Latest News
ਬੇਕਾਬੂ ਬੱਸ ਦਰੱਖਤ 'ਚ ਵੱਜੀ; 15 ਮੌਤਾਂ, 47 ਜ਼ਖਮੀ
ਬੰਗਾ ਨੇੜੇ ਇੱਕ ਪ੍ਰਾਈਵੇਟ ਬੱਸ ਦੇ ਦਰੱਖਤ 'ਚ ਵੱਜਣ ਕਾਰਨ 14 ਮੁਸਾਫਰਾਂ ਦੀ ਮੌਤ ਹੋ ਗਈ ਅਤੇ 47 ਹੋਰ ਸਵਾਰੀਆਂ ਜ਼ਖਮੀ ਹੋ ਗਈਆਂ। ਪੁਲਸ ਦੇ ਇੱਕ ਸੀਨੀਅਰ ਅਫਸਰ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਉਂਕਾਰ ਕੰਪਨੀ ਦੀ ਇਹ ਮੰਦਭਾਗੀ ਬੱਸ ਨਵਾਂ ਸ਼ਹਿਰ ਤੋਂ ਜਲੰਧਰ ਆ ਰਹੀ ਸੀ। ਉਨ੍ਹਾ ਦੱਸਿਆ ਕਿ ਇੱਕ ਟੇਢੇ ਮੌੜ ਵਿੱਚੋਂ ਲੰਘਦਿਆਂ ਡਰਾਈਵਰ ਤੋਂ ਬੱਸ ਬੇਕਾਬੂ ਹੋ ਗਈ ਅਤੇ ਸੜਕ ਕੰਢੇ ਦਰੱਖਤ ਵਿੱਚ ਸਿੱਧੀ ਜਾ ਵੱਜੀ। ਇਹ ਹਾਦਸਾ ਏਨਾ ਭਿਆਨਕ ਸੀ ਕਿ ਦਰੱਖਤ ਵਿੱਚ ਵੱਜਣ ਕਾਰਨ ਬੱਸ ਅੱਧੋਂ ਵਿੱਚੀ ਹੋ ਗਈ। ਇਹ ਬੱਸ ਹਾਦਸਾ ਸਵੇਰੇ ਕੋਈ 9 ਵਜੇ ਵਾਪਰਿਆ। ਇਕ ਜ਼ਖਮੀ ਮੁਸਾਫਰ ਨੇ ਦੱਸਿਆ ਕਿ ਬੱਸ ਇੱਕ ਟਰੈਕਟਰ ਟਰਾਲੀ ਨੂੰ ਉਵਰਟੇਕ ਕਰਦਿਆਂ ਡਰਾਈਵਰ ਤੋਂ ਬੇਕਾਬੂ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਇਕ ਪ੍ਰਾਈਵੇਟ ਬੱਸ ਓਂਕਾਰ ਬੱਸ ਸਰਵਿਸ ਨੰਬਰ ਪੀ ਬੀ 08 ਸੀ ਪੀ 5695 ਨਵਾਂ ਸ਼ਹਿਰ ਤੋਂ ਜਲੰਧਰ ਜਾ ਰਹੀ ਸੀ ਕਿ ਬਹਿਰਾਮ ਦੇ ਨਜ਼ਦੀਕ ਹੀ ਮੋੜ 'ਤੇ ਬੇਕਾਬੂ ਹੋ ਗਈ ਅਤੇ ਦਰੱਖਤ ਨਾਲ ਜਾ ਟਕਰਾਈ। ਇਸ ਵਿੱਚ 15 ਵਿਅਕਤੀਆਂ ਦੀ ਮੌਤ ਹੋ ਗਈ ਅਤੇ 41 ਵਿਅਕਤੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਥਾਣਾ ਬਹਿਰਾਮ ਦੇ ਕਰਮਚਾਰੀਆਂ ਅਤੇ ਸਥਾਨਕ ਲੋਕਾਂ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਸਿਵਲ ਹਸਪਤਾਲ ਬੰਗਾ, ਸਿਵਲ ਹਸਪਤਾਲ ਨਵਾਂ ਸ਼ਹਿਰ ਅਤੇ ਕੁਝ ਜ਼ਖਮੀਆਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਹੈ। ਬੱਸ ਦਰੱਖਤ ਨਾਲ ਐਨੀ ਜ਼ੋਰ ਨਾਲ ਟਕਰਾਈ ਕਿ ਬੱਸ ਦੀ ਲੱਗਭੱਗ ਸਾਰੀ ਛੱਤ ਹੀ ਖਤਮ ਹੋ ਗਈ। ਜ਼ਖਮੀਆਂ ਨੂੰ ਬੜੀ ਮੁਸ਼ਕਿਲ ਨਾਲ ਬੱਸ ਦੇ ਕਈਆਂ ਹਿੱਸਿਆਂ ਨੂੰ ਕੱਟ ਕੇ ਬਾਹਰ ਕੱਢਿਆ। ਇਸ ਮੌਕੇ ਤੁਰੰਤ ਹੀ ਸਾਰੀ ਜ਼ਿਲ੍ਹੇ ਦੀ ਟੀਮ ਅਮਰ ਪ੍ਰਤਾਪ ਸਿੰਘ ਡੀ ਸੀ ਨਵਾਂ ਸ਼ਹਿਰ, ਸਨੇਹਦੀਪ ਸ਼ਰਮਾ ਐੱਸ ਐੱਸ ਪੀ ਨਵਾਂ ਸ਼ਇਹਰ, ਸਰਬਜੀਤ ਸਿੰਘ ਬਾਹੀਆ ਡੀ ਐੱਸ ਪੀ ਬੰਗਾ, ਐੱਸ ਡੀ ਐੱਮ ਬੰਗਾ ਸੁਖਪਾਲ ਸਿੰਘ, ਬਲਵਿੰਦਰ ਸਿੰਘ ਜੌੜਾ ਐੱਸ ਐੱਫ ਓ ਬੰਗਾ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਦੀ ਮਦਦ ਕੀਤੀ। ਮਰਨ ਵਾਲਿਆਂ 'ਚ ਜਗਰੂਪ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਮੂਸਾਪੁਰ ਉਮਰ 20 ਸਾਲ, ਮੰਗਲ ਸਿੰਘ ਪੁੱਤਰ ਕਰਮ ਚੰਦ ਵਾਸੀ ਭੀਣ, ਸ਼ੀਲਾ ਰਾਣੀ ਪਤਨੀ ਸੁੱਚਾ ਰਾਮ ਵਾਸੀ ਢੰਢੂਹਾ, ਰਜਿੰਦਰ ਕੁਮਾਰ ਪੁੱਤਰ ਬਿਸ਼ਨ ਦਾਸ ਵਾਸੀ ਰੈਲ ਮਜਾਰਾ, ਰਾਜ ਕੁਮਾਰੀ ਪਤਨੀ ਦਿਲਬਾਗ ਸਿੰਘ ਵਾਸੀ ਹਿਮਚਲ ਪ੍ਰਦੇਸ਼, ਰਾਮਜਨ ਬੀਬੀ ਪਤਨੀ ਸਦੀਕ ਮੁਹੰਮਦ (ਹੁਸ਼ਿਆਰਪੁਰ) ਅੰਜੂਮ ਪੁੱਰੀ ਅਜ਼ਾਦ ਮੁਹੰਮਦ, ਰਣਵੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪ੍ਰੀਤ ਨਗਰ ਕਪੂਰਥਲਾ, ਸੰਤੋਸ਼ ਰਾਣੀ ਪਤਨੀ ਕੇਵਲ ਸਿੰਘ ਵਾਸੀ ਚੱਕ ਗੁਰੂ, ਮਨਜੀਤ ਕੌਰ ਪਤਨੀ ਬਿਸ਼ਨ ਦਾਸ ਵਾਸੀ ਧਰਮਕੋਟ, ਮਹਿੰਦਰ ਕੌਰ ਪਤਨੀ ਫਕੀਰਾ ਸਿੰਘ ਵਾਸੀ ਰਾਮਪੁਰ ਅਟਾਰੀ ਸ਼ਾਮਲ ਹਨ ਅਤੇ ਇੱਕ ਬਜ਼ੁਰਗ ਜਿਸ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ, ਉਸ ਦਾ ਮ੍ਰਿਤਕ ਸਰੀਰ ਬੰਗਾ ਦੇ ਸਿਵਲ ਹਸਪਤਾਲ ਵਿੱਚ ਪਿਆ ਹੈ।
ਜ਼ਖਮੀਆਂ ਵਿੱਚ ਰਮਨ ਕੁਮਾਰ ਪੁੱਤਰ ਕਸ਼ਮੀਰੀ ਲਾਲ ਵਾਸੀ ਚੱਕ ਗੁਰੂ, ਕਪਿਲ ਪੁੱਤਰ ਬੁਧ ਰਾਮ ਵਾਸੀ ਨੌਰਾ, ਮਨਜੀਤ ਸਿੰਘ ਵਾਸੀ ਧਰਮਕੋਟ, ਰਮਨ ਕੁਮਾਰ ਵਾਸੀ ਚੱਕ ਬਿਲਗਾ, ਹਰਦੀਪ ਸਿੰਘ ਵਾਸੀ ਬੰਗਾ, ਰਛਪਾਲ ਕੌਰ, ਕਿਰਨਜੀਤ ਕੌਰ ਵਾਸੀ ਬੜਿੰਗ, ਅਭਿਸ਼ੇਕ ਵਾਸੀ ਮਨਾਮ, ਖੁਸ਼ੀ ਵਾਸੀ ਜਮਾਲਪੁਰ, ਅਮਰਜੀਤ ਕੌਰ ਵਾਈ ਦਰੀਆਪੁਰ, ਬਲਜੀਤ ਸਿੰਘ ਵਾਸੀ ਲਿੱਦੜ ਕਲਾਂ, ਰਾਜ ਵਾਸੀ ਜਮਾਲਪੁਰ, ਕੁਲਵਿੰਦਰ ਸਿੰਘ, ਮਨਜੀਤ ਕੌਰ ਵਾਸੀ ਮਾਛੀਵਾੜਾ, ਗਗਨਦੀਪ ਵਾਸੀ ਭੂਤਾ, ਹਰਪ੍ਰੀਤ ਕੌਰ ਵਾਸੀ ਭਾਨ ਮਜਾਰਾ, ਸੁਖਦੇਵ ਸਿੰਘ ਵਾਸੀ ਨੰਗਰੋੜ, ਸਤਵੰਤ ਕੌਰ, ਮਨਜੀਤ ਕੌਰ, ਪੂਜਾ, ਅਨਬਾਰੀ ਵਾਸੀ ਬਹਿਲਪੁਰ, ਸੋਨੀਆ ਵਾਸੀ ਬਹਿਲਪੁਰ, ਰੇਸ਼ਮ ਕੌਰ ਵਾਸੀ ਬਹਿਰਾਮ, ਹਮੀਰ ਮੁਹੰਮਦ ਵਾਸੀ ਬਹਿਲਪੁਰ, ਨੀਲਮ ਰਾਣੀ ਵਾਸੀ ਝਿੱਕਾ, ਗੁਰਬਖਸ਼ ਰਾਏ ਵਾਸੀ ਬਹਿਰਾਮ, ਬਲਰਾਮ ਵਾਸੀ ਬਹਿਰਾਮ, ਮਨਦੀਪ ਕੁਮਾਰ ਵਾਸੀ ਜੰਡਿਆਲਾ, ਸੁਰਿੰਦਰ ਕੌਰ ਵਾਸੀ ਚੱਕ ਬਿਲਗਾ, ਪਰਮਿੰਦਰ ਕੌਰ ਵਾਸੀ ਮਹਿਰਮਪੁਰ, ਮਨਚੇਤ ਕੌਰ ਵਾਸੀ ਮਹਿਰਮਪੁਰ, ਹਰਵਿੰਦਰ ਸਿੰਘ ਵਾਸੀ ਲੰਗੇਰੀ, ਚਿਤਰੰਜਨ ਕੁਮਾਰ ਵਾਸੀ ਨਿਧਾਣਾ, ਗੁਰਪਿੰਦਰ ਕੌਰ ਵਾਸੀ ਰਾਮਾ ਮੰਡੀ, ਸੁਰਿੰਦਰ ਪਾਲ ਵਾਸੀ ਚੱਕ ਬਿਲਗਾ, ਸੁਖਵਿੰਦਰ ਸਿੰਘ ਵਾਸੀ ਮਹਿਤਪੁਰ, ਰਜਿੰਦਰਪਾਲ ਸਿੰਘ ਵਾਸੀ ਬੰਗਾ, ਪਲਵਿੰਦਰ ਕੁਮਾਰ ਵਾਸੀ ਬੀਸਲਾ ਆਦਿ ਸ਼ਾਮਲ ਸਨ।
ਇਸ ਮੌਕੇ ਹਲਕਾ ਵਿਧਾਇਕ ਤਰਲੋਚਨ ਸਿੰਘ ਸੂੰਢ, ਡਾ. ਸੁਖਵਿੰਦਰ ਕੁਮਾਰ ਸੁਖੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨਵਾਂ ਸ਼ਹਿਰ, ਸੋਹਣ ਲਾਲ ਝੰਡਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਐੱਸ ਸੀ) ਵਿੰਗ, ਪਾਖਰ ਸਿੰਘ ਨਿਮਾਣਾ ਆਦਿ ਵੀ ਪਹੁੰਚੇ।
ਜਲੰਧਰ ਆਉਣ ਲਈ ਬੱਸ ਵਿੱਚ ਸਫਰ ਕਰ ਰਹੇ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਬਹਿਰਾਮ ਅੱਡੇ ਤੋਂ ਬੱਸ ਵਿੱਚ ਚੜ੍ਹਿਆ ਸੀ ਅਤੇ ਬੱਸ ਪੂਰੀ ਤਰ੍ਹਾਂ ਭਰੀ ਹੋਈ ਸੀ। ਉਹ ਬੱਸ ਵਿੱਚ ਖੜਾ ਸੀ। ਉਸ ਨੇ ਦੱਸਿਆ ਕਿ ਬੱਸ ਬਹੁਤ ਹੀ ਤੇਜ਼ ਸੀ ਅਤੇ ਉਹ ਇੱਕ ਟਰੈਕਟਰ ਟਰਾਲੀ ਨੂੰ ਓਵਰਟੇਕ ਕਰਦਿਆਂ ਡਰਾਈਵਰ ਤੋਂ ਬੇਕਾਬੂ ਹੋ ਗਈ ਸੀ।
ਹਾਦਸੇ ਵਿੱਚ ਜ਼ਖਮੀ ਹੋਏ ਬੱਸ ਦੇ ਕੰਡਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਬੱਸ ਦੇ ਪਿਛਲੇ ਪਾਸੇ ਸੀ ਅਤੇ ਉਸ ਨੂੰ ਪਤਾ ਨਹੀਂ ਲੱਗ ਸਕਿਆ ਕਿ ਇਹ ਕਿਵੇਂ ਵਾਪਰ ਗਿਆ। ਬੰਗਾ ਦੇ ਡੀ ਐੱਸ ਪੀ ਸਰਬਜੀਤ ਸਿੰਘ ਨੇ ਦੱਸਿਆ ਕਿ ਬੱਸ ਦੀਆਂ ਮੋਹਰਲੀਆਂ ਸੀਟਾਂ ਤੋੜ ਕੇ ਮੁਸਾਫਰਾਂ ਨੂੰ ਬਚਾਇਆ ਗਿਆ। ਉਨ੍ਹਾ ਕਿਹਾ ਕਿ ਜਿੰਨਾ ਛੇਤੀ ਸੰਭਵ ਹੋ ਸਕਿਆ, ਜ਼ਖਮੀ ਮੁਸਾਫਰਾਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ।
ਦੱਸਣਯੋਗ ਹੈ ਕਿ ਪਿੰਡ ਖਟਕੜ ਕਲਾਂ ਵਿਖੇ ਵਾਪਰੇ ਅਜਿਹੇ ਹੀ ਬੱਸ ਸੜਕ ਹਾਦਸੇ 'ਚ ਮੌਤਾਂ ਦਾ ਖੌਫ਼ ਅਜੇ ਭੁੱਲਿਆ ਨਹੀਂ ਸੀ ਕਿ ਅੱਜ ਉਕਤ ਹਾਦਸੇ ਨੇ ਇਲਾਕੇ 'ਚ ਇੱਕ ਵਾਰ ਫੇਰ ਦਿਲ ਕੰਬਾਊ ਮਾਹੌਲ ਬਣਾ ਦਿੱਤਾ ਹੈ।
ਮੁੱਖ ਮੰਤਰੀ ਵੱਲੋਂ ਦੁੱਖ ਪ੍ਰਗਟ
ਚੰਡੀਗੜ੍ਹ (ਕ੍ਰਿਸ਼ਨ ਗਰਗ)-ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਫਗਵਾੜਾ-ਬੰਗਾ ਸੜਕ ਉਤੇ ਟੋਲ ਪਲਾਜ਼ੇ ਦੇ ਨੇੜੇ ਇੱਕ ਪ੍ਰਾਈਵੇਟ ਬੱਸ ਦੇ ਇੱਕ ਦਰੱਖ਼ਤ ਨਾਲ ਟਕਰਾਅ ਜਾਣ ਕਾਰਨ ਇੱਕ ਬੱਚੇ ਸਣੇ 14 ਵਿਅਕਤੀਆਂ ਦੇ ਮਾਰੇ ਜਾਣ ਸੰਬੰਧੀ ਦਰਦਨਾਕ ਸੜਕ ਹਾਦਸੇ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੁਖੀ ਪਰਵਾਰਾਂ ਦੇ ਮੈਂਬਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਨੂੰ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਦੱਸਿਆ।

1175 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper