Latest News
ਕਰਾਚੀ 'ਚ ਕਹਿਰ; ਅੱਤਵਾਦੀਆਂ 43 ਇਸਮਾਇਲੀ ਭੁੰਨ'ਤੇ
ਪਾਕਿਸਤਾਨ ਦੇ ਦੱਖਣੀ ਬੰਦਰਗਾਹ ਸ਼ਹਿਰ ਕਰਾਚੀ 'ਚ 8 ਬੰਦੂਕਧਾਰੀਆਂ ਨੇ ਇੱਕ ਮੁਸਾਫਰ ਬੱਸ 'ਚ ਦਾਖਲ ਹੋ ਕੇ ਮੁਸਾਫਰਾਂ ਉੱਪਰ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ, ਜਿਸ ਨਾਲ ਘੱਟ ਗਿਣਤੀ ਸ਼ੀਆ ਇਸਮਾਇਲੀ ਮਾਰੇ ਗਏ ਅਤੇ ਦੋ ਦਰਜਨ ਹੋਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਇੱਕ ਪੁਲਸ ਅਫਸਰ ਨੇ ਦੱਸਿਆ ਹੈ ਕਿ ਕਰਾਚੀ ਦੇ ਗੁਲਸਤਾਂ-ਏ-ਜੌਹਰ ਦੇ ਸਫੋਰਾ ਚੇਰੰਗੀ ਇਲਾਕੇ 'ਚ ਪੁਲਸ ਦੀ ਵਰਦੀ 'ਚ ਆਏ 8 ਹਥਿਆਰਬੰਦ ਬੰਦੂਕਧਾਰੀਆਂ ਨੇ ਬੱਸ 'ਚ ਦਾਖਲ ਹੋ ਕੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ, ਜਿਸ ਨਾਲ ਸ਼ੀਆ ਇਸਮਾਇਲੀ ਮੁਸਲਿਮ ਭਾਈਚਾਰੇ ਨਾਲ ਸੰਬੰਧਤ 47 ਵਿਅਕਤੀ ਮੌਕੇ 'ਤੇ ਹੀ ਮਾਰੇ ਗਏ। ਉਨ੍ਹਾ ਦੱਸਿਆ ਕਿ ਦੋ ਦਰਜਨ ਗੰਭੀਰ ਜ਼ਖਮੀਆਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਅੱਤਵਾਦੀ ਜਥੇਬੰਦੀ ਤਹਿਰੀਕ-ਏ ਤਾਲਿਬਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਪੁਲਸ ਅਫਸਰ ਨੇ ਦੱਸਿਆ ਕਿ ਮੋਟਰ ਸਾਈਕਲ ਸਵਾਰ ਬੰਦੂਕਧਾਰੀਆਂ ਨੇ ਖਚਾਖਚ ਭਰੀ ਬੱਸ ਨੂੰ ਰੋਕ ਲਿਆ ਅਤੇ ਬੱਸ 'ਚ ਵੜਦਿਆਂ ਹੀ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਪੁਲਸ ਅਫਸਰ ਨੇ ਦੱਸਿਆ ਬੱਸ 'ਚ 70 ਦੇ ਕਰੀਬ ਮੁਸਾਫਰ ਸਵਾਰ ਸਨ। ਸ਼ੀਆ ਇਸਮਾਇਲੀ ਭਾਈਚਾਰੇ ਦੇ ਇਹ ਲੋਕ ਸ਼ਹਿਰ ਦੇ ਅਲ ਅਜ਼ਹਰ ਗਾਰਡਨ ਇਲਾਕੇ ਤੋਂ ਆਇਸ਼ਾ ਮੰਜ਼ਲ ਦੇ ਕਰੀਬ ਸਥਿਤ ਆਪਣੇ ਧਾਰਮਿਕ ਅਸਥਾਨ ਦੇ ਦਰਸ਼ਨ ਕਰਨ ਜਾ ਰਹੇ ਸਨ।
ਇਸਮਾਇਲੀ ਭਾਈਚਾਰਾ ਸ਼ੀਆ ਮੁਸਲਮਾਨਾਂ ਦੀ ਇੱਕ ਸ਼ਾਖਾ ਹੈ ਅਤੇ ਇਹ ਲੋਕ ਬਹੁਤ ਹੀ ਸ਼ਾਂਤੀ ਪਸੰਦ ਅਤੇ ਠੰਢੇ ਸੁਭਾਅ ਲਈ ਜਾਣੇ ਜਾਂਦੇ ਹਨ। ਇਹ ਹਮਲਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਅਫਗਾਨਿਸਤਾਨ ਦੌਰੇ ਤੋਂ ਇੱਕ ਦਿਨ ਬਾਅਦ ਹੋਇਆ ਹੈ। ਇਸ ਦੌਰੇ ਦੌਰਾਨ ਸ਼ਰੀਫ ਨੇ ਕਿਹਾ ਸੀ ਕਿ ਜੋ ਅਫਗਾਨਿਸਤਾਨ ਦਾ ਦੁਸ਼ਮਣ ਹੈ, ਉਹ ਪਾਕਿਸਤਾਨ ਦਾ ਦੁਸ਼ਮਣ ਹੈ। ਹਾਲ ਹੀ ਸਾਲਾਂ 'ਚ ਪਾਕਿਸਤਾਨ 'ਚ ਘੱਟ ਗਿਣਤੀ ਸ਼ੀਆ ਮੁਸਲਮਾਨਾਂ ਵਿਰੁੱਧ ਫਿਰਕੂ ਹਿੰਸਾ 'ਚ ਵਾਧਾ ਹੋਇਆ ਹੈ, ਜਿਨ੍ਹਾਂ ਦੀ ਦੇਸ਼ ਅੰਦਰ 20 ਫੀਸਦੀ ਆਬਾਦੀ ਹੈ। ਹਮਲੇ ਤੋਂ ਤੁਰੰਤ ਬਾਅਦ ਪੁਲਸ ਹਰਕਤ 'ਚ ਆ ਗਈ ਅਤੇ ਇਲਾਕੇ ਦੀ ਘੇਰਾਬੰਦੀ ਕਰਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਘਟਨਾ ਵਾਲੀ ਥਾਂ ਤੋਂ ਪਿਸਤੌਲ ਅਤੇ ਏ ਕੇ 47 ਰਾਈਫਲਾਂ ਵੀ ਮਿਲੀਆਂ ਹਨ।

1098 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper