Latest News

ਭਾਰਤ ਵੱਲੋਂ ਸ੍ਰੀਲੰਕਾ ਨੂੰ 117 ਦੌੜਾਂ ਨਾਲ ਹਰਾ ਕੇ ਟੈਸਟ ਸਿਰੀਜ਼ 'ਤੇ ਕਬਜ਼ਾ

ਸ੍ਰੀਲੰਕਾ ਵਿਰੁੱਧ ਤਿੰਨ ਟੈਸਟ ਮੈਚਾਂ ਦੀ ਲੜੀ ਦੇ ਆਖਰੀ ਮੈਚ 'ਚ ਸ੍ਰੀਲੰਕਾ ਨੂੰ 117 ਦੌੜਾਂ ਨਾਲ ਹਰਾ ਕੇ ਭਾਰਤ ਨੇ ਮੈਚ ਅਤੇ ਟੈਸਟ ਲੜੀ ਜਿੱਤ ਲਈ। ਭਾਰਤ ਨੇ 1993 ਮਗਰੋਂ ਪਹਿਲੀ ਵਾਰ ਸ੍ਰੀਲੰਕਾ ਵਿਰੁੱਧ ਟੈਸਟ ਲੜੀ ਜਿੱਤੀ ਹੈ।
ਅੱਜ 386 ਦੌੜਾਂ ਦੇ ਟੀਚੇ ਦਾ ਸਾਹਮਣਾ ਕਰਦਿਆਂ ਸ੍ਰੀਲੰਕਾ ਦੀ ਟੀਮ ਦੂਜੀ ਵਾਰੀ 'ਚ 268 ਦੌੜਾਂ 'ਤੇ ਆਊਟ ਹੋ ਗਈ। ਇਸ਼ਾਂਤ ਸ਼ਰਮਾ ਨੇ 8 ਅਤੇ ਆਸ਼ਵਿਨ ਨੇ 4 ਖਿਡਾਰੀਆਂ ਨੂੰ ਆਊਟ ਕੀਤਾ। ਕੱਲ੍ਹ ਭਾਰਤੀ ਟੀਮ ਨੇ ਆਪਣੀ ਦੂਜੀ ਵਾਰੀ 'ਚ 274 ਦੌੜਾਂ ਬਣਾਈਆਂ ਸਨ ਅਤੇ ਇਸ ਤਰ੍ਹਾਂ ਸ੍ਰੀਲੰਕਾ ਟੀਮ ਨੂੰ ਜਿੱਤ ਲਈ 386 ਦੌੜਾਂ ਦਾ ਟੀਚਾ ਦਿੱਤਾ ਸੀ। ਜਿਸ ਦਾ ਮੁਕਾਬਲਾ ਕਰਦਿਆਂ ਕਲ੍ਹ ਦੀ ਖੇਡ ਖ਼ਤਮ ਹੋਣ ਵੇਲੇ ਪਾਕਿਸਤਾਨ ਨੇ ਤਿੰਨ ਵਿਕਟਾਂ ਗੁਆ ਕੇ 67 ਦੌੜਾਂ ਬਣਾਈਆਂ ਅਤੇ ਅੱਜ ਇਸ਼ਾਂਤ ਸ਼ਰਮਾ ਅਤੇ ਆਰ ਆਸ਼ਵਿਨ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਜਿੱਤ ਭਾਰਤ ਦੀ ਝੋਲੀ ਪਾ ਦਿੱਤੀ।
ਭਾਰਤ ਨੇ ਇਸ ਤੋਂ ਪਹਿਲਾਂ 1993 'ਚ ਮੁਹੰਮਦ ਅਜਹਰੁਦੀਨ ਦੀ ਕਪਤਾਨੀ 'ਚ ਸ੍ਰੀਲੰਕਾ 'ਚ ਆਖਰੀ ਵਾਰ ਟੈਸਟ ਲੜੀ ਜਿੱਤੀ ਸੀ ਅਤੇ ਉਸ ਮਗਰੋਂ ਭਾਰਤ ਸ੍ਰੀਲੰਕਾ ਵਿਰੁੱਧ ਲੜੀ ਜਿੱਤਣ 'ਚ ਸਫ਼ਲ ਨਾ ਹੋ ਸਕਿਆ ਅਤੇ ਭਾਰਤ ਦਾ ਸੁਪਨਾ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਨੌਜੁਆਨ ਟੀਮ ਨੇ ਪੂਰਾ ਕਰਕੇ ਦਿਖਾਇਆ। ਭਾਰਤ ਨੇ ਵਿਦੇਸ਼ੀ ਧਰਤੀ 'ਤੇ 4 ਸਾਲ ਮਗਰੋਂ ਲੜੀ ਜਿੱਤਣ 'ਚ ਸਫ਼ਲਤਾ ਹਾਸਲ ਕੀਤੀ ਹੈ।

667 Views

e-Paper