Latest News
ਕੇਜਰੀਵਾਲ ਵੱਲੋਂ ਮੋਦੀ 'ਤੇ ਹਮਲਾ
ਨਿਤੀਸ਼ ਕੁਮਾਰ ਉੱਪਰ ਡੀ ਐੱਨ ਏ ਦੀ ਟਿੱਪਣੀ ਕਰਨ ਲਈ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਮਾਂਝੀ ਫਿਲਮ ਦੇ ਬਹਾਨੇ ਉਹਨਾ ਉੱਪਰ ਤਿੱਖਾ ਹਮਲਾ ਕੀਤਾ ਹੈ।
ਕੇਜਰੀਵਾਲ ਨੇ ਵਿਸ਼ੇਸ਼ ਪ੍ਰਬੰਧਾਂ ਹੇਠ ਫਿਲਮ ਦੇਖਣ ਤੋਂ ਬਾਅਦ ਕਿਹਾ ਕਿ ਬਿਹਾਰ ਦਾ ਡੀ ਐੱਨ ਏ ਜਾਨਣ ਲਈ ਹਰ ਇੱਕ ਨੂੰ ਮਾਂਝੀ ਫਿਲਮ ਦੇਖਣੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਹੁਣ ਜਦੋਂ ਬਿਹਾਰ 'ਚ ਚੋਣਾਂ ਨੇੜੇ ਆ ਰਹੀਆਂ ਹਨ, ਇਸ ਲਈ ਹਰ ਇੱਕ ਨੂੰ ਇਹ ਫਿਲਮ ਦੇਖਣੀ ਚਾਹੀਦੀ, ਤਾਂ ਕਿ ਉਹ ਜਾਣ ਸਕਣ ਕਿ ਡੀ ਐੱਨ ਏ ਕਿਸ ਤੋਂ ਬਣਿਆ ਹੈ। ਜ਼ਿਕਰਯੋਗ ਹੈ ਕਿ 25 ਜੁਲਾਈ ਨੂੰ ਮੁਜ਼ੱਫਰਪੁਰ ਰੈਲੀ 'ਚ ਮੋਦੀ ਨੇ ਕਿਹਾ ਸੀ ਕਿ ਨਿਤੀਸ਼ ਦੇ ਡੀ ਐੱਨ ਏ 'ਚ ਖਰਾਬੀ ਲੱਗਦੀ ਹੈ। ਉਹਨਾ ਨੇ ਇਹ ਟਿੱਪਣੀ ਨਿਤੀਸ਼ ਕੁਮਾਰ ਦੇ ਬਾਰ-ਬਾਰ ਸਿਆਸੀ ਸਟੈਂਡ ਬਦਲਣ ਦਾ ਜ਼ਿਕਰ ਕਰਦਿਆਂ ਕੀਤੀ ਸੀ। ਫਿਲਮ ਮਾਂਝੀ ਬਿਹਾਰ ਦੇ ਗਯਾ ਜ਼ਿਲ੍ਹੇ ਦੇ ਗਹਿਲੋਰ ਪਿੰਡ ਦੇ ਗਰੀਬ ਮਜ਼ਦੂਰ ਦਸ਼ਰਥ ਮਾਂਝੀ ਦੀ ਕਹਾਣੀ ਹੈ, ਜਿਸ ਨੇ ਇੱਕ ਹਥੋੜੀ ਅਤੇ ਛੈਣੀ ਨਾਲ ਪਹਾੜ ਕੱਟ ਕੇ ਰਾਹ ਬਣਾ ਦਿੱਤਾ ਸੀ।

735 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper