ਟਾਸਕ ਫੋਰਸ ਤੇ ਗਰਮਦਲੀਆਂ 'ਚ ਝੜਪਾਂ, ਕਈ ਫੱਟੜ

1984 ਦੇ ਸਾਕਾ ਨੀਲਾ ਤਾਰਾ ਦੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਈ ਗਈ 31 ਵੀਂ ਬਰਸੀ ਮੌਕੇ ਇੱਕ ਵਾਰੀ ਫਿਰ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਸਖਤ ਪ੍ਰਬੰਧਾਂ ਦੇ ਬਾਵਜੂਦ ਖਾਲਿਸਤਾਨੀਆਂ ਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਿਚਾਲੇ ਜੰਮ ਕੇ ਝੜਪਾਂ ਹੋਈਆਂ ਤੇ ਇੱਕ ਦਰਜਨ ਦੇ ਕਰੀਬ ਨੌਜਵਾਨ ਫੱਟੜ ਹੋ ਗਏ, ਜਦ ਕਿ ਪੁਲਸ ਨੇ ਚਾਰ ਦਰਜਨ ਤੋਂ ਵਧੇਰੇ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਹਨਾਂ ਵਿੱਚੋਂ ਵਧੇਰੇ ਕਰਕੇ ਆਪਣੇ-ਆਪ ਨੂੰ ਸ਼ਰਧਾਲੂ ਹੋਣ ਦਾ ਦਾਅਵਾ ਕਰ ਰਹੇ ਸਨ।
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਕਾ ਨੀਲਾ ਤਾਰਾ ਦੀ 31ਵੀਂ ਬਰਸੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਈ ਗਈ ਤੇ ਅਖੰਡ ਪਾਠ ਦੇ ਭੋਗ ਉਪਰੰਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕੌਮ ਦੇ ਨਾਂਅ ਸੰਦੇਸ਼ ਦਿੰਦਿਆਂ ਜਿਥੇ ਕੌਮ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ, ਉਥੇ ਪੰਜਾਬ ਵਿਚਲੇ ਫੈਲੇ ਨਸ਼ਿਆਂ ਦੇ ਅੱਤਵਾਦ 'ਤੇ ਵੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਨਸ਼ੇ ਪੰਜਾਬ ਦੀ ਨੌਜਵਾਨੀ ਨੂੰ ਘੁਣ ਵਾਂਗ ਖਾ ਰਹੇ ਹਨ, ਜਿਸ ਦੀ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ। ਉਹਨਾ ਭਰੂਣ ਹੱਤਿਆ, ਪਤਿਤਪੁਣਾ, ਦੇਹਧਾਰੀ ਗੁਰੂਡੰਮ ਤੇ ਪੰਥ ਦੋਖੀਆਂ ਦੀਆਂ ਪੰਥ ਵਿਰੋਧੀ ਚਾਲਾਂ ਤੇ ਹੋਰ ਸਮਾਜਕ ਬੁਰਾਈਆਂ ਨੂੰ ਦੂਰ ਕਰਨ ਦਾ ਸੰਕਲਪ ਲੈਣ ਦਾ ਵੀ ਸੰਦੇਸ਼ ਦਿੱਤਾ। ਉਹਨਾਂ ਕਿਹਾ ਕਿ ਜੇਕਰ 15 ਅਗਸਤ ਦਾ ਦਿਹਾੜਾ ਹਿੰਦੋਸਤਾਨ ਲਈ ਅਜ਼ਾਦੀ ਦਾ ਦਿਹਾੜਾ ਕਿਹਾ ਜਾਂਦਾ ਹੈ ਤਾਂ 6 ਜੂਨ ਸਿੱਖਾਂ ਦੀ ਬਰਬਾਦੀ ਦਾ ਦਿਹਾੜਾ ਕਿਹਾ ਜਾਵੇਗਾ। ਭਾਰਤੀ ਹਕੂਮਤ ਨੇ 1984 ਵਿੱਚ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ 'ਤੇ ਇੰਜ ਫੌਜ ਚੜ੍ਹਾਈ ਸੀ, ਜਿਵੇਂ ਕਿਸੇ ਦੁਸ਼ਮਣ ਦੇਸ਼ 'ਤੇ ਚੜ੍ਹਾਈ ਕੀਤੀ ਜਾਂਦੀ ਹੈ। ਅਜ਼ਾਦ ਭਾਰਤ ਵਿੱਚ ਹੀ ਸਿੱਖ ਇੰਜ ਲੁੱਟੇ-ਪੁੱਟੇ ਗਏ ਸਨ, ਜਿਵੇਂ ਸਿੱਖ ਕਿਸੇ ਹੋਰ ਦੇਸ਼ ਦੇ ਵਸ਼ਿੰਦੇ ਹੋਣ। ਉਹਨਾ ਕਿਹਾ ਕਿ ਟੈਂਕਾਂ ਤੇ ਤੋਪਾਂ ਨਾਲ ਜਿਸ ਕਦਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹਿਆ ਗਿਆ, ਉਸ ਤੋਂ ਪਤਾ ਚੱਲਦਾ ਹੈ ਕਿ ਸਿੱਖਾਂ ਨੂੰ ਦੋ ਨੰਬਰ ਦਾ ਸ਼ਹਿਰੀ ਸਮਝਿਆ ਜਾ ਰਿਹਾ ਹੈ।
ਜਿਉਂ ਹੀ ਜਥੇਦਾਰ ਨੇ ਆਪਣਾ ਸੰਦੇਸ਼ ਖਤਮ ਕੀਤਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਬੈਠੀ ਕਰੀਬ ਢਾਈ ਤਿੰਨ ਹਜ਼ਾਰ ਸੰਗਤ ਨੇ ਖਾਲਿਸਤਾਨ-ਜ਼ਿੰਦਾਬਾਦ ਤੇ ਭਿੰਡਰਾਂਵਾਲੇ ਦੇ ਹੱਕ 'ਚ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧ ਧਰੇ-ਧਰਾਏ ਰਹਿ ਗਏ ਅਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਮੂਕ ਦਰਸ਼ਕ ਬਣ ਕੇ ਵੇਖਦੀ ਰਹੀ। ਜਥੇਦਾਰ ਅਕਾਲ ਤਖਤ ਨੇ ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖਾਲਿਸਤਾਨ ਦੇ ਸ਼ਾਂਤਮਈ ਤਰੀਕੇ ਨਾਲ ਨਾਅਰੇ ਕੋਈ ਅਪਰਾਧ ਨਹੀਂ, ਪਰ ਹਰ ਸਿੱਖ ਦਾ ਉਸ ਨਾਲ ਸਹਿਮਤ ਜਾਂ ਅਸਹਿਮਤ ਹੋਣਾ ਉਸ ਦੀ ਆਪਣੀ ਇੱਛਾ ਹੈ।
ਸਾਰਾ ਮਾਮਲਾ ਖਤਮ ਹੋ ਜਾਣ ਉਪਰੰਤ ਜਦੋਂ ਕੁਝ ਸਿੱਖ ਨੌਜਵਾਨ ਖਾਲਿਸਤਾਨ ਦੇ ਨਾਅਰੇ ਮਾਰਦੇ ਹੋਏ ਆਟਾ ਮੰਡੀ ਵਾਲੇ ਪਾਸ ਬਾਹਰ ਨਿਕਲੇ ਤਾਂ ਬਾਹਰ ਖੜੀ ਪੁਲਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਸਾਰਾ ਕੁਝ ਸ਼ਾਂਤੀਪੂਰਵਕ ਮੁੱਕ ਜਾਣ ਦੇ ਬਾਅਦ ਦੋ ਦਰਜਨ ਦੇ ਕਰੀਬ ਨੌਜਵਾਨ ਦੁਪਹਿਰ ਇੱਕ ਵਜੇ ਪ੍ਰਕਰਮਾ ਵਿੱਚ ਜਦੋਂ ਨਾਅਰੇਬਾਜ਼ੀ ਕਰ ਰਹੇ ਸਨ ਤਾਂ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਪੰਜਾਬ ਪੁਲਸ ਦੇ ਜਵਾਨਾਂ ਨੂੰ ਇਹਨਾਂ ਨੌਜਵਾਨਾਂ ਨੂੰ ਰੋਕਣ ਲਈ ਕਿਹਾ, ਜਦ ਕਿ ਪੁਲਸ ਵਾਲਿਆਂ ਕਿਹਾ ਕਿ ਅੰਦਰ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦਾ ਹੈ।
ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ 200-250 ਜਵਾਨ ਇਹਨਾਂ ਨੌਜਵਾਨਾਂ 'ਤੇ ਟੁੱਟ ਕੇ ਪੈ ਗਏ ਤੇ ਉਹਨਾਂ ਦੀ ਪਰਕਰਮਾ ਵਿੱਚ ਕੁੱਟਮਾਰ ਕੀਤੀ। ਇੱਕ ਪੁਲਸ ਅਧਿਕਾਰੀ ਦਾ ਕਹਿਣਾ ਸੀ ਕਿ ਜੇਕਰ ਸ਼੍ਰੋਮਣੀ ਕਮੇਟੀ ਵਾਲਿਆਂ ਤੋਂ ਫੜੇ ਗਏ ਨੌਜਵਾਨਾਂ ਨੂੰ ਛੁਡਾਇਆ ਨਾ ਜਾਂਦਾ ਤਾਂ ਇੱਕ-ਦੋ ਮੌਤਾਂ ਹੋਣੀਆ ਯਕੀਨੀ ਸਨ। ਪੁਲਸ ਵਾਲੇ ਇਹਨਾਂ ਨੌਜਵਾਨਾਂ ਨੂੰ ਫੜ ਕੇ ਵੱਖ-ਵੱਖ ਥਾਣਿਆ ਵਿੱਚ ਲੈ ਗਏ।
ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਪਰਕਰਮਾ ਵਿੱਚ ਇਸ ਕਦਰ ਗਾਲ੍ਹਾਂ ਕੱਢ ਰਹੇ ਸਨ ਕਿ ਆਮ ਆਦਮੀ ਉਹਨਾਂ ਨੂੰ ਸੁਣ ਕੇ ਮੂੰਹ ਵਿੱਚ ਉਗਲਾਂ ਪਾਉਣ ਲਈ ਮਜਬੂਰ ਸੀ। ਬਹੁਤ ਸਾਰੇ ਸ਼ਰਧਾਲੂਆਂ ਦੇ ਮੋਬਾਇਲ ਤੇ ਹੋਰ ਕੀਮਤੀ ਸਮਾਨ ਡਿੱਗ ਪਿਆ, ਪਰ ਉਹਨਾਂ ਆਪਣੀ ਜਾਨ ਬਚਾਉਣ ਵਿੱਚ ਹੀ ਬੇਹਤਰੀ ਸਮਝੀ। ਇਸ ਬਾਰੇ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਪਰਤਾਪ ਸਿੰਘ ਨੂੰ ਪੁੱਛਿਆ ਗਿਆ ਤਾਂ ਉਹਨਾ ਕਿਹਾ ਕਿ ਉਹ ਤਾਂ ਦਿਲ ਦੇ ਰੋਗ ਤੋਂ ਪੀੜਤ ਹਨ ਤੇ ਉਹ ਤਾਂ ਸਰਾਂ ਵਿੱਚ ਆਰਾਮ ਕਰ ਰਹੇ ਸਨ। ਉਹਨਾ ਨੂੰ ਘਟਨਾ ਦੀ ਕੋਈ ਜਾਣਕਾਰੀ ਨਹੀਂ ਹੈ। ਸਕੱਤਰ ਵਿਜੇ ਸਿੰਘ ਨੇ ਕਿਹਾ ਕਿ ਮੀਡੀਆ ਨੂੰ ਦਲਜੀਤ ਸਿੰਘ ਬੇਦੀ ਵੇਖਦੇ ਹਨ ਤੇ ਉਹ ਹੀ ਇਸ ਬਾਰੇ ਜਵਾਬ ਦੇ ਸਕਦੇ ਹਨ, ਪਰ ਸ੍ਰੀ ਬੇਦੀ ਨੇ ਕਿਹਾ ਕਿ ਫੜੇ ਨੌਜਵਾਨ ਮੋਨੇ-ਘੋਨੋ ਤੇ ਸ਼ਰਾਰਤੀ ਅਨਸਰ ਸਨ, ਜਿਹਨਾਂ ਵਿਰੁੱਧ ਕਾਰਵਾਈ ਨਾ ਕੀਤੀ ਜਾਂਦੀ ਤਾਂ ਕੋਈ ਵੱਡੀ ਘਟਨਾ ਵਾਪਰ ਸਕਦੀ ਸੀ।
ਜਾਣਕਾਰੀ ਮਿਲੀ ਹੈ ਕਿ ਕੁਲ 200 ਦੇ ਕਰੀਬ ਨੌਜਵਾਨ ਫੜੇ ਗਏ ਹਨ, ਜਿਹਨਾਂ ਵਿੱਚ ਦਲ ਖਾਲਸਾ ਦੇ ਕੰਵਰਪਾਲ ਸਿੰਘ ਬਿੱਟੂ ਤੇ ਸਤਨਾਮ ਸਿੰਘ ਪਾਉਂਟਾ ਸਾਹਿਬ ਤੇ ਉਹਨਾਂ ਦੇ ਹੋਰ ਸਾਥੀ ਵੀ ਸ਼ਾਮਲ ਹਨ।
ਇਸ ਸਮਾਗਮ ਵਿੱਚ ਸੰਤ ਭਿੰਡਰਾਂਵਾਲਾ ਦੇ ਬੇਟੇ ਈਸ਼ਰ ਸਿੰਘ ਤੇ ਭਾਈ ਅਮਰੀਕ ਸਿੰਘ ਦੀ ਪਤਨੀ ਤੇ ਹੋਰ ਵਿਅਕਤੀਆ ਨੂੰ ਵੀ ਹਰ ਸਾਲ ਦੀ ਤਰ੍ਹਾਂ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਮੀਤ ਪ੍ਰਧਾਨ ਧਿਆਨ ਸਿੰਘ ਮੰਡ, ਦਫਤਰ ਸਕੱਤਰ ਹਰਬੀਰ ਸਿੰਘ ਸੰਧੂ, ਜਰਨੈਲ ਸਿੰਘ ਸਖੀਰਾ, ਬੀਬੀ ਚੱਠਾ, ਸੰਯੁਕਤ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਤੇ ਜਨਰਲ ਸਕੱਤਰ ਗੁਰਦੀਪ ਸਿੰਘ, ਬਾਬਾ ਸੱਜਣ ਸਿੰਘ ਬੇਰ ਸਾਹਿਬ ਵਾਲੇ ਤੇ ਹੋਰ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
ਸਮਾਗਮ ਵਿੱਚ ਤਲਖੀ ਉਸ ਸਮੇਂ ਹੀ ਸ਼ੁਰੂ ਹੋ ਗਈ ਸੀ, ਜਦੋਂ ਜਨਰਲ ਸੁਬੇਗ ਸਿੰਘ ਦੇ ਭਰਾ ਬੇਅੰਤ ਸਿੰਘ ਨੂੰ ਵੀ ਅਕਾਲ ਤਖਤ 'ਤੇ ਨਾ ਜਾਣ ਦਿੱਤਾ ਗਿਆ ਤੇ ਅਰਦਾਸ ਵਿੱਚ ਗਿਆਨੀ ਮੱਲ ਸਿੰਘ ਨੇ ਬਾਕੀ ਵਿਅਕਤੀਆਂ ਦੇ ਨਾਂਅ ਤਾਂ ਲਏ, ਪਰ ਸੁਬੇਗ ਸਿੰਘ ਦਾ ਨਾਂਅ ਨਾ ਲਿਆ।
ਧਿਆਨ ਸਿੰਘ ਮੰਡ ਨੇ ਕਿਹਾ ਕਿ ਸਾਕਾ ਨੀਲਾ ਤਾਰਾ ਲਈ ਇਕੱਲੀ ਕਾਂਗਰਸ ਨਹੀਂ, ਸਗੋ ਭਾਜਪਾ ਤੇ ਅਕਾਲੀ ਦਲ ਬਾਦਲ ਵੀ ਬਰਾਬਰ ਦੇ ਦੋਸ਼ੀ ਹਨ। ਉਹਨਾ ਕਿਹਾ ਕਿ ਭਾਜਪਾ ਦਾ ਨਾਂਅ ਇਸ ਕਰਕੇ ਨਹੀ ਲਿਆ ਜਾ ਰਿਹਾ, ਕਿਉਂਕਿ ਉਹ ਜਥੇਦਾਰਾਂ ਦੇ ਆਕਾ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲੀ ਦਲ ਬਾਦਲ ਦੀ ਭਾਈਵਾਲ ਪਾਰਟੀ ਹੈ। ਉਹਨਾ ਕਿਹਾ ਕਿ ਉਹ ਖਾਲਿਸਤਾਨ ਦੇ ਮੁੱਦਈ ਹਨ ਤੇ ਅਮਨਮਈ ਤਰੀਕੇ ਨਾਲ ਸੰਘਰਸ਼ ਜਾਰੀ ਰੱਖਣਗੇ। ਉਹਨਾ ਕਿਹਾ ਕਿ ਖਾਲਿਸਤਾਨ ਵਿੱਚ ਹਰ ਧਰਮ ਦੇ ਲੋਕਾਂ ਨੂੰ ਰਹਿਣ ਦੀ ਇਜਾਜ਼ਤ ਹੋਵੇਗੀ ਤੇ ਉਹਨਾਂ ਦੇ ਮੌਲਿਕ ਅਧਿਕਾਰਾਂ ਦਾ ਪੂਰਾ-ਪੂਰਾ ਖਿਆਲ ਰੱਖਿਆ ਜਾਵੇਗਾ।
ਫੜੇ ਗਏ ਨੌਜਵਾਨਾਂ ਬਾਰੇ ਡੀ ਸੀ ਪੀ ਪਰਮਪਾਲ ਸਿੰਘ ਨੇ ਕਿਹਾ ਕਿ ਝਗੜੇ ਵਿੱਚ ਉਹਨਾਂ 22 ਵਿਅਕਤੀ ਗ੍ਰਿਫਤਾਰ ਕੀਤੇ ਹਨ, ਜਿਹਨਾਂ ਵਿੱਚੋਂ ਦੋ ਗੰਭੀਰ ਜ਼ਖਮੀ ਹਨ, ਪਰ ਪੁਲਸ ਇਹਨਾਂ ਵਿਅਕਤੀਆਂ ਖਿਲਾਫ ਕਾਨੂੰਨ ਅਨੁਸਾਰ ਲੋੜੀਂਦੀ ਕਾਰਵਾਈ ਕਰੇਗੀ ਅਤੇ ਇਹਨਾਂ ਦਾ ਕਿਸੇ ਵੀ ਜਥੇਬੰਦੀ ਨਾਲ ਕੋਈ ਸੰਬੰਧ ਨਹੀਂ। ਟਾਸਕ ਫੋਰਸ ਤੇ ਗਰਮਦਲੀਆਂ 'ਚ ਝੜਪਾਂ, ਕਈ ਫੱਟੜ

ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)

ਫੜੇ ਗਏ ਨੌਜਵਾਨਾਂ ਬਾਰੇ ਡੀ ਸੀ ਪੀ ਪਰਮਪਾਲ ਸਿੰਘ ਨੇ ਕਿਹਾ ਕਿ ਝਗੜੇ ਵਿੱਚ ਉਹਨਾਂ 22 ਵਿਅਕਤੀ ਗ੍ਰਿਫਤਾਰ ਕੀਤੇ ਹਨ, ਜਿਹਨਾਂ ਵਿੱਚੋਂ ਦੋ ਗੰਭੀਰ ਜ਼ਖਮੀ ਹਨ, ਪਰ ਪੁਲਸ ਇਹਨਾਂ ਵਿਅਕਤੀਆਂ ਖਿਲਾਫ ਕਾਨੂੰਨ ਅਨੁਸਾਰ ਲੋੜੀਂਦੀ ਕਾਰਵਾਈ ਕਰੇਗੀ ਅਤੇ ਇਹਨਾਂ ਦਾ ਕਿਸੇ ਵੀ ਜਥੇਬੰਦੀ ਨਾਲ ਕੋਈ ਸੰਬੰਧ ਨਹੀਂ।