Latest News

ਭਾਰਤ ਦੇ ਇਤਰਾਜ਼ ਦੇ ਬਾਅਦ ਪਾਕਿ ਨੇ ਸਰਹੱਦ ਤੋਂ ਜਾਸੂਸੀ ਕੈਮਰੇ ਹਟਾਏ

ਬੀ ਐੱਸ ਐੱਫ ਦੇ ਇਤਰਾਜ਼ ਤੋਂ ਬਾਅਦ ਪਾਕਿਸਤਾਨ ਨੇ ਰਾਜਸਥਾਨ ਦੇ ਨਾਲ ਲੱਗਦੀ ਕੌਮਾਂਤਰੀ ਸਰਹੱਦ 'ਤੇ ਲਾਏ ਗਏ ਕੁਝ ਜਾਸੂਸੀ ਕੈਮਰੇ ਹਟਾ ਲਏ ਹਨ। ਨਿਯਮਾਂ ਨੂੰ ਤੋੜਦੇ ਹੋਏ ਪਾਕਿਸਤਾਨ ਨੇ ਭਾਰਤ ਦੀ ਜਾਸੂਸੀ ਲਈ ਪੱਛਮੀ ਸਰਹੱਦ 'ਤੇ ਸੀ ਸੀ ਟੀ ਵੀ ਕੈਮਰੇ ਲਾਏ ਸਨ। ਇਹ ਕੈਮਰੇ ਸਰਹੱਦ ਤੋਂ ਮਹਿਜ਼ 200 ਤੋਂ 300 ਮੀਟਰ ਦੀ ਦੂਰੀ 'ਤੇ ਲਾਏ ਗਏ ਸਨ।
2010 'ਚ ਕੌਮਾਂਤਰੀ ਸਰਹੱਦ ਬਾਰੇ ਭਾਰਤ ਅਤੇ ਪਾਕਿਸਤਾਨ ਵਿੱਚ ਹੋਏ ਸਮਝੌਤੇ ਤਹਿਤ, ਸਰਹੱਦ ਦੇ ਦੋਵੇਂ ਪਾਸੇ 500-500 ਮੀਟਰ ਦੀ ਦੂਰੀ ਤੱਕ ਸੀ ਸੀ ਟੀ ਵੀ ਕੈਮਰੇ ਨਹੀਂ ਲਾਏ ਜਾ ਸਕਦੇ। ਬੀ ਐਸ ਐਫ਼ ਨੇ ਪਾਕਿਸਤਾਨ ਦੀ ਇਸ ਹਰਕਤ 'ਤੇ ਪਾਕਿਸਤਾਨ ਰੇਂਜਰਾਂ ਕੋਲ ਤਿਖਾ ਇਤਰਾਜ਼ ਕਰਦਿਆਂ ਗ੍ਰਹਿ ਮੰਤਰਾਲੇ ਨੂੰ ਰਿਪੋਰਟ ਭੇਜੀ ਹੈ। ਕੌਮਾਂਤਰੀ ਸਰਹੱਦ 'ਤੇ 500 ਮੀਟਰ ਦੇ ਦਾਇਰੇ ਅੰਦਰ ਕੁਝ ਵੀ ਲਾਉਣਾ ਗ਼ੈਰ-ਕਾਨੂੰਨੀ ਹੈ, ਪਰ ਪਾਕਿਸਤਾਨ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਰਕੇ ਪਾਕਿਸਤਾਨੀ ਸਰਹੱਦ 'ਤੇ 200-300 ਮੀਟਰ ਦੀ ਦੂਰੀ 'ਤੇ ਉੱਚ ਸਮਰੱਥਾ ਵਾਲੇ ਕੈਮਰੇ ਲਾ ਰਿਹਾ ਹੈ।
ਬੀ ਐਸ ਐਫ਼ ਦੇ ਸੂਤਰਾਂ ਅਨੁਸਾਰ ਜੈਸਲਮੇਰ ਅਤੇ ਬਾੜਮੇਰ 'ਚ ਪਾਕਿਸਤਾਨ ਵੱਲੋਂ ਅਜਿਹੇ ਕੈਮਰੇ ਲਾਏ ਜਾ ਚੁੱਕੇ ਹਨ, ਜਦਕਿ ਬੀਕਾਨੇਰ ਅਤੇ ਸ੍ਰੀ ਗੰਗਾਨਗਰ ਕੈਮਰੇ ਲਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਸੂਤਰਾਂ ਅਨੁਸਾਰ ਪਾਕਿਸਤਾਨ ਵੱਲੋਂ ਹਰੇਕ ਦੋ ਕਿਲੋਮੀਟਰ ਦੀ ਦੂਰੀ 'ਤੇ 15-15 ਫੁੱਟ ਉੱਚੇ ਪੋਲ ਲਾਏ ਜਾ ਰਹੇ ਹਨ, ਜਿਸ 'ਤੇ ਉੱਚ ਸਮਰੱਥਾ ਵਾਲੇ ਚੀਨੀ ਕੈਮਰੇ ਲਾਏ ਜਾ ਰਹੇ ਹਨ।
ਇਹਨਾਂ ਸੂਤਰਾਂ ਅਨੁਸਾਰ ਕੈਮਰੇ ਦੀ ਬੈਟਰੀ ਖ਼ਤਮ ਨਾ ਹੋਵੇ, ਇਸ ਲਈ ਕੈਮਰਿਆਂ ਨਾਲ ਸੋਲਰ ਪੈਨਲ ਵੀ ਲਾਏ ਜਾ ਰਹੇ ਹਨ।
ਉਨ੍ਹਾ ਦਸਿਆ ਕਿ ਇਹ ਕੈਮਰੇ ਭਾਰਤੀ ਚੌਕੀਆਂ ਦੇ ਬਿਲਕੁੱਲ ਸਾਹਮਣੇ ਲਾਏ ਗਏ ਹਨ। ਭਾਰਤ ਨੇ ਸ਼ੰਕਾ ਪ੍ਰਗਟਾਈ ਹੈ ਕਿ ਪਾਕਿਸਤਾਨ ਇਹਨਾਂ ਕੈਮਰਿਆਂ ਦੀ ਮਦਦ ਨਾਲ ਜਾਸੂਸੀ ਕਰੇਗਾ, ਕਿਉਂਕਿ ਇਹਨਾਂ ਕੈਮਰਿਆਂ ਨਾਲ ਦੇਖਣ ਦੀ ਸਮਰੱਥਾ ਇੱਕ ਕਿਲੋਮੀਟਰ ਤੱਕ ਹੈ।

713 Views

e-Paper