Latest News

ਭਾਜਪਾ \'ਚ ਟਿਕਟਾਂ ਨੂੰ ਲੈ ਕੇ ਘਮਸਾਣ

ਭਾਰਤੀ ਜਨਤਾ ਪਾਰਟੀ \'ਚ ਲੋਕ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਨੂੰ ਲੈ ਕੇ ਖਿਚੋਤਾਣ ਚੱਲ ਰਹੀ ਹੈ। ਕਈ ਆਗੂ ਪਸੰਦੀਦਾ ਟਿਕਟ ਨਾ ਮਿਲਣ ਤੋਂ ਨਰਾਜ਼ ਹਨ। ਬਿਹਾਰ ਭਾਜਪਾ ਦੇ ਆਗੂ ਗਿਰੀਰਾਜ ਸਿੰਘ ਦੀ ਨਰਾਜ਼ਗੀ ਅਜੇ ਤੱਕ ਖਤਮ ਨਹੀਂ ਹੋਈ ਹੈ। ਉਨ੍ਹਾ ਬਗਾਵਤੀ ਤੇਵਰ ਦਿਖਾਉਂਦਿਆਂ ਕਿਹਾ ਹੈ ਕਿ ਉਹ ਬੋਲੂਗਾ ਤਾਂ ਕਈ ਚਿਹਰੇ ਬੇਨਕਾਬ ਹੋਣਗੇ।\r\nਗਿਰੀਰਾਜ ਸਿੰਘ ਬਿਹਾਰ ਦੇ ਬੇਗੂਸਰਾਏ ਦੀ ਥਾਂ ਨਵਾਦਾ ਤੋਂ ਟਿਕਟ ਦਿੱਤੇ ਜਾਣ ਤੋਂ ਨਰਾਜ਼ ਹਨ। ਨਵਾਦਾ ਤੋਂ ਉਮੀਦਵਾਰ ਬਣਾਏ ਗਏ ਗਿਰੀਰਾਜ ਨੇ ਕਿਹਾ ਕਿ ਉਹ ਨਰਾਜ਼ ਹਨ। ਨਰਾਜ਼ ਆਗੂਆਂ ਨੇ ਦਿੱਲੀ ਦੇ ਬਿਹਾਰ ਨਿਵਾਸ \'ਚ ਮੀਟਿੰਗ ਵੀ ਕੀਤੀ। ਬਿਹਾਰ ਭਾਜਪਾ ਦੇ ਆਗੂ ਅਸ਼ਵਨੀ ਚੌਬੇ ਨੇ ਕਿਹਾ ਹੈ ਕਿ ਪਾਰਟੀ ਵਰਕਰਾਂ ਦੀ ਅਣਦੇਖੀ ਕੀਤੀ ਗਈ ਹੈ। ਟਿਕਟਾਂ ਦੀ ਵੰਡ ਤੋਂ ਸ਼ਤਰੂਘਨ ਸਿਨਹਾ ਵੀ ਨਰਾਜ਼ ਦੱਸੇ ਜਾ ਰਹੇ ਹਨ। ਦੱਸਿਆ ਜਾਂਦਾ ਹੈ ਕਿ ਸ਼ਤਰੂਘਨ ਪਟਨਾ ਸਾਹਿਬ ਤੋਂ ਚੋਣ ਲੜਣਾ ਚਾਹੁੰਦੇ ਹਨ, ਇਸੇ ਲਈ ਉਨ੍ਹਾ ਨੇ ਪਾਰਟੀ ਪ੍ਰਧਾਨ ਰਾਜਨਾਥ ਸਿੰਘ ਨਾਲ ਮੁਲਾਕਾਤ ਵੀ ਕੀਤੀ। ਭਾਜਪਾ ਦੇ ਇੱਕ ਵੱਡੇ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਸਿਨਹਾ ਦੀ ਟਿਕਟ ਦਾ ਐਲਾਨ ਰੁਕਵਾ ਦਿੱਤਾ ਸੀ। ਮੌਜੂਦਾ 12 ਸਾਂਸਦਾਂ \'ਚ 11 ਸਾਂਸਦਾਂ ਦੀਆਂ ਟਿਕਟਾਂ ਐਲਾਨ ਦਿੱਤੀਆਂ ਗਈਆਂ ਹਨ, ਜਦਕਿ ਸ਼ਤਰੂਘਨ ਦੀ ਸੀਟ ਬਾਰੇ ਸਸਪੈਂਸ ਰੱਖਿਆ ਗਿਆ ਹੈ।\r\nਬਿਹਾਰ ਦੇ ਭਾਜਪਾ ਆਗੂਆ ਨੇ ਸੂਬੇ ਦੇ ਆਗੂਆਂ ਨੂੰ ਟਿਕਟਾਂ ਦੀ ਵੰਡ ਵੇਲੇ ਅਣਗੌਲੇ ਕਰਨ ਦਾ ਦੋਸ਼ ਲਾਇਆ ਹੈ।

818 Views

e-Paper