ਸੁਨੰਦਾ ਦੀ ਮੌਤ ਦਾ ਮਾਮਲਾ ਹੋਰ ਗੁੰਝਲਦਾਰ ਬਣਿਆ

ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੀ ਜਾਂਚ ਦਿੱਲੀ ਪੁਲਸ ਦੀ ਕਰਾਈਮ ਬਰਾਂਚ ਨੂੰ ਸੌਂਪ ਦਿੱਤੀ ਗਈ ਹੈ। ਸੁਨੰਦਾ ਦੀ ਮੌਤ ਦਾ ਮਾਮਲਾ ਹੋਰ ਪੇਚੀਦਾ ਹੁੰਦਾ ਜਾ ਰਿਹਾ ਹੈ, ਕਿਉਂਕਿ ਫਾਰੈਂਸਿਕ ਮਾਹਰਾਂ ਨੇ ਅੱਜ ਖੁਲਾਸਾ ਕੀਤਾ ਹੈ ਕਿ ਸੁਨੰਦਾ ਦੇ ਸਰੀਰ ਤੇ ਕੰਨਾਂ 'ਤੇ ਕੱਟਣ ਦੇ ਨਿਸ਼ਾਨ ਮਿਲੇ ਹਨ। ਏਮਜ਼ ਦੇ ਡਾਕਟਰਾਂ ਦੀ ਇੱਕ ਰਿਪੋਰਟ ਅਨੁਸਾਰ ਸੁਨੰਦਾ ਦੇ ਹੱਥਾਂ 'ਤੇ ਦੰਦਾਂ ਦੇ ਕੱਟਣ ਦੇ ਡੂੰਘੇ ਨਿਸ਼ਾਨ ਮਿਲੇ ਹਨ। ਸੁਨੰਦਾ ਦੇ ਗੁੱਟ, ਠੋਡੀ ਅਤੇ ਗਰਦਨ 'ਤੇ ਸੱਟਾਂ ਦੇ ਨਿਸ਼ਾਨ ਹਨ ਅਤੇ ਸਰੀਰ ਦੇ ਉਪਰਲੇ ਹਿੱਸੇ ਨੂੰ ਦਰਜਨ ਤੋਂ ਵੱਧ ਹੱਥੋਪਾਈ ਦੇ ਨਿਸ਼ਾਨ ਮਿਲੇ ਹਨ। ਏਮਜ਼ ਦੇ ਸੀਨੀਅਰ ਡਾਕਟਰਜ਼ ਨੇ ਵੀ ਇਹ ਦੱਸਿਆ ਕਿ ਮੌਤ ਤੋਂ ਕੁਝ ਸਮੇਂ ਪਹਿਲਾਂ ਸੁਨੰਦਾ ਦੀ ਕਿਸੇ ਨਾਲ ਹੱਥੋਪਾਈ ਹੋਈ ਹੋਵੇਗੀ। ਦਿੱਲੀ ਪੁਲਸ ਨੇ ਇਹ ਪਤਾ ਲਾਉਣਾ ਹੈ ਕਿ ਇਹ ਆਤਮ ਹੱਤਿਆ ਹੈ ਜਾਂ ਹੱਤਿਆ।rnਐੱਨ ਸੀ ਪੀ ਨੇਤਾ ਡੀ ਪੀ ਤ੍ਰਿਪਾਠੀ ਨੇ ਮੰਗ ਕੀਤੀ ਕਿ ਜਦੋਂ ਤੱਕ ਇਸ ਮਾਮਲੇ ਦੀ ਜਾਂਚ ਨਹੀਂ ਹੋ ਜਾਂਦੀ, ਉਦੋਂ ਤੱਕ ਥਰੂਰ ਆਪਣੇ ਅਹੁਦੇ ਤੋਂ ਅਸਤੀਫਾ ਦੇਣ, ਹਾਲਾਂਕਿ ਕਾਂਗਰਸ ਨੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਖਾਰਜ ਕਰ ਦਿੱਤੀ ਹੈ। ਸੁਨੰਦਾ ਦੇ ਦੂਸਰੇ ਵਿਆਹ ਤੋਂ ਉਨ੍ਹਾ ਦੇ ਬੇਟੇ ਸ਼ਿਵ ਮੈਨਨ ਨੇ ਬਿਆਨ ਦਿੱਤਾ ਸੀ, ਜਿਸ ਵਿੱਚ ਉਨ੍ਹਾ ਨੇ ਸੁਨੰਦਾ ਦੀ ਮੌਤ 'ਚ ਥਰੂਰ ਦੀ ਭੂਮਿਕਾ ਤੋਂ ਇਨਕਾਰ ਕੀਤਾ ਸੀ। ਨਾਲ ਹੀ ਉਨ੍ਹਾ ਇਹ ਵੀ ਕਿਹਾ ਕਿ ਉਨ੍ਹਾ ਦੀ ਮਾਂ ਏਨੀ ਕਮਜ਼ੋਰ ਨਹੀਂ ਸੀ ਕਿ ਆਤਮ ਹੱਤਿਆ ਕਰ ਲਵੇ। ਵਰਣਨਯੋਗ ਹੈ ਕਿ ਸੁਨੰਦਾ ਦੀ ਲਾਸ਼ 17 ਜਨਵਰੀ ਨੂੰ ਦਿੱਲੀ ਦੇ ਹੋਟਲ ਲੀਲਾ 'ਚ ਮਿਲੀ ਸੀ।rnਦਰਜ ਨਹੀਂ ਹੋਵੇਗੀ ਐੱਫ਼ ਆਈ ਆਰrnਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਭੇਦਭਰੀ ਹਾਲਤ 'ਚ ਹੋਈ ਮੌਤ ਦੇ ਮਾਮਲੇ 'ਚ ਮਿੱਟੀ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ। ਪੁਲਸ ਨੇ ਇਸ ਮਾਮਲੇ 'ਚ ਐਫ਼ ਆਈ ਆਰ ਦਰਜ ਨਾ ਕਰਨ ਦਾ ਫ਼ੈਸਲਾ ਲਿਆ ਹੈ।rnਐਸ ਡੀ ਐਮ ਵੱਲੋਂ ਪੋਸਟ ਮਾਰਟਮ ਰਿਪੋਰਟ ਮਿਲਣ ਤੋਂ ਬਾਅਦ ਦੱਖਣੀ ਜ਼ਿਲ੍ਹਾ ਪੁਲਸ ਦੇ ਅਫ਼ਸਰਾਂ ਨੇ ਇਸ ਮਾਮਲੇ ਬਾਰੇ ਸੀਨੀਅਰ ਅਫ਼ਸਰਾਂ ਨਾਲ ਮੀਟਿੰਗ ਕੀਤੀ। ਇਸ ਮਾਮਲੇ ਬਾਰੇ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ ਹੈ, ਪਰ ਪੁਲਸ ਐਫ ਆਈ ਆਰ ਦਰਜ ਨਹੀਂ ਕਰ ਰਹੀ ਹੈ।rnਪੋਸਟ ਮਾਰਟਮ ਰਿਪੋਰਟ 'ਚ ਸੁਨੰਦਾ ਦੇ ਸਰੀਰ 'ਚ ਜ਼ਹਿਰ ਮਿਲਣ ਦੀ ਪੁਸ਼ਟੀ ਹੋਈ ਸੀ।rnਐਸ ਡੀ ਐਮ ਨੇ ਇਹ ਰਿਪੋਰਟ ਪੇਸ਼ ਕਰਦਿਆਂ ਪੁਲਸ ਨੂੰ ਤਹਿਕੀਕਾਤ ਦਾ ਕੰਮ ਅੱਗੇ ਵਧਾਉਣ ਦੇ ਹੁਕਮ ਦਿੱਤੇ ਸਨ। ਪੁਲਸ ਨੂੰ ਜਾਂਚ ਤੋਂ ਇਹ ਪਤਾ ਲੱਗਿਆ ਹੈ ਕਿ ਸੁਨੰਦਾ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੈ ਜਾਂ ਉਸ ਨੇ ਖ਼ੁਦ ਜ਼ਹਿਰ ਨਿਗਲ ਲਈ ਹੈ।rnਪੁਲਸ ਨੇ ਹੋਟਲ ਦੇ ਸੀ ਸੀ ਟੀ ਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਹੈ, ਪਰ ਸੁਨੰਦਾ ਦੇ ਕਮਰੇ 'ਚ ਕੋਈ ਅਣਪਛਾਤਾ ਵਿਅਕਤੀ ਜਾਂਦਾ ਨਹੀਂ ਦੇਖਿਆ ਗਿਆ।