ਐੱਮ ਐੱਨ ਐੱਸ ਦੀ ਗੁੰਡਾਗਰਦੀ ਦਾ ਸ਼ਿਕਾਰ ਹੋਏ ਉੱਤਰ ਭਾਰਤੀ

ਇਸ ਵਾਰ ਫਿਰ ਮੁੰਬਈ 'ਚ ਉੱਤਰ ਭਾਰਤੀਆਂ 'ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਵਾਰ ਰਾਜ ਠਾਕਰੇ ਦੀ ਪਾਰਟੀ ਐੱਮ ਐੱਨ ਐੱਸ ਦੇ ਵਰਕਰਾਂ ਨੇ ਦਰਜਨਾਂ ਉੱਤਰ ਭਾਰਤੀ ਫੇਰੀ ਵਾਲਿਆਂ ਦੇ ਨਾਲ ਕੁੱਟ-ਮਾਰ ਅਤੇ ਭੰਨ-ਤੋੜ ਕੀਤੀ। ਭੰਨ-ਤੋੜ ਕਰਨ ਵਾਲੇ ਐੱਮ ਐੱਨ ਐੱਸ ਦੇ ਵਰਕਰਾਂ ਦਾ ਕਹਿਣਾ ਹੈ ਕਿ ਇੱਥੇ ਸਿਰਫ ਮਰਾਠੀ ਭਾਸ਼ਾ ਵਾਲੇ ਹੀ ਵਪਾਰ ਕਰ ਸਕਦੇ ਹਨ। ਮੁੰਬਈ ਦੇ ਜੋਗੇਸ਼ਵਰੀ 'ਚ ਕਈ ਐੱਮ ਐੱਨ ਐੱਸ ਵਰਕਰਾਂ ਨੇ ਦਰਜਨਾਂ ਉੱਤਰ ਭਾਰਤੀ ਫੇਰੀ ਵਾਲਿਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਹਨਾਂ ਦੇ ਠੇਲੇ ਅਤੇ ਥੜ੍ਹੀਆਂ 'ਤੇ ਭੰਨ-ਤੋੜ ਕੀਤੀ। ਇਸ ਦੇ ਨਾਲ ਉਹਨਾਂ ਦਾ ਸਾਮਾਨ ਵੀ ਸੜਕ 'ਤੇ ਸੁੱਟ ਦਿੱਤਾ।
ਇੰਨਾ ਹੀ ਨਹੀਂ ਵਰਕਰਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਕੁੱਟ-ਮਾਰ ਕਰਦੇ ਰਹਿਣਗੇ ਅਤੇ ਉੱਤਰੀ ਭਾਰਤੀਆਂ ਨੂੰ ਕੰਮ ਨਹੀਂ ਕਰਨ ਦੇਣਗੇ। ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਨਾਲ ਕੁੱਟ-ਮਾਰ ਕੀਤੀ ਜਾ ਰਹੀ ਹੈ, ਉਹਨਾਂ ਤੋਂ ਪਹਿਲਾਂ ਉਹਨਾਂ ਦਾ ਨਾਂਅ ਪੁੱਛਿਆ ਜਾ ਰਿਹਾ ਹੈ।