ਐਮਰਜੈਂਸੀ 'ਚ ਮੁਕਾਬਲਾ ਕਰਨ ਲਈ ਪੰਜਾਬ ਪੁਲਸ ਨੂੰ ਜ਼ਰੂਰੀ ਹਥਿਆਰ ਮਿਲਣੇ ਚਾਹੀਦੇ : ਬਾਜਵਾ

ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਬੀਤੇ ਦਿਨ ਦੀਨਾਨਗਰ 'ਚ ਪੁਲਸ ਸਟੇਸ਼ਨ 'ਚ ਛੁਪੇ ਬੈਠੇ ਤਿੰਨ ਅੱਤਵਾਦੀਆਂ ਨੂੰ ਬਹਾਦਰੀ ਨਾਲ ਮੁਕਾਬਲਾ ਕਰਕੇ ਕਤਲ ਕਰਨ ਵਾਲੀ ਪੁਲਸ ਦੀ ਸ਼ਲਾਘਾ ਕਰਦਿਆਂ ਅਜਿਹੇ ਹਾਲਾਤਾਂ ਨਾਲ ਮੁਕਾਬਲਾ ਕਰਨ ਲਈ ਫੋਰਸ ਨੂੰ ਲੋੜੀਂਦੇ ਹਥਿਆਰਾਂ ਤੇ ਹੋਰਨਾਂ ਸਾਮਾਨ ਮੁਹੱਈਆ ਕਰਵਾਏ ਜਾਣ 'ਤੇ ਜ਼ੋਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪੁਲਸ ਫੋਰਸ ਕੋਲ ਬੁਲੇਟ ਪਰੂਫ ਜੈਕੇਟਾਂ ਤੇ ਹੈਲਮੇਟਾਂ ਵਰਗੇ ਸੁਰੱਖਿਆ ਸਮਾਨ ਦੀ ਕਮੀ ਹੈ, ਪਰ ਬਾਵਜੂਦ ਉਨ੍ਹਾਂ ਨੇ ਸ਼ਾਨਦਾਰ ਬਹਾਦਰੀ ਦਾ ਪ੍ਰਦਰਸ਼ਨ ਕੀਤਾ। ਹਾਲਾਂਕਿ, ਜਦੋਂ ਲੋੜੀਂਦਾ ਸਾਮਾਨ ਮੁਹੱਈਆ ਹੋਵੇਗਾ ਤਾਂ ਮੁਕਾਬਲਾ ਕਰਨ ਵਾਲੀ ਫੋਰਸ ਨੂੰ ਘੱਟ ਨੁਕਸਾਨ ਹੋਵੇਗਾ। ਇਸ ਲੜੀ ਹੇਠ ਅੱਜ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਦੇਵ ਹਸਪਤਾਲ ਦੇ ਦੌਰੇ 'ਤੇ ਪਹੁੰਚੇ ਬਾਜਵਾ ਨੇ ਇਥੇ ਦਾਖਲ ਚਾਰ ਜ਼ਖਮੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨਾਲ ਜ਼ਿਲ੍ਹਾ ਕਾਂਗਰਸ ਸ਼ਹਿਰੀ ਅੰਮ੍ਰਿਤਸਰ ਦੇ ਪ੍ਰਧਾਨ ਰਾਜੀਵ ਭਗਤ, ਜਸਬੀਰ ਸਿੰਘ ਡਿੰਪਾ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ, ਯੋਗਿੰਦਰ ਪਾਲ ਢੀਂਗੜਾ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ, ਪ੍ਰੋ. ਗੁਰਵਿੰਦਰ ਸਿੰਘ ਮਮਨਕੇ ਸਕੱਤਰ ਪ੍ਰਦੇਸ਼ ਕਾਂਗਰਸ, ਭੁਪਿੰਦਰ ਸਿੰਘ ਬਿੱਟੂ ਖਵਾਸਪੁਰ ਸਕੱਤਰ ਪ੍ਰਦੇਸ਼ ਕਾਂਗਰਸ, ਪ੍ਰਿੰ. ਹਰਦੀਪ ਸਿੰਘ ਚੇਅਰਮੈਨ ਰਿਟਾਇਰਡ ਇੰਪਲਾਈਜ਼ ਐਂਡ ਪੈਨਸ਼ਨਰ ਸੈੱਲ ਪ੍ਰਦੇਸ਼ ਕਾਂਗਰਸ, ਕੁਲਦੀਪ ਧਾਲੀਵਾਲ, ਸੋਨੂੰ ਜਫਰ ਓ.ਬੀ.ਸੀ ਡਿਪਾਰਟਮੈਂਟ, ਸੁਖਦੇਵ ਸਿੰਘ ਸ਼ਹਿਬਾਜਪੁਰੀ ਸਾਬਕਾ ਮੰਤਰੀ, ਗੁਰਪਾਲ ਸਿੰਘ ਲੋਖਾ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਅੰਮ੍ਰਿਤਸਰ ਸ਼ਹਿਰੀ, ਸਰਦੂਲ ਸਿੰਘ ਸ਼ਾਮ ਸਕੱਤਰ ਜ਼ਿਲ੍ਹਾ ਕਾਂਗਰਸ ਸ਼ਹਿਰੀ, ਓ.ਪੀ ਕਨੋਜੀਆ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਅੰਮ੍ਰਿਤਸਰ ਸ਼ਾਮਿਲ ਸਨ।
ਬਾਅਦ 'ਚ ਬਾਜਵਾ ਸਿਵਲ ਹਸਪਤਾਲ ਗੁਰਦਾਸਪੁਰ ਗਏ, ਜਿਥੇ ਉਨ੍ਹਾਂ ਨੇ ਸਵ. ਐੱਸ.ਪੀ (ਡੀ) ਬਲਜੀਤ ਸਿੰਘ ਦੇ ਪਰਵਾਰਕ ਮੈਂਬਰਾਂ ਨੂੰ ਦਿਲਾਸਾ ਦਿੱਤਾ, ਜਿਨ੍ਹਾਂ ਦਾ ਸਰੀਰ ਮੁਰਦਾ ਘਰ 'ਚ ਰੱਖਿਆ ਗਿਆ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਸ਼ਹੀਦ ਐੱਸ.ਪੀ ਦੇ ਬੇਟੇ ਨੂੰ ਤਰਸ ਦੇ ਅਧਾਰ 'ਤੇ ਉਸਦੇ ਪਿਤਾ ਦੇ ਰੈਂਕ ਮੁਤਾਬਿਕ ਪੁਲਸ 'ਚ ਨੌਕਰੀ ਦੇਣੀ ਚਾਹੀਦੀ ਹੈ। ਇਸੇ ਤਰ੍ਹਾਂ ਸਾਰੇ ਹੋਮ ਗਾਰਡਾਂ ਦੇ ਪਰਵਾਰਕ ਮੈਂਬਰਾਂ ਨੂੰ ਅਡਜਸਟ ਕਰਨ ਲਈ ਵੀ ਕਦਮ ਚੁੱਕੇ ਜਾਣੇ ਚਾਹੀਦੇ ਹਨ, ਜਿਹੜੇ ਇਸ ਦੌਰਾਨ ਸ਼ਹੀਦ ਹੋਏ ਹਨ। ਇਸ ਮੌਕੇ ਬਾਜਵਾ ਨਾਲ ਪਠਾਨਕੋਟ ਜ਼ਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਅਨਿਲ ਵਿੱਜ, ਸਕੱਤਰ ਪ੍ਰਦੇਸ਼ ਕਾਂਗਰਸ ਬਰਿੰਦਰ ਸਿੰਘ ਛੋਟੇਪੁਰ, ਸਕੱਤਰ ਪ੍ਰਦੇਸ਼ ਕਾਂਗਰਸ ਨੀਰਜ ਸਲਹੋਤਰਾ, ਸਕੱਤਰ ਪ੍ਰਦੇਸ਼ ਕਾਂਗਰਸ ਗੁਰਮੀਤ ਸਿੰਘ ਪਾਹੜਾ, ਅਜੈ ਵਰਮਾ, ਰਾਧੇ ਕ੍ਰਿਸ਼ਨ ਪੁਰੀ ਪ੍ਰਧਾਨ ਬਲਾਕ ਕਾਂਗਰਸ ਕਾਦੀਆਂ, ਪਰਸ਼ੋਤਮ ਭੁੱਚੀ, ਗੁਰਬੀਰ ਸਿੰਘ ਰਾਜੂ ਪ੍ਰਧਾਨ ਬਲਾਕ ਕਾਂਗਰਸ ਗੁਰਦਾਸਪੁਰ 1, ਵਿਭੂਤੀ ਸ਼ਰਮਾ ਕਾਰਜਕਾਰੀ ਪ੍ਰਧਾਨ ਬਲਾਕ ਕਾਂਗਰਸ ਪਠਾਨਕੋਟ-2, ਕਪਿਲ ਸ਼ਰਮਾ ਬਲਾਕ ਪ੍ਰਧਾਨ ਪਠਾਨਕੋਟ-1, ਅਨਿਲ ਦਾਰਾ ਸਕੱਤਰ ਪ੍ਰਦੇਸ਼ ਕਾਂਗਰਸ, ਬਲਵਾਨ ਸਿੰਘ ਸਕੱਤਰ ਪ੍ਰਦੇਸ਼ ਕਾਂਗਰਸ, ਜੋਗਿੰਦਰ ਪਾਲ ਸਕੱਤਰ ਪ੍ਰਦੇਸ਼ ਕਾਂਗਰਸ ਵੀ ਸਨ।
ਉਨ੍ਹਾਂ ਕਿਹਾ ਕਿ ਵੱਡੇ ਹਾਦਸਿਆਂ ਨੂੰ ਟਾਲਣ ਵਾਲੇ ਬੱਸ ਡਰਾਈਵਰ ਤੇ ਰੇਲਵੇ ਮੁਲਾਜ਼ਮ ਨੂੰ ਬਣਦਾ ਸਨਮਾਨ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਬੀਤੇ ਦਿਨ ਜ਼ਖਮੀ ਹੋਏ ਹਰੇਕ ਆਮ ਨਾਗਰਿਕ ਨੂੰ 1 ਲੱਖ ਰੁਪਏ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ।