Latest News

ਭੋਂ-ਪ੍ਰਾਪਤੀ ਤੇ ਜੀ ਐੱਸ ਟੀ ਬਿੱਲ ਪਾਸ ਹੋ ਜਾਵੇਗਾ; ਜੇਤਲੀ ਨੂੰ ਆਸ

ਲਲਿਤ ਮੋਦੀ ਵਿਵਾਦ 'ਤੇ ਮੰਤਰੀਆਂ ਦੇ ਅਸਤੀਫੇ ਦੀ ਆਪੋਜ਼ੀਸ਼ਨ ਦੀ ਮੰਗ 'ਤੇ ਪ੍ਰਤੀਕਿਰਿਆ ਤੋਂ ਬਚਦਿਆਂ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਕੁਝ ਲੋਕ ਟੈਲੀਵੀਜ਼ਨ ਚੈਨਲਾਂ ਲਈ ਪ੍ਰਯੋਗਿਕ ਹਨ, ਪਰ ਸਰਕਾਰੀ ਲਈ ਨਹੀਂ।
ਮੋਦੀ ਮਾਮਲੇ ਨਾਲ ਜੁੜੇ ਮੰਤਰੀਆਂ ਦੇ ਅਸਤੀਫੇ ਦੀ ਵਿਰੋਧੀ ਧਿਰ ਦੀ ਮੰਗ ਕਾਰਨ ਸੰਸਦ ਦੇ ਮਾਨਸੂਨ ਸੈਸ਼ਨ ਦੇ ਪ੍ਰਭਾਵਤ ਹੋਣ ਦੀ ਸ਼ੰਕਾਂ ਨੂੰ ਖਾਰਜ ਕਰਦਿਆਂ ਉਨ੍ਹਾ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਦੇਸ਼ ਦੇ ਵਿਕਾਸ ਦੇ ਏਜੰਡੇ 'ਚ ਕੋਈ ਵੀ ਸਿਆਸੀ ਪਾਰਟੀ ਵਿਕਾਸ ਵਿਰੋਧੀ ਰੁਖ ਨਹੀਂ ਅਪਣਾਏਗੀ।
ਮੰਤਰੀ ਮੰਡਲ ਦੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਜੇਤਲੀ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਦੇਸ਼ ਦੇ ਵਿਕਾਸ ਦੇ ਏਜੰਡੇ 'ਚ ਸਹਿਯੋਗ ਦੇਣਗੀਆਂ। ਪੱਤਰਕਾਰਾਂ ਵੱਲੋਂ ਬਦੇਸ਼ੀ ਮੰਤਰੀ ਸੁਸ਼ਮਾ ਸਵਰਾਜ ਅਤੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਅਸਤੀਫੇ ਅਤੇ ਆਪੋਜ਼ੀਸ਼ਨ ਵੱਲੋਂ ਸੰਸਦ ਸੈਸ਼ਨ ਨਾ ਚੱਲਣ ਦੇਣ ਬਾਰੇ ਪੁੱਛੇ ਜਾਣ 'ਤੇ ਅਰੁਣ ਜੇਤਲੀ ਨੇ ਸੁਆਲ ਕੀਤਾ ਕਿ ਇਹ ਤੁਹਾਡਾ ਅਨੁਮਾਨ ਹੈ ਜਾਂ ਤੁਹਾਨੂੰ ਇਸ ਦੀ ਜਾਣਕਾਰੀ ਹੈ। ਉਨ੍ਹਾ ਕਿਹਾ ਕਿ ਕੁਝ ਲੋਕ ਟੈਲੀਵਿਜ਼ਨ ਚੈਨਲਾਂ ਲਈ ਪ੍ਰਸੰਗਕ ਹੋ ਸਕਦੇ ਹਨ, ਪਰ ਉਹ ਸਰਕਾਰ ਲਈ ਪ੍ਰਸੰਗਕ ਨਹੀਂ। ਜੀ ਐੱਸ ਟੀ ਅਤੇ ਭੌ-ਪ੍ਰਾਪਤੀ ਬਿੱਲ ਸੰਸਦ 'ਚ ਪਾਸ ਹੋ ਜਾਣ ਦੀ ਆਸ ਪ੍ਰਗਟਾਉਂਦਿਆਂ ਜੇਤਲੀ ਨੇ ਕਿਹਾ ਕਿ ਦੋਵੇਂ ਬਿੱਲ ਦੇਸ਼ ਦੇ ਵਿਕਾਸ ਲਈ ਮਹੱਤਵਪੂਰਨ ਹਨ। ਉਨ੍ਹਾ ਵਿਸਵਾਸ ਪ੍ਰਗਟਾਇਆ ਕਿ ਦੇਸ਼ ਦੇ ਵਿਕਾਸ ਦੇ ਏਜੰਡੇ 'ਚ ਕੋਈ ਵੀ ਸਿਆਸੀ ਪਾਰਟੀ ਵਿਕਾਸ ਵਿਰੋਧੀ ਰੁਖ ਨਹੀਂ ਅਪਣਾਏਗੀ। ਜ਼ਿਕਰਯੋਗ ਹੈ ਕਿ ਲਲਿਤ ਮੋਦੀ ਨਾਲ ਸੰਬੰਧਾਂ ਨੂੰ ਲੈ ਕੇ ਆਪੋਜ਼ੀਸ਼ਨ ਵੱਲੋਂ ਸੁਸ਼ਮਾ ਸਵਰਾਜ ਅਤੇ ਵਸੁੰਧਰਾ ਰਾਜੇ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਕਾਂਗਰਸ ਨੇ ਦੋਹਾਂ ਵੱਲੋਂ ਮੋਦੀ ਦੀ ਮਦਦ ਨਾਲ ਸੰਬੰਧਤ ਕੁਝ ਦਸਤਾਵੇਜ਼ ਵੀ ਜਨਤਕ ਕੀਤੇ ਹਨ।

780 Views

e-Paper