Latest News
14 ਦੇ ਜੇਲ੍ਹ ਭਰੋ ਅੰਦੋਲਨ 'ਚ ਕਮਿਊਨਿਸਟ ਪਰਵਾਰਾਂ ਸਮੇਤ ਗ੍ਰਿਫਤਾਰੀਆਂ ਦੇਣਗੇ : ਅਰਸ਼ੀ
ਮੋਦੀ ਸਰਕਾਰ ਦੇ ਪ੍ਰਸਤਾਵਿਤ ਨਵੇਂ ਭੂਮੀ ਪ੍ਰਾਪਤੀ ਬਿੱਲ 2015 ਵਿਰੁੱਧ 14 ਮਈ ਦੇ ਜੇਲ੍ਹ ਭਰੋ ਅੰਦੋਲਨ ਵਿੱਚ ਕਮਿਊਨਿਸਟ ਪਰਵਾਰਾਂ ਸਮੇਤ ਗ੍ਰਿਫਤਾਰੀਆਂ ਦੇਣਗੇ। ਸੰਘਰਸ਼ ਨੂੰ ਉਸ ਸਮੇਂ ਤੱਕ ਜਾਰੀ ਰੱਖਿਆ ਜਾਵੇਗਾ, ਜਦੋਂ ਤੱਕ ਮੋਦੀ ਸਰਕਾਰ ਕਿਸਾਨ ਵਿਰੋਧੀ ਭੂਮੀ ਪ੍ਰਾਪਤੀ ਬਿੱਲ ਨੂੰ ਵਾਪਸ ਨਹੀਂ ਲੈਂਦੀ। ਉਕਤ ਦੀ ਜਾਣਕਾਰੀ ਬਾਬਾ ਅਰਜਨ ਸਿੰਘ ਭਦੋੜ ਯਾਦਗਾਰੀ ਭਵਨ ਬਰਨਾਲਾ ਵਿਖੇ ਪ੍ਰੈਸ ਕਾਨਫੰਰਸ ਨੂੰ ਸੰਬੋਧਨ ਕਰਦੇ ਹੋਏ ਸੀ.ਪੀ.ਆਈ ਦੇ ਸੂਬਾ ਸਕੱਤਰ ਹਰਦੇਵ ਸਿੰਘ ਅਰਸ਼ੀ ਵਲੋਂ ਪੱਤਰਕਾਰਾਂ ਨਾਲ ਸਾਂਝੀ ਕੀਤੀ ਗਈ। ਕਮਿਊਨਿਸਟ ਆਗੂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ 2013 ਦੇ ਭੂਮੀ ਪ੍ਰਾਪਤੀ ਬਿੱਲ ਨੂੰ ਸਮਾਪਤ ਕਰਕੇ ਮੋਦੀ ਸਰਕਾਰ ਦਾ ਬਿੱਲ ਲਾਗੂ ਹੋ ਜਾਂਦਾ ਹੈ ਤਾਂ ਦੇਸ਼ ਦੇ ਹਜ਼ਾਰਾਂ ਪਿੰਡ ਖਤਮ ਹੋ ਜਾਣਗੇ ਤੇ ਕਰੋੜਾਂ ਲੋਕਾਂ ਦੀ ਰੋਟੀ ਰੋਜ਼ੀ ਖੁੱਸ ਜਾਵੇਗੀ। ਖੇਤੀ ਹੇਠਾਂ ਤੋਂ ਜ਼ਮੀਨ ਘੱਟ ਕੇ ਕਾਰਪੋਰੇਟਰਾਂ ਦੇ ਹੱਥਾਂ ਵਿੱਚ ਕੇਂਦਰਿਤ ਹੋਣ ਨਾਲ ਦੇਸ਼ ਦੀ ਅਨਾਜ ਆਤਮ ਨਿਰਭਰਤਾ ਨੂੰ ਵੀ ਗੰਭੀਰ ਖਤਰਾ ਪੈਦਾ ਹੋਵੇਗਾ। ਖੇਤੀ ਨਾਲ ਜੁੜੇ ਲੋਕਾਂ ਵਿੱਚ ਡਰ ਤੇ ਭੈਅ ਦਾ ਮਾਹੌਲ ਪੈਦਾ ਹੋ ਗਿਆ ਹੈ। ਜੰਤਰ ਮੰਤਰ ਵਿਖੇ ਗਜੇਂਦਰ ਦੀ ਖੁਦਕੁਸ਼ੀ ਇਸ ਵਾਤਾਵਰਣ ਦੀ ਹੀ ਉਪਜ ਹੈ। ਕਾਮਰੇਡ ਅਰਸ਼ੀ ਨੇ ਕਿਸਾਨ ਸੰਗਠਨਾਂ, ਖੇਤ ਮਜ਼ਦੂਰਾਂ, ਟਰੇਡ ਯੂਨੀਅਨਾਂ ਤੇ ਸਮਾਜਿਕ ਸੰਗਠਨਾਂ ਨਾਲ ਜੁੜੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 14 ਮਈ ਦੇ ਜੇਲ੍ਹ ਭਰੋ ਅੰਦੋਲਨ ਨੂੰ ਸਹਿਯੋਗ ਦੇਣ ਲਈ ਅੱਗੇ ਆਉਣ।
ਕਮਿਊਨਿਸਟ ਆਗੂ ਨੇ ਅੰਤ ਵਿੱਚ ਪੰਜਾਬ ਸਰਕਾਰ ਦੀ ਸਖਤ ਨਿਖੇਧੀ ਕੀਤੀ ਕਿ ਉਹ ਕਣਕ ਦੀ ਖਰੀਦ ਕਰਨ ਵਿੱਚ ਪੂਰੀ ਤਰਾਂ੍ਹ ਅਸਫਲ ਸਿੱਧ ਹੋਈ ਹੈ। ਕਿਸਾਨ 10-10 ਦਿਨਾਂ ਤੋਂ ਮੰਡੀਆਂ ਵਿੱਚ ਰੁਲ ਰਹੇ ਹਨ। ਸਰਕਾਰੀ ਏਜੰਸੀਆਂ ਨਾ-ਮਾਤਰ ਹੀ ਖਰੀਦ ਕਰ ਰਹੀਆਂ ਹਨ।
ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗ ਚੁੱਕੇ ਹਨ। ਪੀੜਤ ਕਿਸਾਨ ਧਰਨੇ ਮੁਜ਼ਾਹਰੇ ਤੇ ਸੜਕੀ ਜਾਮ ਲਾਉਣ ਲਈ ਮਜਬੂਰ ਹੋ ਰਹੇ ਹਨ।
ਉਹਨਾਂ ਕਮਿਊਨਿਸਟ ਪਾਰਟੀ ਦੇ ਵਰਕਰਾਂ ਨੂੰ ਵੀ ਕਿਹਾ ਕਿ ਉਹ ਅੱਗੇ ਹੋ ਕੇ ਕਿਸਾਨਾਂ ਦੀ ਬਾਂਹ ਫੜਨ। ਕਣਕ ਦੀ ਖਰੀਦ ਕਰਵਾਏ ਜਾਣ ਲਈ ਕਿਸਾਨਾਂ ਨੂੰ ਨਾਲ ਲੈ ਕੇ ਸੜਕਾਂ 'ਤੇ ਉਤਰਨ।
ਸੀ.ਪੀ.ਆਈ ਦੇ ਜ਼ਿਲਾ੍ਹ ਸਕੱਤਰ ਕਾਮਰੇਡ ਉਜਾਗਰ ਸਿੰਘ ਬੀਹਲਾ ਤੇ ਖੇਤ ਮਜ਼ਦੂਰ ਆਗੂ ਕਾਮਰੇਡ ਖੁਸ਼ੀਆ ਸਿੰਘ ਵਲੋਂ ਜਾਣਕਾਰੀ ਦਿਤੀ ਗਈ ਕਿ 14 ਮਈ ਦੇ ਜੇਲ੍ਹ ਭਰੋ ਅੰਦੋਲਨ ਵਿੱਚ ਜ਼ਿਲਾ੍ਹ ਬਰਨਾਲਾ ਦੇ ਸੈਂਕੜੇ ਸਾਥੀ ਗ੍ਰਿਫਤਾਰੀ ਦੇਣਗੇ, ਜਿਨਾਂ੍ਹ ਵਿੱਚ ਵੱਡਾ ਹਿੱਸਾ ਔਰਤਾਂ ਦਾ ਵੀ ਹੋਵੇਗਾ।
ਇਸ ਸਮੇਂ ਸਾਥੀ ਜੁਗਰਾਜ ਸਿੰਘ ਰਾਮਾਂ, ਸਾਥੀ ਹਾਕਮ ਸਿੰਘ ਐਡਵੋਕੇਟ, ਸਾਥੀ ਸੁੱਖਜੰਟ ਸਿੰਘ, ਸਾਥੀ ਗੁਰਮੇਲ ਸ਼ਰਮਾ ਭਦੌੜ, ਸਾਥੀ ਸੁਖਦੇਵ ਸਿੰਘ ਰੰਗੀਆਂ ਤੇ ਸਾਥੀ ਸੁਨੀਲ ਕੁਮਾਰ ਬਰਨਾਲਾ ਵੀ ਹਾਜ਼ਰ ਸਨ।

1163 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper