ਇੰਦਰਾ ਨੇ ਬਣਾਈ ਸੀ ਪਾਕਿ ਦੇ ਪ੍ਰਮਾਣੂ ਅੱਡੇ ਉਡਾਉਣ ਦੀ ਯੋਜਨਾ

1980 'ਚ ਸੱਤਾ ਵਿੱਚ ਵਾਪਸੀ ਕਰਨ ਤੋਂ ਬਾਅਦ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪਾਕਿਸਤਾਨ ਨੂੰ ਪ੍ਰਮਾਣੂ ਸਮਰੱਥਾ ਹਾਸਲ ਕਰਨ ਤੋਂ ਰੋਕਣ ਲਈ ਉਸ ਨੇ ਪ੍ਰਮਾਣੂ ਇਲਾਕਿਆਂ 'ਤੇ ਹਵਾਈ ਹਮਲੇ ਕਰਕੇ ਉਡਾਉਣ ਦੀ ਯੋਜਨਾ ਬਣਾਈ ਸੀ।
ਕੇਂਦਰੀ ਖੁਫੀਆ ਏਜੰਸੀ (ਸੀ ਆਈ ਏ) ਵੱਲੋਂ ਜਨਤਕ ਕੀਤੇ ਗਏ ਇੱਕ ਦਸਤਾਵੇਜ਼ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਸੀ ਆਈ ਏ ਵੱਲੋਂ ਤਿਆਰ 8 ਸਤੰਬਰ 1981 ਦੇ ਪਾਕਿਸਤਾਨ ਵਿੱਚ ਪ੍ਰਮਾਣੂ ਵਿਕਾਸ ਬਾਰੇ ਭਾਰਤ ਦੇ ਪ੍ਰਤੀਕਰਮ ਸਿਰਲੇਖ ਹੇਠਲੇ ਦਸਤਾਵੇਜ਼ 'ਚ ਕਿਹਾ ਗਿਆ ਹੈ ਕਿ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਮਨ ਵਿੱਚ ਇਹ ਵਿਚਾਰ ਉਸ ਸਮੇਂ ਆਇਆ ਸੀ, ਜਦੋਂ ਅਮਰੀਕਾ ਪਾਕਿਸਤਾਨ ਨੂੰ ਲੜਾਕੂ ਜਹਾਜ਼ ਐੱਫ 16 ਵੇਚਣ ਦੇ ਅੰਤਿਮ ਗੇੜ ਵਿੱਚ ਸੀ। ਸੀ ਆਈ ਏ ਟੀ ਵੈੱਸਸਾਈਟ ਉਪਰ ਇਸ ਸਾਲ 12 ਸਫਿਆਂ ਦਾ ਦਸਾਤਾਵੇਜ਼ ਪਾਇਆ ਗਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ 1981 'ਚ ਇੰਦਰਾ ਗਾਂਧੀ ਪਾਕਿਸਤਾਨ ਦੇ ਪ੍ਰਮਾਣੂ ਪ੍ਰੋਗਰਾਮ ਤੋਂ ਚਿੰਤਤ ਸੀ। ਉਨ੍ਹਾਂ ਦੀ ਸਮਝ ਸੀ ਕਿ ਪਾਕਿਸਤਾਨ ਪ੍ਰਮਾਣੂ ਹਥਿਆਰ ਹਾਸਲ ਕਰਨ ਦੇ ਕਰੀਬ ਹੈ। ਅਮਰੀਕਾ ਨੂੰ ਵੀ ਇਸੇ ਤਰ੍ਹਾਂ ਦਾ ਅੰਦਾਜ਼ਾ ਸੀ।
ਸੀ ਆਈ ਏ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਦੀ ਚਿੰਤਾ ਅਗਲੇ ਦੋ ਜਾਂ ਤਿੰਨ ਮਹੀਨਿਆਂ 'ਚ ਵਧਦੀ ਤਾਂ ਇੰਦਰਾ ਗਾਂਧੀ ਪਾਕਿਸਤਾਨ ਪ੍ਰਮਾਣੂ ਠਿਕਾਣਿਆਂ ਨੂੰ ਹਵਾਈ ਹਮਲਿਆਂ 'ਚ ਉਡਾਉਣ ਦੀ ਤਿਆਰੀ 'ਚ ਸੀ।