ਮੁਲਾਇਮ ਮਿਲੇ ਦੇਵਗੌੜਾ ਨੂੰ

ਸਮਾਜਵਾਦੀ ਪਾਰਟੀ (ਸਪਾ) ਦੇ ਸੁਪਰੀਮੋ ਮੁਲਾਇਮ ਸਿੰਘ ਯਾਦਵ ਨੇ ਸੋਮਵਾਰ ਨੂੰ ਐਚ ਡੀ ਦੇਵਗੌੜਾ ਦੇ ਘਰ ਜਾ ਕੇ ਉਨ੍ਹਾ ਨਾਲ ਮੁਲਾਕਾਤ ਕੀਤੀ। ਦੋਹਾਂ ਆਗੂਆਂ ਨੇ ਜਨਤਾ ਪਰਵਾਰ 'ਚ ਜਨਤਾ ਦਲ ਐਸ ਨੂੰ ਸ਼ਾਮਲ ਕਰਨ ਬਾਰੇ ਚਰਚਾ ਕੀਤੀ। ਮੁਲਾਕਾਤ ਮਗਰੋਂ ਦੇਵਗੌੜਾ ਨੇ ਕਿਹਾ ਕਿ ਜਨਤਾ ਦਲ ਐਸ ਜਨਤਾ ਪਰਵਾਰ 'ਚ ਸ਼ਾਮਲ ਹੋਣ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ ਬਿਹਾਰ ਦੀ ਇਤਿਹਾਸਕ ਰਾਜਧਾਨੀ ਪਾਟਲੀਪੁੱਤਰ ਤੋਂ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਯਾਦਵ ਨੇ ਐਤਵਾਰ ਨੂੰ ਜਨਤਾ ਪਰਵਾਰ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ। ਜਨਤਾ ਪਰਵਾਰ ਨੂੰ ਇਕੱਠੇ ਕਰਨ ਦੀ ਰਸਮੀ ਕਾਰਵਾਈ ਮੁਕੰਮਲ ਹੋ ਚੁੱਕੀ ਹੈ ਅਤੇ ਨਵੀਂ ਪਾਰਟੀ ਦੇ ਗਠਨ ਦੀ ਪ੍ਰਕਿਰਿਆ ਚੱਲ ਰਹੀ ਹੈ।