ਸ਼ਬ-ਏ-ਬਰਾਤ ਲਈ ਨਹੀਂ ਰੱਖੇ ਅਸੀਂ ਐਟਮ ਬੰਬ; ਮੁਸ਼ੱਰਫ ਦੀ ਧਮਕੀ

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਨੇ ਭਾਰਤ ਨੂੰ ਚੇਤਾਵਨੀ ਦਿੱਤੀ ਹੈ। ਮੁਸ਼ੱਰਫ਼ ਨੇ ਭਾਰਤ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਪਾਕਿਸਤਾਨ ਨੇ ਐਟਮ ਬੰਬ ਸ਼ਬ-ਏ-ਬਰਾਤ ਲਈ ਨਹੀਂ ਰੱਖੇ ਹਨ। ਇੱਕ ਇੰਟਰਵਿਊ 'ਚ ਮੁਸ਼ੱਰਫ਼ ਨੇ ਕਿਹਾ ਹੈ ਕਿ ਭਾਰਤ ਦਾ ਏਜੰਡਾ ਪਾਕਿਸਤਾਨ ਨੂੰ ਦਬਾਉਣ ਅਤੇ ਅਸਥਿਰ ਕਰਨ ਦਾ ਹੈ। ਪਾਕਿਸਤਾਨ ਦੇ ਸਾਬਕਾ ਫ਼ੌਜੀ ਸ਼ਾਸਕ ਮੁਸ਼ੱਰਫ਼ ਨੇ ਕਿਹਾ ਕਿ ਭਾਰਤ ਨਾਲ ਬਰਾਬਰੀ ਵਾਲਾ ਵਿਹਾਰ ਕਰੋ। ਉਨ੍ਹਾ ਦਾ ਤਜਰਬਾ ਕਹਿੰਦਾ ਹੈ ਕਿ ਜੇ ਪਾਕਿਸਤਾਨ ਪਿੱਛੇ ਹਟੇਗਾ ਤਾਂ ਭਾਰਤ ਉਸ ਨੂੰ ਹੋਰ ਦਬਾਏਗਾ। ਉਨ੍ਹਾ ਕਿਹਾ ਕਿ ਭਾਰਤ ਦਾ ਰਵੱਈਆ ਹਮਲਾਵਰ ਹੈ।
ਮੁਸ਼ੱਰਫ਼ ਨੇ ਕਿਹਾ ਕਿ ਭਾਰਤ ਹਮੇਸ਼ਾ ਹਮਲਾਵਰ ਰਿਹਾ ਹੈ ਅਤੇ ਉਸ ਦੀ ਇਹ ਰਣਨੀਤੀ ਪਹਿਲਾਂ ਤੋਂ ਹੀ ਯੋਜਨਾਬੱਧ ਹੈ। ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਪਾਕਿਸਤਾਨ ਆਪਣੇ ਐਟਮ ਬੰਬ ਦੀ ਵਰਤੋਂ ਨਹੀਂ ਕਰਨਾ ਚਾਹੁੰਦਾ, ਜੇਕਰ ਪਾਕਿਸਤਾਨ ਦੀ ਹੋਂਦ ਨੂੰ ਖ਼ਤਰਾ ਪੈ ਗਿਆ ਤਾਂ ਇਹ ਪ੍ਰਮਾਣੂ ਹਥਿਆਰ ਕਾਹਦੇ ਲਈ ਹਨ। ਮੁਸ਼ੱਰਫ਼ ਨੇ ਕਿਹਾ ਕਿ ਜੇ ਉਹ ਚੌਧਰੀ ਸੁਜਾਤ ਦੇ ਸ਼ਬਦਾਂ 'ਚ ਕਹਿਣ ਤਾਂ ਕੀ ਪਾਕਿਸਤਾਨ ਨੇ ਐਟਮ ਬੰਬ ਸ਼ਬ-ਏ-ਬਰਾਤ ਲਈ ਬਚਾਅ ਨੇ ਨਹੀਂ ਰੱਖੇ ਹਨ। ਮੁਸ਼ੱਰਫ਼ ਨੇ ਕਿਹਾ ਕਿ ਪਾਕਿਸਤਾਨ 'ਤੇ ਹਮਲਾ ਨਾ ਕਰੋ, ਦੇਸ਼ ਦੀ ਅਖੰਡਤਾ ਨੂੰ ਚਣੌਤੀ ਨਾ ਦੇਵੋ, ਕਿਉਂਕਿ ਪਾਕਿਸਤਾਨ ਕੋਈ ਛੋਟੀ ਤਾਕਤ ਨਹੀਂ ਹੈ, ਪਾਕਿਸਤਾਨ ਇੱਕ ਵੱਡੀ ਅਤੇ ਪ੍ਰਮਾਣੂ ਤਾਕਤ, ਪਾਕਿਸਤਾਨ ਨਾਲ ਧੱਕਾ ਨਾ ਕਰੋ।
ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਇਹ ਆਤਮ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਪਾਕਿਸਤਾਨ ਨੂੰ ਪ੍ਰਮਾਣੂ ਸਮਰੱਥਾ ਵਿਹੂਣਾ ਕਰਨਾ ਸੰਭਵ ਨਹੀਂ ਹੈ। ਇਹਨਾ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿਆਂਗੇ।
ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਆਪਣੀ ਤਾਕਤ ਦੇ ਹਿਸਾਬ ਨਾਲ ਭਾਰਤ ਨੂੰ ਜਵਾਬ ਦੇਣਾ ਚਾਹੀਦਾ ਹੈ।