Latest News

ਐੱਨ ਆਈ ਏ ਦੇ ਸਾਰੇ ਕੇਸਾਂ ਤੋਂ ਹਟਣਾ ਚਾਹੁੰਦੀ ਹਾਂ : ਰੋਹਿਣੀ

ਮਾਲੇਗਾਉਂ ਬਲਾਸਟ ਮਾਮਲੇ ਦੀ ਜਾਂਚ 'ਚ ਹਿੰਦੂ ਦੋਸ਼ੀਆਂ ਪ੍ਰਤੀ ਨਰਮ ਰੁਖ ਅਪਨਾਉਣ ਦੇ ਦਬਾਅ ਦਾ ਦਾਅਵਾ ਕਰਨ ਵਾਲੀ ਵਿਸ਼ੇਸ਼ ਸਰਕਾਰੀ ਵਕੀਲ ਨੇ ਹੁਣ ਕੌਮੀ ਜਾਂਚ ਏਜੰਸੀ (ਐਨ ਆਈ ਏ) ਦੇ ਸਾਰੇ ਕੇਸਾਂ ਤੋਂ ਹਟਣ ਦੀ ਇੱਛਾ ਪ੍ਰਗਟ ਕੀਤੀ ਹੈ। ਵਿਸ਼ੇਸ਼ ਸਰਕਾਰੀ ਵਕੀਲ ਰੋਹਿਣੀ ਸਾਲਿਆਨ ਨੇ ਕਿਹਾ ਕਿ ਮਾਮਲਾ ਵਿਸ਼ਵ1ਾਸ ਅਤੇ ਸਿਧਾਂਤਾਂ ਦਾ ਹੈ, ਇਸ ਲਈ ਉਹ ਐਨ ਆਈ ਏ ਨਾਲ ਜੁੜੇ ਸਾਰੇ ਕੇਸਾਂ ਤੋਂ ਵੱਖ ਹੋਣਾ ਚਾਹੁੰਦੀ ਹੈ। ਉਨ੍ਹਾ ਕਿਹਾ ਕਿ ਜਦੋਂ ਦੋਸ਼ ਲੱਗ ਚੁੱਕੇ ਹਨ ਤਾਂ ਮੇਰੇ ਲਈ ਇਹ ਵਿਸ਼ਵਾਸ ਦਾ ਸੁਆਲ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਮਾਲੇਗਾਉਂ ਧਮਾਕਾ ਕੇਸ ਨਾਲ ਜੁੜੀ ਰੋਹਿਣੀ ਸਾਲਿਆਨ ਨੇ ਕਲ੍ਹ ਦਾਅਵਾ ਕੀਤਾ ਸੀ ਕਿ ਜਦੋਂ ਤੋਂ ਕੇਂਦਰ 'ਚ ਨਵੀਂ ਸਰਕਾਰ ਬਣੀ ਹੈ, ਉਸ 'ਤੇ ਹਿੰਦੂ ਦੋਸ਼ੀਆਂ ਪ੍ਰਤੀ ਨਰਮ ਰੁਖ ਅਪਨਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ। ਇਹ ਬਹੁ-ਚਰਚਿਤ ਕੇਸ 'ਚ ਵਿਸ਼ੇਸ਼ ਸਰਕਾਰੀ ਵਕੀਲ ਰੋਹਿਣੀ ਸਾਲਿਆਨ ਨੇ ਦਸਿਆ ਕਿ ਬੀਤੇ ਇੱਕ ਸਾਲ 'ਚ ਜਦੋਂ ਨਵੀਂ ਸਰਕਾਰ ਸੱਤਾ 'ਚ ਆਈ ਹੈ, ਉਸ ਵੇਲੇ ਤੋਂ ਐਨ ਆਈ ਏ ਵੱਲੋਂ ਉਸ 'ਤੇ ਦਬਾਅ ਪਾਇਆ ਜਾ ਰਿਹਾ ਹੈ ਅਤੇ ਜਾਂਚ ਏਜੰਸੀ ਨੇ ਉਨ੍ਹਾ ਨੂੰ ਇਸ ਕੇਸ ਦੇ ਦੋਸ਼ੀਆਂ ਪ੍ਰਤੀ ਨਰਮ ਰੁਖ ਅਪਨਾਉਣ ਲਈ ਕਿਹਾ ਹੈ, ਜਦਕਿ ਐਨ ਆਈ ਏ ਨੇ ਮਾਲੇਗਾਉਂ ਬਲਾਸਟ ਕੇਸ ਨਾਲ ਜੁੜੀ ਵਿਸ਼ੇਸ਼ ਸਰਕਾਰੀ ਵਕੀਲ ਦੇ ਦਾਅਵੇ ਨੂੰ ਗਲਤ ਦਸਿਆ ਹੈ।
ਐਨ ਆਈ ਏ ਨੇ ਵਕੀਲ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਅੱਜ ਦੋ ਸਫ਼ਿਆਂ ਦਾ ਸਪੱਸ਼ਟੀਕਰਨ ਜਾਰੀ ਕੀਤਾ, ਜਿਸ 'ਚ ਇਸ ਗੱਲ ਤੋਂ ਇਨਕਾਰ ਕੀਤਾ ਗਿਆ ਕਿ ਏਜੰਸੀ ਦੇ ਕਿਸੇ ਅਧਿਕਾਰੀ ਨੇ ਰੋਹਿਣੀ ਸਾਲਿਆਨ ਨੂੰ ਗ਼ਲਤ ਸਲਾਹ ਦਿੱਤੀ।
ਜਾਂਚ ਏਜੰਸੀ ਨੇ ਰੋਹਿਣੀ ਦੇ ਇਹਨਾਂ ਦੋਸ਼ਾਂ ਤੋਂ ਵੀ ਇਨਕਾਰ ਕੀਤਾ ਹੈ ਕਿ ਉਨ੍ਹਾਂ ਵੱਲੋਂ ਲੜੇ ਜਾ ਰਹੇ ਕੇਸਾਂ 'ਚ ਰੁਕਾਵਟ ਪਾਉਣ ਦਾ ਯਤਨ ਕੀਤਾ ਗਿਆ ਸੀ।

895 Views

e-Paper