Latest News
ਦਿੱਲੀ ਦੀ ਲੜਕੀ ਨਾਲ ਜੈਪੁਰ 'ਚ ਗੈਂਗ ਰੇਪ
ਦਿੱਲੀ ਦੀ ਰਹਿਣ ਵਾਲੀ ਲੜਕੀ ਨਾਲ ਸਮੂਹਿਕ ਬਲਾਤਕਾਰ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮੰਗੋਲਪੁਰੀ ਥਾਣੇ 'ਚ ਦਰਜ ਸ਼ਿਕਾਇਤ 'ਚ ਲੜਕੀ ਨੇ ਕਿਹਾ ਕਿ ਉਸ ਨੂੰ ਦਿੱਲੀ ਤੋਂ ਜੈਪੁਰ ਲਿਜਾ ਕੇ 27 ਲੋਕਾਂ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਪੁਲਸ ਅਨੁਸਾਰ ਘਟਨਾ 30 ਅਗਸਤ ਦੀ ਹੈ। ਪੀੜਤ ਲੜਕੀ ਨੇ ਦੋਸ਼ ਲਾਇਆ ਹੈ ਕਿ ਇੱਕ ਪਤੀ-ਪਤਨੀ ਨੇ ਉਸ ਨੂੰ ਨੌਕਰੀ ਦਾ ਝਾਂਸਾ ਦਿੱਤਾ ਅਤੇ ਆਪਣੇ ਨਾਲ ਜੈਪੁਰ ਲੈ ਗਏ, ਜਿੱਥੇ ਉਹ ਇੱਕ ਹੋਟਲ 'ਚ ਠਹਿਰੇ ਅਤੇ ਹੋਟਲ 'ਚ ਹੀ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ।
ਆਪਣੀ ਸ਼ਿਕਾਇਤ 'ਚ ਪੀੜਤ ਲੜਕੀ ਨੇ ਕਿਹਾ ਕਿ ਸਮੂਹਿਕ ਬਲਾਤਕਾਰ ਦੀ ਘਟਨਾ 'ਚ ਹੋਟਲ ਦੇ ਮੁਲਾਜ਼ਮ ਵੀ ਸ਼ਾਮਲ ਸਨ। ਸਮੂਹਿਕ ਬਲਾਤਕਾਰ ਮਗਰੋਂ ਲੜਕੀ ਨੂੰ ਛੱਡ ਦਿੱਤਾ ਗਿਆ ਅਤੇ ਅਗਲੇ ਦਿਨ ਉਹ ਮੰਗੋਲਪੁਰੀ ਪੁੱਜੀ ਅਤੇ ਪੁਲਸ ਨੂੰ ਪੂਰੇ ਮਾਮਲੇ ਦੀ ਸ਼ਿਕਾਇਤ ਕੀਤੀ। ਪੁਲਸ ਨੇ ਇਸ ਮਾਮਲੇ 'ਚ ਹੁਣ ਤੱਕ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਪੀੜਤ ਲੜਕੀ ਨੇ 27 ਲੋਕਾਂ ਵਿਰੁੱਧ ਦੋਸ਼ ਲਾਇਆ ਹੈ, ਪਰ ਪੁਲਸ ਅਨੁਸਾਰ ਇਸ ਘਟਨਾ 'ਚ 10 ਲੋਕਾਂ ਦੇ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲਸ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

773 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper