ਸਮਰਿਤੀ ਇਰਾਨੀ ਨੇ ਸ਼ੋਅ ਰੂਮ ਦੇ ਚੇਂਜਿੰਗ ਰੂਮ 'ਚ ਫੜਿਆ ਖੁਫ਼ੀਆ ਕੈਮਰਾ

ਗੋਆ 'ਚ ਛੁੱਟੀਆਂ ਮਨਾਉਣ ਲਈ ਗਈ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਜਦੋਂ ਇੱਕ ਦੁਕਾਨ 'ਚ ਗਈ ਤਾਂ ਚਂੇਜਿੰਗ ਰੂਮ 'ਚ ਉਨ੍ਹਾ ਦੀ ਨਜ਼ਰ ਇਕ ਖੁਫ਼ੀਆ ਕੈਮਰੇ 'ਤੇ ਪਈ। ਉਨ੍ਹਾ ਨੇ ਫ਼ੌਰਨ ਇਸ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਇਸ ਮਾਮਲੇ 'ਚ ਐਫ਼ ਆਈ ਆਰ ਦਰਜ ਕਰ ਲਈ ਹੈ। ਸਮਰਿਤੀ ਇਰਾਨੀ ਕੰਡੋਲਿਮ ਦੇ ਫੈਬਇਡੀਆ ਸਟੋਰ 'ਚ ਸ਼ਾਪਿੰਗ ਕਰਨ ਗਈ ਸੀ, ਉਥੇ ਉਹ ਇੱਕ ਖੁਫ਼ੀਆ ਕੈਮਰਾ ਦੇਖ ਕੇ ਹੈਰਾਨ ਪ੍ਰੇਸ਼ਾਨ ਹੋ ਗਈ। ਉਨ੍ਹਾ ਨੇ ਤੁਰੰਤ ਸਥਾਨਕ ਵਿਧਾਇਕ ਮਾਈਕਲ ਲੋਬੋ ਨੂੰ ਬੁਲਾਇਆ, ਜਿਨ੍ਹਾ ਨੇ ਉਸ ਵੇਲੇ ਐਫ਼ ਆਈ ਆਰ ਦਰਜ ਕਰਵਾਈ। ਲੋਬੋ ਨੇ ਦਸਿਆ ਕਿ ਕੈਮਰਾ ਇਸ ਤਰ੍ਹਾਂ ਲਾਇਆ ਗਿਆ ਸੀ, ਉਸ ਦਾ ਸਿੱਧਾ ਮੂੰਹ ਚੇਂਜਿੰਗ ਰੂਮ ਵੱਲ ਸੀ ਅਤੇ ਉਹ ਆਸਾਨੀ ਨਾਲ ਨਜ਼ਰ ਨਹੀਂ ਆ ਰਿਹਾ ਸੀ। ਪੁਲਸ ਨੇ ਸਟੋਰ ਵਿਰੁੱਧ ਮਹਿਲਾਵਾਂ ਦੇ ਸਨਮਾਨ ਨਾਲ ਖਿਲਵਾੜ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਅਤੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕੈਮਰੇ ਕਿਸ ਨੇ ਲਾਇਆ ਸੀ। ਪੁਲਸ ਨੇ ਹਾਰਡ ਡਿਸਕ ਅਤੇ ਕੈਮਰਾ ਜਬਤ ਕਰ ਲਿਆ ਹੈ ਅਤੇ ਸਟੋਰ ਦੇ ਸਟਾਫ਼ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਲੋਬੋ ਨੇ ਅੱਗੇ ਦਸਿਆ ਕਿ ਕੈਮਰੇ ਦੇ ਫੁਟੇਜ ਮੈਨੇਜਰ ਦੇ ਦਫ਼ਤਰ 'ਚ ਪਏ ਕੰਪਿਊਟਰ 'ਚ ਰਿਕਾਰਡ ਹੁੰਦੇ ਸੀ। ਇਸ ਬਾਰੇ ਇਰਾਨੀ ਨਾਲ ਸੰਪਰਕ ਨਹੀਂ ਹੋ ਸਕਿਆ, ਪਰ ਲੋਬੋ ਨੇ ਦਸਿਆ ਕਿ ਭਾਜਪਾ ਦੀ ਅਗਵਾਈ ਹੇਠਲੀ ਗੱਠਜੋੜ ਸਰਕਾਰ ਵੱਲੋਂ ਇਸ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਨ੍ਹਾ ਦਸਿਆ ਕਿ ਪਿਛਲੇ ਤਿੰਨ-ਚਾਰ ਮਹੀਨਿਆਂ ਦੌਰਾਨ ਔਰਤਾਂ ਦੇ ਕੱਪੜੇ ਬਦਲਦਿਆਂ ਦੀ ਫੁਟੇਜ ਲਈ ਜਾ ਰਹੀ ਸੀ। ਚੇਜਿੰਗ ਰੂਮ 'ਚ ਕੈਮਰਾ ਲੱਗੇ ਹੋਣ ਦੀ ਇਹ ਪਹਿਲੀ ਘਟਨਾ ਨਹੀਂ ਹੈ।
ਇਸ ਤਰ੍ਹਾਂ ਦਾ ਇੱਕ ਮਾਮਲਾ ਇੱਕ ਹੋਰ ਮਹਿਲਾ ਮੰਤਰੀ ਨੇ ਸਾਹਮਣੇ ਲਿਆਂਦਾ ਸੀ, ਪਰ ਉਨ੍ਹਾ ਦੀ ਕਿਸੇ ਨੇ ਸੁਣੀ ਨਹੀਂ ਸੀ। ਕਾਂਗਰਸ ਨੇ ਕਿਹਾ ਹੈ ਕਿ ਸਾਰੇ ਸਟੋਰਾਂ ਦੇ ਚੇਂਜਿੰਗ ਰੂਮਾਂ ਦੀ ਜਾਂਚ ਹੋਣੀ ਚਾਹੀਦੀ ਹੈ।
ਕੌਮੀ ਮਹਿਲਾ ਕਮਿਸ਼ਨ ਦੀ ਮੈਂਬਰ ਸ਼ਮੀਨਾ ਸਫ਼ੀਕ ਨੇ ਕਿਹਾ ਹੈ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਪਹਿਲਾਂ ਕੀਤੀ ਵੀਡੀਓ ਕਿੱਥੇ ਭੇਜੀ ਜਾਂਦੀ ਸੀ।
Converted from Satluj t