ਸੀ ਐੱਨ ਜੀ ਫਿਟਨੈੱਸ ਘਪਲਾ; ਵਧ ਸਕਦੀਆਂ ਹਨ ਸ਼ੀਲਾ ਦੀਆਂ ਮੁਸ਼ਕਲਾਂ

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਦਿੱਲੀ ਐਂਟੀ ਕੁਰੱਪਸ਼ਨ ਬਿਊਰੋ (ਏ ਸੀ ਬੀ) ਨੇ 2002 'ਚ ਹੋਏ ਸੀ ਐੱਨ ਜੀ ਫਿਟਨੈੱਸ ਘਪਲੇ ਦੇ ਮਾਮਲੇ ਨੂੰ ਫਿਰ ਤੋਂ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਸ ਘਪਲੇ 'ਚ ਸ਼ੀਲਾ ਦੀਕਸ਼ਤ ਦੇ ਕਰੀਬੀਆਂ ਦਾ ਨਾਂਅ ਸ਼ਾਮਲ ਹਨ। ਸ਼ਨੀਵਾਰ ਨੂੰ ਏ ਸੀ ਬੀ ਨੇ ਫ਼ੈਸਲਾ ਕੀਤਾ ਕਿ ਸੀ ਐੱਨ ਜੀ ਫਿਟਨੈੱਸ ਘਪਲੇ ਦੀ ਫਿਰ ਤੋਂ ਜਾਂਚ ਸ਼ੁਰੂ ਕੀਤੀ ਜਾਵੇਗੀ। ਇਹ ਘਪਲਾ 100 ਕਰੋੜ ਦਾ ਸੀ। ਇਸ 'ਚ ਤੱਤਕਾਲੀਨ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੇ ਕਾਫ਼ੀ ਕਰੀਬੀ ਅਧਿਕਾਰੀ ਡੀ ਐੱਮ ਸਪੋਲੀਆ ਅਤੇ ਪੀ ਕੇ ਤ੍ਰਿਪਾਠੀ ਵੀ ਘਿਰੇ ਹੋਏ ਹਨ। ਜ਼ਿਕਰਯੋਗ ਹੈ ਕਿ 2002 'ਚ ਹੋਏ ਸੀ ਐੱਨ ਜੀ ਫਿਟਨੈੱਸ ਘਪਲੇ 'ਚ ਸ਼ੀਲਾ ਦੇ ਕਰੀਬੀ ਅਧਿਕਾਰੀਆਂ ਦਾ ਨਾਂਅ ਆਉਣ 'ਤੇ ਇਹ ਮਾਮਲਾ ਕਾਫ਼ੀ ਸਮੇਂ ਤੱਕ ਸਰਗਰਮ ਰਿਹਾ ਸੀ।