਮ ਇੰਡੀਆ ਕੋਈ ਤਿੰਨ ਘੰਟੇ ਅਭਿਆਸ ਕਰੇਗੀ। ਨਿਊਜ਼ੀਲੈਂਡ ਦੀ ਟੀਮ ਪਹਿਲਾਂ ਹੀ ਫਾਈਨਲ ਵਿੱਚ ਪਹੁੰਚ ਚੁੱਕੀ ਹੈ। ਕੱਲ੍ਹ ਖੇਡੇ ਜਾਣ ਵਾਲੇ ਸੈਮੀ ਫਾਈਨਲ ਮੈਚ ਦਾ ਦੂਰਦਰਸ਼ਨ ਦੇ ਕੌਮੀ ਨੈੱਟਵਰਕ ਤੇ ਡੀ ਟੀ ਐੱਚ 'ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।
ਇਹ ਸਿੱਧਾ ਪ੍ਰਸਾਰਣ ਸਵੇਰੇ ਅੱਠ ਵਜ ਕੇ ਪੱਚੀ ਮਿੰਟ ਤੋਂ ਮੈਚ ਦੇ ਖਤਮ ਹੋਣ ਤੱਕ ਦੇਖਿਆ ਜਾ ਸਕਦਾ ਹੈ। ਦੇਸ਼ ਦੇ ਕ੍ਰਿਕਟ ਪ੍ਰੇਮੀਆਂ ਨੂੰ ਆਸ ਹੈ ਕਿ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ ਭਾਰਤ ਆਸਟਰੇਲੀਆ ਨੂੰ ਉਸ ਦੇ ਘਰ ਵਿੱਚ ਹਰਾ ਕੇ ਫਾਈਨਲ ਵਿੱਚ ਪਹੁੰਚੇਗਾ।