ਬੋਰਡ ਨੇ ਐਲਾਨੇ 10ਵੀਂ ਦੇ ਨਤੀਜੇ, ਬਾਜ਼ੀ ਕੁੜੀਆਂ ਹੱਥ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ 10 ਵੀਂ ਸ਼੍ਰੇਣੀ ਦੀ ਮਾਰਚ-2015 ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਅੱਜ ਬੋਰਡ ਦੇ ਚੇਅਰਪਰਸਨ ਡਾ. ਤੇਜਿੰਦਰ ਕੌਰ ਧਾਲੀਵਾਲ ਅਤੇ ਬੋਰਡ ਸਕੱਤਰ ਇੰਜੀ: ਗੁਰਿੰਦਰਪਾਲ ਸਿੰਘ ਬਾਠ ਵੱਲੋਂ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿਖੇ ਐਲਾਨ ਦਿੱਤਾ ਗਿਆ। ਦਸਵੀਂ ਸ਼੍ਰੇਣੀ ਦੀ ਮੈਰਿਟ ਵਿੱਚ ਇਸ ਵਾਰ ਫਿਰ ਲੜਕੀਆਂ ਦੀ ਝੰਡੀ ਮੈਰਿਟਾਂ ਦੀ ਸੂਚੀ ਵਿੱਚ ਪਹਿਲੀਆਂ 8 ਪੁਜੀਸ਼ਨਾਂ ਤੇ ਲੜਕੀਆਂ ਕਾਬਜ਼ ਰਹੀਆਂ। ਮੈਰਿਟ ਸੂਚੀ ਜਾਰੀ ਕਰਦਿਆਂ ਬੋਰਡ ਦੇ ਚੇਅਰਪਰਸਨ ਡਾ. ਤੇਜਿੰਦਰ ਕੌਰ ਧਾਲੀਵਾਲ ਨੇ ਦੱਸਿਆ ਕਿ ਇਸ ਵਾਰ 10 ਵੀ ਸ੍ਰੇਣੀ ਦੇ ਨਤੀਜੇ ਚ ਇਸ ਵਾਰ ਅਕਾਦਮਿਕ ਕੈਟਾਗਰੀ (ਬਿਨਾ ਖੇਡ ਅੰਕਾਂ ਦੇ) ਵਾਲੇ ਵਿਦਿਆਰਥੀਆਂ ਦੀ ਮੈਰਿਟ ਸੂਚੀ ਵੱਖਰੀ ਅਤੇ ਖਿਡਾਰੀਆਂ ਨੂੰ ਮਿਲੇ ਵਿਸ਼ੇਸ ਅੰਕ ਵਾਲੇ ਵਿਦਿਆਰਥੀਆਂ ਦੀ ਵੱਖਰੀ ਮੈਰਿਟ ਸੂਚੀ ਬਣਾਈ ਗਈ ਹੈ। ਉਨ੍ਹਾ ਦੱਸਿਆ ਕਿ ਅਕਾਦਮਿਕ ਕੈਟਾਗਰੀ (ਬਿਨਾਂ ਖੇਡ ਅੰਕਾਂ ਦੇ) ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10 ਵੀਂ ਸ਼੍ਰੇਣੀ ਦੇ ਨਤੀਜੇ 'ਚ ਇਸ ਵਾਰ ਸਰਵ ਹਿੱਤਕਾਰੀ ਵਿੰਦਿਆ ਮੰਦਿਰ ਤਪਾ (ਬਰਨਾਲਾ) ਦੀ ਨਿਤਾਸ਼ਾ ਅਗਰਵਾਲ ਰੋਲ ਨੰਬਰ: 1015500105 ਨੇ ਬਾਜ਼ੀ ਮਾਰਦਿਆਂ 644 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸ 99.08 ਫੀਸਦੀ ਅੰਕ ਹਾਸਿਲ ਕੀਤੇ ਹਨ। ਇਸ ਤੋਂ ਬਾਅਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੱਗਵਾਲ (ਹੁਸ਼ਿਆਰਪੁਰ) ਦੀ ਵਿਦਿਆਰਥਣ ਨੈਨਸੀ ਭਡਿਆਰ ਰੋਲ ਨੰਬਰ: 1015600989 ਨੇ 643 ਅੰਕ ਹਾਸਿਲ ਕਰਕੇ ਦੂਜਾ ਸਥਾਨ ਹਾਸਿਲ ਕੀਤਾ ਹੈ। ਇਨ੍ਹਾਂ 98.92 ਫੀਸਦੀ ਅੰਕ ਹਾਸਿਲ ਕੀਤੇ ਹਨ, ਜਦਕਿ ਤੀਜੇ ਸਥਾਨ 'ਤੇ ਐੱਸ ਐੱਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੱਸੋਆਣਾ (ਫਿਰੋਜ਼ਪੁਰ) ਦੀ ਵਿਦਿਆਰਥਣ ਹਰਮਨਦੀਪ ਕੌਰ ਰੋਲ ਨੰਬਰ 101524645 ਨੇ 630 ਅੰਕ ਹਾਸਿਲ ਕਰਕੇ ਤੀਜਾ ਸਥਾਨ ਹਾਸਿਲ ਕੀਤਾ। ਇਨ੍ਹਾਂ ਨੇ 98.77 ਫੀਸਦੀ ਅੰਕ ਹਾਸਿਲ ਕੀਤੇ ਹਨ। ਡਾ ਧਾਲੀਵਾਲ ਨੇ ਦੱਸਿਆ ਕਿ 10 ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2015 'ਚ ਕੁੱਲ 3,79,099 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 2,49,325 ਪ੍ਰੀਖਿਆਰਥੀ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 65.76 ਫੀਸਦੀ ਰਹੀ। ਇਸ ਪੀ੍ਰਖਿਆ ਚ 87,578 ਪੀ੍ਰਖਿਆਰਥੀਆਂ ਦੀ ਰੀਅਪੀਅਰ ਆਈ ਹੈ ਅਤੇ 41,986 ਪੀ੍ਰਖਿਆਰਥੀ ਫੇਲ ਹੋਏ ਹਨ। ਉਨ੍ਹਾਂ ਦੱਸਿਆ ਕਿ 10 ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2015 ਵਿਚ ਕੁਲ 3,53,327 ਰੈਗੂਲਰ ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 2,42,406 ਪ੍ਰੀਖਿਆਰਥੀਆਂ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 68.61 ਫੀਸਦੀ ਰਹੀ। ਉਨ੍ਹਾਂ ਦੱਸਿਆ ਕਿ 10 ਵੀਂ ਸ਼੍ਰੇਣੀ ਦੀ ਓਪਨ ਸਕੂਲ ਪ੍ਰੀਖਿਆ ਮਾਰਚ 2015 ਵਿਚ ਕੁਲ 25,772 ਓਪਨ ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 6,919 ਪ੍ਰੀਖਿਆਰਥੀਆਂ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 26.85 ਫੀਸਦੀ ਰਹੀ, ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਾਲ 2012 ਦਾ ਨਤੀਜਾ 73.49 ਫੀਸਦੀ ਅਤੇ ਸਾਲ 2013 ਦਾ ਨਤੀਜਾ 69.32 ਫੀਸਦੀ, ਸਾਲ 2014 ਦਾ ਨਤੀਜਾ 72.25 ਫੀਸਦੀ ਸੀ, ਜਦਕਿ ਇਹ ਇਸ ਵਾਰ 65.76 ਫੀਸਦੀ ਹੈ।
ਇਸ ਮੌਕੇ ਕੰਪਿਊਟਰ ਡਾਇਰੈਕਟਰ ਨਵਨੀਤ ਕੌਰ ਗਿੱਲ, ਪੀ ਆਰ ਓ ਹਰਿੰਦਰਪਾਲ ਸਿੰਘ ਹੈਰੀ, ਐੱਫ ਡੀ ਓ ਗੁਰਤੇਜ ਸਿੰਘ ਅਤੇ ਬੋਰਡ ਦੀ ਸੁੰਯੁਕਤ ਸਕੱਤਰ ਕਰਨਜਗਦੀਸ ਕੌਰ, ਪੀ ਆਰ ਓ ਹਰਿੰਦਰਪਾਲ ਸਿੰਘ ਹੈਰੀ ਆਦਿ ਅਧਿਕਾਰੀ ਮੋਜੂਦ ਸਨ। ਇਸ ਮੌਕੇ ਬੋਰਡ ਦੇ ਚੇਅਰਪਰਸਨ ਡਾ. ਤੇਜਿੰਦਰ ਕੌਰ ਧਾਲੀਵਾਲ ਅਤੇ ਸਕੱਤਰ ਇੰਜੀ: ਗੁਰਿੰਦਰਪਾਲ ਸਿੰਘ ਬਾਠ ਨੇ ਦੱਸਿਆ ਕਿ ਇਹ ਨਤੀਜਾ 27 ਮਈ ਨੂੰ ਬੋਰਡ ਦੀ ਵੈੱਬਸਾਈਟ 'ਤੇ ਦੁਪਹਿਰ 1 ਵਜੇ ਉਪਲੱਬਧ ਕਰਵਾ ਦਿੱਤਾ ਜਾਵੇਗਾ। ਪ੍ਰੀਖਿਆ ਚ ਅਪੀਅਰ ਹੋਏ ਪ੍ਰੀਖਿਆਰਥੀ ਰੀਚੈਕਿੰਗ ਕਰਵਾਉਣ ਲਈ ਨਤੀਜਾ ਜਾਰੀ ਹੋਣ ਦੀ ਮਿਤੀ ਤੋਂ 10 ਦਿਨ ਦੇ ਅੰਦਰ-ਅੰਦਰ ਆਪਣਾ ਫਾਰਮ ਭਰ ਸਕਦੇ ਹਨ । ਫਾਰਮ ਅਤੇ ਫੀਸ ਬੋਰਡ ਦੇ ਮੁੱਖ ਦਫਤਰ ਵਿਖੇ ਜਮਾਂ ਹੋਵੇਗੀ, ਫਾਰਮ ਬੋਰਡ ਦੀ ਵੈਬਸਾਈਟ ਤੇ ਉਪਲਬਧ ਹੈ ਅਤੇ ਜਿਨ੍ਹਾਂ ਪ੍ਰੀਖਿਆਰਥੀਆਂ ਦੀ ਰੀਅਪੀਅਰ ਆਈ ਉਨ੍ਹਾਂ ਦੇ ਆਨ ਲਾਈਨ ਫਾਰਮ 1 ਜੂਨ ਤੋਂ ਸੁਰੂ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਵਾਰ ਵੀ ਅਕਾਦਮਿਕ ਅਤੇ ਖਿਡਾਰੀ ਕੋਟੇ ਅਨਸਾਰ ਪਹਿਲੀਆਂ 3 ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਪ੍ਰੀਖਿਆਰਥੀਆਂ ਨੂੰ ਪਹਿਲੇ ਨੰਬਰ ਵਾਲੇ ਇੱਕ ਲੱਖ ਰੁਪਏ ਅਤੇ ਦੂਜੇ ਨੰਬਰ ਤੇ ਰਹਿਣ ਵਾਲੇ ਹਰ ਪੀ੍ਰਖਿਆਰਥੀ 75 ਹਜ਼ਾਰ ਰੁਪਏ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਹਰ ਪੀ੍ਰਖਿਆਰਥੀ ਨੂੰ 50 ਹਜ਼ਾਰ ਰੁਪਏ ਸਿੱਖਿਆ ਬੋਰਡ ਵੱਲੋਂ ਵਿਸ਼ੇਸ ਇਨਾਮ ਦਿੱਤਾ ਜਾਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ 10 ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2015 ਵਿਚ 1,64,059 ਰੈਗੂਲਰ ਲੜਕੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 1,19,893 ਪਾਸ ਹੋਈਆਂ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 73.08 ਫੀਸਦੀ ਰਹੀ ਹੈ, ਜਦੋਂਕਿ ਸਾਲਾਨਾ ਪ੍ਰੀਖਿਆ 'ਚ 2,15,040 ਰੈਗੂਲਰ ਲੜਕਿਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 1,29,432 ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 60.19 ਫੀਸਦੀ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ 10 ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਚ 80 ਫੀਸਦੀ ਅਤੇ ਇਸਤੋ ਵੱਧ ਅੰਕ ਪ੍ਰਾਪਤ ਕਰਨ ਵਾਲੇ ਪੀ੍ਰਖਿਆਰਥੀਆਂ ਦੀ ਕੁਲ ਗਿਣਤੀ 35,028ਜਿਨ੍ਹਾਂ ਵਿਚ ਐਫੀਲਏਟਿਡ ਸਕੂਲਾਂ ਦੇ 20813, ਐਸੋਸੀਏਸਟ ਸਕੂਲਾਂ ਦੇ 3902, ਸਰਕਾਰੀ ਸਕੂਲਾਂ ਦੇ 8415 ਅਤੇ ਏਡਿਡ ਸਕੂਲਾਂ ਦੇ 1898 ਪ੍ਰੀਖਿਆਰਥੀ ਮੈਰਿਟ ਸੂਚੀ 'ਚ ਆਪਣਾ ਨਾਅ ਦਰਜ ਕਰਵਾਵੁਣ ਚ ਕਾਮਯਾਬ ਹੋਏ ਹਨ। ਡਾ ਧਾਲੀਵਾਲ ਨੇ ਦੱਸਿਆ ਕਿ 10 ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2015 ਦੇ ਐਲਾਨੇ ਗਏ ਨਤੀਜੇ ਅਨੁਸਾਰ ਪੇਂਡੂ ਅਤੇ ਸ਼ਹਿਰੀ ਖੇਤਰਾਂ ਦਾ ਨਤੀਜਾ ਲਗਭਗ ਬਰਾਬਰ ਰਿਹਾ ਹੈ।
ਇਸ ਪ੍ਰੀਖਿਆ ਵਿਚ ਪੇਂਡੂ ਖੇਤਰ ਦੇ 2,47,218 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿਚੋਂ 1,61,898 ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 65.49 ਫੀਸਦੀ ਰਹੀ ਹੈ, ਜਦੋਂਕਿ ਸ਼ਹਿਰੀ ਖੇਤਰ ਦੇ 1,31,881 ਪ੍ਰੀਖਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿਚੋਂ 87,427ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 66.29 ਫੀਸਦੀ ਰਹੀ ਹੈ।