Latest News

ਲਲਿਤ ਮੋਦੀ ਫੇਰ ਬੋਲਿਆ; ਰਾਹੁਲ ਤੇ ਵਡੇਰਾ ਦੀ ਮਹਿਮਾਨ-ਨਿਵਾਜੀ ਕਰਦਾ ਰਿਹੈ

ਆਈ ਪੀ ਐੱਲ ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਨੇ ਹੁਣ ਖੁਲਾਸਾ ਕੀਤਾ ਹੈ ਕਿ ਉਸ ਨੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਮਹਿਮਾਨ-ਨਿਵਾਜ਼ੀ ਕੀਤੀ ਸੀ। ਲਲਿਤ ਮੋਦੀ ਦਾ ਕਹਿਣਾ ਹੈ ਕਿ ਆਈ ਪੀ ਐੱਲ ਦਾ ਕਮਿਸ਼ਨਰ ਹੁੰਦਿਆਂ ਰਾਹੁਲ ਗਾਂਧੀ ਨੇ ਮੇਰੀ ਮਹਿਮਾਨ-ਨਿਵਾਜ਼ੀ ਸਵੀਕਾਰ ਕੀਤੀ ਸੀ। ਲਲਿਤ ਮੋਦੀ ਨੇ ਕਈ ਟਵੀਟਸ 'ਚ ਰਾਹੁਲ ਗਾਂਧੀ ਬਾਰੇ ਇਹ ਖੁਲਾਸਾ ਕੀਤਾ ਹੈ। ਉਨ੍ਹਾ ਰਾਹੁਲ ਗਾਂਧੀ ਅਤੇ ਉਨ੍ਹਾਂ ਦੇ ਜੀਜਾ ਰਾਬਰਟ ਵਾਡਰਾ ਨੂੰ ਕਿਹਾ ਹੈ ਕਿ ਜੇ ਉਨ੍ਹਾਂ ਦੋਹਾਂ ਨੇ ਕਦੇ ਲਲਿਤ ਮੋਦੀ ਦੀ ਮਹਿਮਾਨ-ਨਿਵਾਜ਼ੀ ਸਵੀਕਾਰ ਕੀਤੀ ਹੈ ਤਾਂ ਉਸ ਦਾ ਜੁਆਬ ਦੇਣ। ਅਗਲੇ ਟਵੀਟ ਵਿੱਚ ਮੋਦੀ ਨੇ ਪੁੱਛਿਆ ਕਿ ਕੀ ਰਾਹੁਲ ਅਤੇ ਰਾਬਰਟ ਵਾਡਰਾ ਨੇ ਇਸ ਦੇ ਸੰਬੰਧ ਵਿੱਚ ਕਾਂਗਰਸ ਲੀਡਰਸ਼ਿਪ ਨੂੰ ਜਾਣਕਾਰੀ ਦਿੱਤੀ ਸੀ। ਮੋਦੀ ਨੇ ਇਸ ਨੇ ਨਾਲ ਹੀ ਇੱਕ ਤਸਵੀਰ ਵੀ ਪੋਸਟ ਕੀਤੀ ਹੈ। ਇਸ ਤਸਵੀਰ ਵਿੱਚ ਰਾਬਰਟ ਵਾਡਰਾ ਅਤੇ ਰਾਹੁਲ ਗਾਂਧੀ ਆਈ ਪੀ ਐੱਲ ਮੈਚ ਦੌਰਾਨ ਲਲਿਤ ਮੋਦੀ ਨਾਲ ਬੈਠੇ ਦਿਖਾਈ ਦੇ ਰਹੇ ਹਨ। ਇਸ ਤਸਵੀਰ ਵਿੱਚ ਲਲਿਤ ਮੋਤੀ ਅਤੇ ਰਾਹੁਲ ਗਾਂਧੀ ਫੋਨ 'ਤੇ ਗੱਲ ਕਰਦੇ ਦਿਖਾਈ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਮੋਦੀ ਅੱਜ ਕਲ੍ਹ ਵੱਖ-ਵੱਖ ਆਗੂਆਂ ਨਾਲ ਆਪਣੇ ਸੰਬੰਧਾਂ ਦਾ ਖੁਲਾਸਾ ਕਰ ਰਹੇ ਹਨ। ਕੁਝ ਦਿਨ ਪਹਿਲਾਂ ਉਨ੍ਹਾ ਨੇ ਲੰਡਨ ਵਿਚ ਵਰੁਣ ਗਾਂਧੀ ਨਾਲ ਆਪਣੀ ਮੁਲਾਕਾਤ ਦਾ ਖੁਲਾਸਾ ਕੀਤਾ ਸੀ।

821 Views

e-Paper