ਪੰਜ ਗੇੜਾਂ 'ਚ ਹੋ ਸਕਦੀਆਂ ਹਨ ਬਿਹਾਰ ਚੋਣਾਂ

ਬਿਹਾਰ ਵਿਧਾਨ ਸਭਾ ਚੋਣਾਂ ਉਪਰ ਸਭ ਦੀਆਂ ਨਜ਼ਰਾਂ ਹਨ। ਸੂਤਰਾਂ ਮੁਤਾਬਕ ਇਸ ਸੰਬੰਧ ਵਿੱਚ ਚੋਣ ਕਮਿਸ਼ਨ ਦੀ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੀਟਿੰਗ ਹੋ ਚੁੱਕੀ ਹੈ। ਸੁਰੱਖਿਆ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਨੀਮ ਫੌਜੀ ਦਸਤਿਆਂ ਦੀਆਂ 50 ਕੰਪਨੀਆਂ ਮੰਗੀਆਂ ਹਨ। ਦੱਸਿਆ ਜਾਂਦਾ ਹੈ ਕਿ ਅਕਤੂਬਰ-ਨਵੰਬਰ ਵਿੱਚ ਚੋਣਾਂ ਸੰਭਵ ਹਨ। ਸੂਤਰਾਂ ਮੁਤਾਬਕ ਬਿਹਾਰ ਵਿਧਾਨ ਸਭਾ ਚੋਣਾਂ 5 ਗੇੜਾਂ ਵਿੱਚ ਹੋਣਗੀਆਂ, ਜਿਨ੍ਹਾਂ ਵਿੱਚ ਦੋ ਗੇੜ ਦੁਰਗਾ ਪੂਜਾ ਤੋਂ ਪਹਿਲਾਂ ਅਤੇ ਤਿੰਨ ਗੇੜ ਬਾਅਦ ਵਿਚ ਹੋਣਗੇ। ਚੋਣ ਤਰੀਕਾਂ ਤੈਅ ਕਰਦੇ ਸਮੇਂ ਚੋਣਾਂ ਦੇ ਸਮੇਂ ਤਿਉਹਾਰਾਂ ਅਤੇ ਸਕੂਲਾਂ ਦੇ ਇਮਤਿਹਾਨਾਂ ਦਾ ਧਿਆਨ ਰੱਖਿਆ ਜਾਵੇਗਾ। ਇਸ ਮੌਕੇ ਕਾਨੂੰਨ ਵਿਵਸਥਾ, ਸੁਰੱਖਿਆ ਦੀ ਸਥਿਤੀ ਅਤੇ ਮੌਸਮ ਦਾ ਧਿਆਨ ਰੱਖਿਆ ਜਾਵੇਗਾ। ਚੋਣ ਕਮਿਸ਼ਨ ਨੇ ਪੈਸੇ ਅਤੇ ਬਾਹੂਬਲੀਆਂ ਦੀ ਵਰਤੋਂ ਨੂੰ ਦੇਖਦਿਆਂ ਸੰਵੇਦਨਸ਼ੀਲ ਇਲਾਕਿਆਂ ਦੀ ਪਛਾਣ ਕੀਤੀ ਹੈ। ਇਨ੍ਹਾਂ ਹਲਕਿਆਂ ਉਪਰ ਚੋਣ ਕਮਿਸ਼ਨ ਦੀ ਕਰੜੀ ਨਜ਼ਰ ਰਹੇਗੀ। ਚੋਣ ਕਮਿਸ਼ਨ ਮੁਤਾਬਕ ਬਿਹਾਰ 'ਚ ਸ਼ਾਂਤੀਪੂਰਨ ਚੋਣਾਂ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਨੀਮ ਫੌਜੀ ਦਸਤਿਆਂ ਦੀ ਲੋੜ ਰਹੇਗੀ।