ਅਮਿਤਾਬ ਬਚਨ ਸਮੇਤ ਪ੍ਰਮੁੱਖ ਹਸਤੀਆਂ ਨੂੰ ਮਿਲਿਆ ਪਦਮ ਸਨਮਾਨ

ਸਦੀ ਦੇ ਮਹਾਨਾਇਕ ਅਮਿਤਾਬ ਬਚਨ ਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਪਦਮ ਵਿਭੂਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ। ਨਵੀਂ ਦਿੱਲੀ ਵਿੱਚ ਰਾਸ਼ਟਰਪਤੀ ਭਵਨ ਵਿਖੇ ਰੱਖੇ ਗਏ ਸਮਾਗਮ ਦੌਰਾਨ ਦਲੀਪ ਕੁਮਾਰ ਸਮੇਤ ਕਈ ਹੋਰ ਹਸਤੀਆਂ ਨੂੰ ਪਦਮ ਪੁਰਸਕਾਰ ਨਾਲ ਨਿਵਾਜਿਆ ਗਿਆ। ਇਸ ਸਮਾਗਮ ਵਿੱਚ ਅਮਿਤਾਬ ਬਚਨ ਦਾ ਪੂਰਾ ਪਰਵਾਰ ਮੌਜੂਦ ਸੀ। ਅਮਿਤਾਬ ਬਚਨ ਨੂੰ ਇਹ ਪੁਰਸਕਾਰ ਦਿੱਤੇ ਜਾਣ ਦੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਐਵਾਰਡ ਵੰਡ ਸਮਾਗਮ ਵਿੱਚ ਸਨਮਾਨੀਆਂ ਗਈਆਂ ਹੋਰਨਾਂ ਸ਼ਖਸੀਅਤਾਂ ਵਿਚ ਕੇ ਕੇ ਵੇਣੂਗੋਪਾਲ ਅਤੇ ਵਰਿੰਦਰ ਹੇਗੜੇ ਸ਼ਾਮਲ ਸਨ। ਕਰੀਮ ਅਲ ਹੁਸੈਨੀ ਆਗਾਖਾਨ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਵੱਲੋਂ ਪ੍ਰੋ. ਮੰਜੁਲ ਭਾਰਗਵ ਅਤੇ ਜਾਹੂ ਬਰੂਆ ਨੂੰ ਪਦਮ ਵਿਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।