ਬੈਂਕਾਕ 'ਚ ਬੰਬ ਧਮਾਕੇ ਨਾਲ 27 ਮੌਤਾਂ

ਥਾਈਲੈਂਡ ਦੀ ਰਾਜਧਾਨੀ ਬੈਂਕਾਕ 'ਚ ਜ਼ਬਰਦਸਤ ਬੰਬ ਧਮਾਕਾ ਹੋਇਆ। ਇਸ ਬੰਬ ਧਮਾਕੇ 'ਚ 27 ਮੌਤਾਂ ਹੋ ਗਈਆਂ ਅਤੇ 80 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏੇ। ਮਾਰੇ ਗਏ ਵਿਅਕਤੀਆਂ ਵਿਦੇਸ਼ੀ ਸੈਲਾਨੀ ਵੀ ਸ਼ਾਮਲ ਹਨ। ਬੈਂਕਾਕ ਥਾਈਲੈਂਡ ਦਾ ਵਪਾਰਕ ਧੁਰਾ ਮੰਨਿਆ ਜਾਂਦਾ ਹੈ। ਇਹ ਖ਼ਬਰ ਸਮਾਚਾਰ ਏਜੰਸੀ ਰਾਈਟਰ ਦੇ ਹਵਾਲੇ ਨਾਲ ਆਈ ਹੈ। ਇਹ ਬੰਬ ਧਮਾਕਾ ਬੈਂਕਾਕ ਦੇ ਹਰਾਵਣ ਹਿੰਦੂ ਮੰਦਰ ਨੇੜੇ ਹੋਇਆ। ਧਮਾਕੇ ਕਾਰਨ ਕਈ ਗੱਡੀਆਂ ਦੇ ਪਰਖਚੇ ਉੱਡ ਗਏ ਅਤੇ ਮਾਰੇ ਗਏ ਲੋਕਾਂ ਦੇ ਅੰਗ ਦੂਰ-ਦੂਰ ਤੱਕ ਖਿੱਲਰੇ ਪਏ ਸਨ। ਧਮਾਕੇ ਤੋਂ ਬਾਅਦ ਲੋਕ ਆਪਣੇ ਬਚਾਅ ਲਈ ਏਧਰ ਉਧਰ ਦੌੜੇ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਮੋਟਰ ਸਾਈਕਲ 'ਤੇ ਬੰਬ ਫਿੱਟ ਕਰਕੇ ਕੀਤਾ ਗਿਆ। ਧਮਾਕੇ ਵਾਲੀ ਥਾਂ ਨੇੜਲੇ ਇਲਾਕੇ 'ਚ ਵੱਡੇ ਰੈਸਟੋਰੈਂਟ, ਹੋਟਲ ਅਤੇ ਬੈਂਕਾਂ ਦੇ ਦਫਤਰ ਹਨ। ਇਹ ਇਲਾਕਾ ਭੀੜ-ਭਾੜ ਵਾਲਾ ਅਤੇ ਅਹਿਮ ਇਲਾਕਾ ਹੈ। ਧਮਾਕੇ ਕਾਰਨ ਦਰਜਨਾਂ ਵਿਅਕਤੀ ਜ਼ਖਮੀ ਹੋਏ ਹਨ ਅਤੇ 45 ਮੋਟਰ ਕਾਰਾਂ ਸੜ ਗਈਆਂ।
ਇਹ ਧਮਾਕਾ ਸਥਾਨਕ ਸਮੇਂ ਮੁਤਾਬਕ ਸ਼ਾਮੀ 7 ਵਜੇ ਹੋਇਆ ਹੈ। ਇਹ ਬੰਬ ਧਮਾਕਾ ਰਿਮੋਰਟ ਕੰਟਰੋਲ ਰਾਹੀਂ ਕੀਤਾ ਗਿਆ। ਬੰਬ ਧਮਾਕੇ ਵਾਲੀ ਥਾਂ ਦੋ ਬੰਬ ਮਿਲੇ, ਜਿਨ੍ਹਾਂ ਨੂੰ ਨਕਾਰਾ ਕੀਤਾ ਗਿਆ। ਬੈਂਕਾਕ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਵਿਦੇਸ਼ੀ ਵੀ ਆਉਂਦੇ ਹਨ। ਬੈਂਕਾਕ 'ਚ ਹਿੰਦੂ ਭਾਈਚਾਰਾ ਵੱਡੀ ਗਿਣਤੀ ਵਿੱਚ ਰਹਿੰਦਾ ਹੈ।