Latest News

ਨੇਤਾ ਜੀ ਬਾਰੇ 64 ਫਾਇਲਾਂ ਅਗਲੇ ਹਫ਼ਤੇ ਜਨਤਕ ਹੋਣਗੀਆਂ : ਮਮਤਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਜੁੜੀਆਂ 64 ਫਾਇਲਾਂ ਅਗਲੇ ਸ਼ੁੱਕਰਵਾਰ ਜਨਤਕ ਕੀਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਨੇਤਾ ਜੀ ਦੀਆਂ ਫਾਇਲਾਂ ਜਨਤਕ ਕਰਨ ਦੀ ਮੰਗ ਅਕਸਰ ਉਠਦੀ ਰਹਿੰਦੀ ਹੈ। ਆਜ਼ਾਦੀ ਦੀ ਲੜਾਈ 'ਚ ਅਜ਼ਾਦ ਹਿੰਦ ਫ਼ੌਜ ਦੀ ਅਗਵਾਈ ਕਰਨ ਵਾਲੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਮੌਤ ਇੱਕ ਰਹੱਸ ਬਣੀ ਹੋਈ ਹੈ ਅਤੇ ਇਸ ਮੁੱਦੇ 'ਤੇ ਸਿਆਸੀ ਹਲਕਿਆਂ ਅਤੇ ਬੁੱਧੀਜੀਵੀਆਂ 'ਚ ਤਿੱਖੀ ਬਹਿਸ ਛਿੜੀ ਹੋਈ ਹੈ।
ਜ਼ਿਕਰਯੋਗ ਹੈ ਕਿ 18 ਅਗਸਤ 1945 ਨੂੰ ਇਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ 'ਚ ਕਿਹਾ ਜਾਂਦਾ ਹੈ ਕਿ ਨੇਤਾ ਜੀ ਸਵਾਰ ਸਨ, ਪਰ ਉਨ੍ਹਾ ਬਾਰੇ ਕਈ ਆਪਾ-ਵਿਰੋਧੀ ਗੱਲਾਂ ਸਾਹਮਣੇ ਆਈਆਂ ਹਨ ਅਤੇ ਉਨ੍ਹਾ ਬਾਰੇ ਜਾਣਕਾਰੀ ਜਨਤਕ ਕਰਨ ਦੀ ਮੰਗ ਉਠਦੀ ਰਹੀ ਹੈ।

693 Views

e-Paper