ਬਲਾਤਕਾਰ ਮਾਮਲੇ 'ਚ ਸਾਈਂ ਨੂੰ ਮਿਲੀ ਆਰਜ਼ੀ ਜ਼ਮਾਨਤ

ਬਲਾਤਕਾਰ ਦੇ ਮਾਮਲੇ 'ਚ ਸੂਰਤ ਜੇਲ੍ਹ ਵਿੱਚ ਬੰਦ ਆਸਾ ਰਾਮ ਦੇ ਪੁੱਤਰ ਨਾਰਾਇਣ ਸਾਂਈ ਨੂੰ ਗੁਜਰਾਤ ਹਾਈ ਕੋਰਟ ਨੇ ਤਿੰਨ ਹਫ਼ਤੇ ਦੀ ਆਰਜੀ ਜ਼ਮਾਨਤ ਦਿੱਤੀ ਹੈ।
ਹਾਈ ਕੋਰਟ ਨੇ ਨਾਰਾਇਣ ਨੂੰ ਮਾਂ ਦੇ ਅਪਰੇਸ਼ਨ ਲਈ ਸੋਮਵਾਰ ਨੂੰ ਜ਼ਮਾਨਤ ਦੇ ਦਿੱਤੀ। ਸਾਈਂ ਮੰਗਲਵਾਰ ਨੂੰ ਸੂਰਤ ਜੇਲ੍ਹ ਤੋਂ ਨਿਕਲੇਗਾ। ਹਾਲਾਂਕਿ ਇਨ੍ਹਾਂ ਤਿੰਨ ਹਫ਼ਤਿਆਂ ਦੌਰਾਨ ਉਹ ਆਪਣੇ ਕਿਸੇ ਵੀ ਆਸ਼ਰਮ 'ਚ ਨਹੀਂ ਜਾ ਸਕੇਗਾ ਅਤੇ ਜੇਕਰ 1 ਜੂਨ ਤੱਕ ਅਪਰੇਸ਼ਨ ਨਾ ਹੋਇਆ ਤਾਂ ਉਸ ਨੂੰ ਸਰੰਡਰ ਕਰਨਾ ਪਵੇਗਾ। ਕੋਰਟ ਨੇ ਕਿਹਾ ਕਿ ਸਾਈਂ ਨੂੰ ਤਾਂ ਹੀ ਜ਼ਮਾਨਤ ਮਿਲੇਗੀ, ਜਦ ਡਾਕਟਰ ਲਿਖਤੀ ਰੂਪ 'ਚ ਇਹ ਦੱਸਣਗੇ ਕਿ ਇਸ ਤਰੀਕ ਨੂੰ ਨਾਰਾਇਣ ਸਾਈ ਦੀ ਮਾਂ ਦਾ ਅਪਰੇਸ਼ਨ ਹੋਣਾ ਹੈ। ਸਾਈਂ ਦਸੰਬਰ 2013 ਤੋਂ ਬਲਾਤਕਾਰ ਦੇ ਦੋਸ਼ਾਂ 'ਚ ਜੇਲ੍ਹ ਵਿੱਚ ਹੈ। ਸੂਰਤ ਦੀ ਇੱਕ ਔਰਤ ਨੇ ਸਾਈਂ 'ਤੇ ਬਲਾਤਕਾਰ ਕਰਨ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਸੀ।