ਮੁਸਲਿਮ ਵੱਸੋਂ ਦੀ ਵਾਧਾ ਦਰ 'ਚ ਤਿੱਖੀ ਗਿਰਾਵਟ

ਜਨਗਣਨਾ ਦੇ ਧਾਰਮਿਕ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਭਾਰਤ 'ਚ ਮੁਸਲਮਾਨਾਂ ਦੀ ਅਬਾਦੀ ਵਧਣ ਦੀ ਦਰ ਕਾਫੀ ਘਟੀ ਹੈ। ਪਿਛਲੇ ਦਹਾਕਿਆਂ ਦੇ ਮੁਕਾਬਲੇ ਮੁਸਲਮਾਨਾਂ ਦੀ ਵਾਧਾ ਦਰ 'ਚ ਕਾਫੀ ਕਮੀ ਆਈ ਹੈ। ਮੁਸਲਮਾਨਾਂ ਦੀ ਅਬਾਦੀ ਵਧਣ ਦੀ ਦਰ 'ਚ ਹਿੰਦੂਆਂ ਦੇ ਮੁਕਾਬਲੇ ਵਧੇਰੇ ਕਮੀ ਆਈ ਹੈ। ਬੀਤੇ ਦਹਾਕੇ 'ਚ ਮੁਸਲਮਾਨਾਂ ਦੀ ਵਾਧਾ ਦਰ ਭਾਰਤ ਦੇ ਇਤਿਹਾਸ 'ਚ ਸਭ ਤੋਂ ਘੱਟ ਰਹੀ ਹੈ। ਜਨਗਣਨਾ ਦੇ ਧਰਮ ਅਧਾਰਤ ਅੰਕੜਿਆਂ ਮੁਤਾਬਕ 2001 ਤੋਂ 2011 ਤੱਕ ਹਿੰਦੂ ਅਬਾਦੀ 16.76 ਫੀਸਦੀ ਵਧੀ ਹੈ, ਜਦ ਕਿ ਮੁਸਲਿਮ ਅਬਾਦੀ 24.6 ਫੀਸਦੀ ਦੀ ਤੇਜ਼ੀ ਨਾਲ ਵਧੀ ਹੈ। ਇਸ ਤੋਂ ਇਲਾਵਾ ਪਿਛਲੇ ਦਹਾਕੇ 'ਚ ਹਿੰਦੂਆਂ ਦੀ ਆਬਾਦੀ 19.92 ਫੀਸਦੀ ਅਤੇ ਮੁਸਲਮਾਨਾਂ ਦੀ ਆਬਾਦੀ 24.52 ਫੀਸਦੀ ਦੀ ਤੇਜ਼ੀ ਨਾਲ ਵਧੀ ਸੀ। ਇਸ ਦਾ ਭਾਵ ਕਿ ਹਿੰਦੂਆਂ ਦੀ ਵਾਧਾ ਦਰ 3.16 ਫੀਸਦੀ ਘਟੀ ਹੈ, ਜਦ ਕਿ ਮੁਸਲਮਾਨਾਂ ਦੀ ਵਾਧਾ ਦਰ 4.92 ਘਟੀ ਹੈ।
ਇਹ ਦੇਸ਼ ਦੀ ਤਾਜ਼ਾ ਜਨਗਣਨਾ ਦੇ ਧਾਰਮਿਕ ਅੰਕੜੇ ਹਨ। ਹਾਲਾਂਕਿ ਅਜੇ ਵੀ ਮੁਸਲਮਾਨਾਂ ਦੀ ਆਬਾਦੀ ਵਧਣ ਦੀ ਦਰ ਹਿੰਦੂਆਂ ਤੋਂ ਤੇਜ਼ ਹੈ। ਜ਼ਿਕਰਯੋਗ ਹੈ ਕਿ ਦੋਹਾਂ ਧਰਮਾਂ ਦੀ ਵਾਧਾ ਦਰ ਦਾ ਅੰਤਰ ਤੇਜ਼ੀ ਨਾਲ ਘੱਟ ਰਿਹਾ ਹੈ। ਰਿਪੋਰਟ ਮੁਤਾਬਕ ਭਾਰਤ 'ਚ 96.63 ਕਰੋੜ ਹਿੰਦੂ ਹਨ, ਜੋ ਕਿ ਕੁਲ ਅਬਾਦੀ ਦਾ 79.8 ਫੀਸਦੀ ਹਨ। ਮੁਸਲਮਾਨਾਂ ਦੀ ਗਿਣਤੀ 17.22 ਕਰੋੜ ਹੈ, ਜੋ ਕਿ ਕੁਲ ਆਬਾਦੀ ਦਾ 24.23 ਫੀਸਦੀ ਬਣਦੇ ਹਨ। ਹੋਰ ਘਟ ਗਿਣਤੀ ਭਾਈਚਾਰਿਆਂ 'ਚ ਇਸਾਈ ਧਰਮ ਦੀ ਅਬਾਦੀ 2.3 ਫੀਸਦੀ ਅਤੇ ਸਿੱਖਾਂ ਦੀ ਆਬਾਦੀ 2.16 ਫੀਸਦੀ ਹੈ। ਆਜ਼ਾਦੀ ਤੋਂ ਬਾਅਦ ਮੁਸਲਮਾਨਾਂ ਦੀ ਵਾਧਾ ਕਰ ਹਿੰਦੂਆਂ ਦੇ ਮੁਕਾਬਲੇ ਤੇਜ਼ ਰਹੀ ਹੈ। ਇਸ ਦਾ ਕਾਰਨ ਮੁਸਲਮਾਨਾਂ 'ਚ ਵਧੇਰੇ ਜੰਮਣ ਸ਼ਕਤੀ, ਹਿੰਦੂਆਂ ਦੇ ਬਾਲ ਮੌਤ ਦਰ ਵਧੇਰੇ ਹੋਣਾ ਅਤੇ ਮੁਸਲਮਾਨਾਂ ਦੀ ਔਸਤ ਉਮਰ ਵਧੇਰੇ ਹੋਣਾ ਹੈ। ਮੁਸਲਮਾਨਾਂ 'ਚ ਲਿੰਗ ਅਨੁਪਾਤ ਪਹਿਲਾਂ ਹੀ ਹਿੰਦੂਆਂ ਨਾਲੋਂ ਬੇਹਤਰ ਹੈ। ਮੁਸਲਮਾਨਾਂ 'ਚ 2001 'ਚ 1000 ਮਰਦਾਂ ਪਿੱਛੇ 926 ਮਹਿਲਾਵਾਂ ਹਨ, ਜੋ ਕਿ ਹੁਣ ਵਧ ਕੇ 951 ਹੋ ਗੀਆਂ ਹਨ। ਹਿੰਦੂਆਂ 'ਚ 2001 'ਚ 1000 ਮਰਦ ਪਿੱਛੇ 931 ਮਹਿਲਾਵਾਂ ਸਨ, ਜੋ ਕਿ ਹੁਣ ਮਾਮੁਲੀ ਸੁਧਾਰ ਕਾਰਨ 934 ਹੋ ਗਈਆਂ ਹਨ।