ਪੈਟਰੋਲ-ਡੀਜ਼ਲ ਸਸਤਾ

ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾਈਆਂ ਹਨ। ਪੈਟਰੋਲ ਦੀ ਕੀਮਤ ਵਿੱਚ ਦੋ ਰੁਪਏ ਅਤੇ ਡੀਜ਼ਲ ਦੀ ਕੀਮਤ ਵਿੱਚ 50 ਪੈਸੇ ਪ੍ਰਤੀ ਲਿਟਰ ਦੇ ਹਿਸਾਬ ਨਾਲ ਘਟਾਈਆਂ ਗਈਆਂ ਹਨ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਤੇਲ ਕੰਪਨੀਆਂ ਹਰ 15 ਦਿਨ ਬਾਅਦ ਤੇਲ ਕੀਮਤਾਂ ਦਾ ਰਿਵੀਊ ਕਰਨ ਤੋਂ ਬਾਅਦ ਤੇਲ ਕੀਮਤਾਂ ਨਿਰਧਾਰਤ ਕਰਦੀਆਂ ਹਨ। ਤੇਲ ਦੀਆਂ ਕੀਮਤਾਂ ਵਿੱਚ ਘਾਟਾ ਅੱਧੀ ਰਾਤ ਤੋਂ ਲਾਗੂ ਹੋ ਗਿਆ ਹੈ।