ਪੰਜਾਬ ਵੱਲ ਤੇਜ਼ੀ ਨਾਲ ਵੱਧ ਰਿਹਾ ਮਾਨਸੂਨ

ਭਾਰਤ ਦੇ ਦੱਖਣੀ ਪੱਛਮੀ ਮਾਨਸੂਨ ਦੀ ਰਫ਼ਤਾਰ 'ਚ ਤੇਜ਼ੀ ਨੂੰ ਦੇਖਦਿਆਂ ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਮਾਨਸੂਨ 'ਚ ਆ ਰਹੀ ਤੇਜ਼ੀ ਦੇ ਚਲਦਿਆਂ ਅਗਲੇ 24 ਤੋਂ 48 ਘੰਟਿਆਂ ਅੰਦਰ ਮਾਨਸੂਨ ਪੂਰੇ ਉੱਤਰੀ ਭਾਰਤ 'ਚ ਪੁੱਜ ਜਾਵੇਗਾ। ਮੌਸਮ ਵਿਗਿਆਨੀਆਂ ਅਨੁਸਾਰ ਮਾਨਸੂਨ 'ਚ ਤੇਜ਼ੀ ਲਈ ਵਿਸ਼ਵ ਮਾਨਸੂਨ ਦੇ ਹਾਲਾਤ ਜ਼ਿੰਮੇਵਾਰ ਹਨ।
ਮਾਹਿਰਾਂ ਅਨੁਸਾਰ ਮਾਨਸੂਨ ਦੀ ਰਫ਼ਤਾਰ 'ਚ ਤੇਜ਼ੀ ਨਾਲ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ 'ਚ ਤੇਜ਼ੀ ਆਵੇਗੀ ਅਤੇ ਅਗਲੇ ਦੋ ਤਿੰਨ ਦਿਨਾਂ 'ਚ ਪੰਜਾਬ, ਹਰਿਆਣਾ ਅਤੇ ਯੂ ਪੀ 'ਚ ਚੰਗੀ ਬਾਰਸ਼ ਹੋ ਸਕਦੀ ਹੈ।
ਭਾਰਤੀ ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਜੂਨ ਮਹੀਨੇ 'ਚ ਹੁਣ ਤੱਕ 16 ਫ਼ੀਸਦੀ ਜ਼ਿਆਦਾ ਬਾਰਸ਼ ਰਿਕਾਰਡ ਕੀਤੀ ਜਾ ਚੁੱਕੀ ਹੈ ਅਤੇ ਮਾਹਿਰਾਂ ਅਨੁਸਾਰ ਇਹ ਤੇਜ਼ੀ ਜੂਨ ਦੇ ਅੰਤ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।