Latest News
ਦੇਸ਼ ਨੂੰ ਆਰਥਿਕ ਸੰਕਟ 'ਚੋਂ ਕੱਢਣ ਲਈ ਸਮੁੱਚੇ ਵਰਗ ਅੱਗੇ ਆਉਣ : ਬਰਾੜ, ਅਰਸ਼ੀ
ਅੱਜ ਖੱਬੇ ਪੱਖੀ ਪਾਰਟੀਆਂ ਸੀ ਪੀ ਆਈ ਤੇ ਸੀ ਪੀ ਆਈ (ਐੱਮ) ਦੇ ਸੱਦੇ \'ਤੇ ਸੈਂਕੜੇ ਵਰਕਰਾਂ ਵੱਲੋਂ ਸੀ ਪੀ ਆਈ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਤੇ ਸੀ.ਪੀ.ਆਈ (ਐਮ) ਦੇ ਜ਼ਿਲ੍ਹਾ ਸਕੱਤਰ ਕੁਲਵਿੰਦਰ ਉÎੱਡਤ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਰੋਸ ਮਾਰਚ ਦੌਰਾਨ ਜ਼ਿਲ੍ਹਾ ਕਚਿਹਰੀਆਂ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ. ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਦੇਸ਼ ਦੀ 67 ਸਾਲ ਦੀ ਅਜ਼ਾਦੀ ਦੇ ਬਾਅਦ ਵੀ ਵੱਡੀ ਪੱਧਰ \'ਤੇ ਹਾਕਮ ਧਿਰਾਂ ਵੱਲੋਂ ਵੱਡੀ ਗਿਣਤੀ ਵਿਚ ਕਿਰਤੀ ਤੇ ਆਮ ਲੋਕਾਂ ਦਾ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਰਥਿਕ ਵਿਕਾਸ ਦਰ ਜੋ ਹਾਕਮ ਧਿਰਾਂ ਵੱਲੋਂ ਕਿਆਸੀ ਜਾ ਰਹੀ ਹੈ, ਉਸ ਦੇ ਉਲਟ ਦੇਸ਼ ਵਿੱਚ ਗਰੀਬੀ, ਅਨਪੜ੍ਹਤਾ, ਭ੍ਰਿਸ਼ਟਾਚਾਰ ਤੇ ਮਹਿੰਗਾਈ ਦਿਨੋਂ-ਦਿਨ ਵਧ ਰਹੀਆਂ ਹਨ। ਪਬਲਿਕ ਸੈਕਟਰਾਂ ਵਿੱਚ ਪੂੰਜੀ ਨਿਵੇਸ਼ ਨਾਲ ਦੇਸ਼ ਵਿੱਚ ਬੇਰੁਜ਼ਗਾਰੀ ਵਿਚ ਹੋਰ ਵਾਧਾ ਹੋਏਗਾ। ਉਹਨਾਂ ਅਪੀਲ ਕਰਦਿਆਂ ਕਿਹਾ ਕਿ ਦੇਸ਼ ਨੂੰ ਗੰਭੀਰ ਸੰਕਟ \'ਚੋਂ ਕੱਢਣ ਲਈ ਖੱਬੇ ਪੱਖੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ਾਂ ਵਿਚ ਸਹਿਯੋਗ ਕਰਨ ਲਈ ਸਾਰੇ ਵਰਗਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਸੀ.ਪੀ.ਆਈ. ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਭ੍ਰਿਸ਼ਟਾਚਾਰ, ਮਹਿੰਗਾਈ, ਰਿਸ਼ਵਤਖੋਰੀ, ਡਰੱਗ ਮਾਫੀਆ, ਨਸ਼ਾ ਤਸਕਰੀ, ਰੇਤ ਮਾਫੀਆ ਕੇਂਦਰ ਤੇ ਸੁਬਾਈ ਸਰਕਾਰਾਂ ਦੀ ਮਿਲੀ ਭੁਗਤ ਨਾਲ ਦਿਨੋਂ-ਦਿਨ ਵੱਧ ਰਹੀਆਂ ਹਨ, ਉਨ੍ਹਾਂ ਸੂਬਾ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਪ੍ਰੋਪਰਟੀ ਟੈਕਸ ਦੇ ਨਾਂਅ ਹੇਠ ਪੰਜਾਬ ਸਰਕਾਰ ਗਰੀਬ ਅਤੇ ਆਮ ਵਰਗ ਤੋਂ ਮੋਟੀਆਂ ਰਕਮਾਂ ਟੈਕਸਾਂ ਦੇ ਰੂਪ ਵਿੱਚ ਵਸੂਲ ਰਹੀ ਹੈ, ਜਦੋਂ ਕਿ ਟੈਕਸ ਦੇਣ ਵਾਲੇ ਘਰਾਣਿਆਂ ਨੂੰ ਮੋਟੀਆਂ ਰਿਆਇਤਾਂ ਦੇ ਕੇ ਉਹਨਾਂ ਦਾ ਪੱਖ ਪੂਰਿਆ ਜਾ ਰਿਹਾ ਹੈ। ਸਾਬਕਾ ਵਿਧਾਇਕ ਬੂਟਾ ਸਿੰਘ, ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ, ਕੁਲਵਿੰਦਰ ਉੱਡਤ ਸਕੱਤਰ ਜ਼ਿਲ੍ਹਾ ਸੀ.ਪੀ.ਐੱਮ. ਨੇ ਕਿਹਾ ਕਿ ਲੋਕ ਸੰਘਰਸ਼ਾਂ ਦੇ ਜਰੀਏ ਹੋਂਦ \'ਚ ਆਏ ਮਨਰੇਗਾ ਕਾਨੂੰਨ ਨੂੰ ਸੁਬਾਈ ਸਰਕਾਰਾਂ ਠੀਕ ਢੰਗ ਨਾਲ ਲਾਗੂ ਨਹੀਂ ਕਰ ਰਹੀਆਂ ਜਦੋਂ ਕਿ ਮਨਰੇਗਾ ਦੇ ਜਰੀਏ ਕਰੋੜਾਂ ਬੇਰੁਜ਼ਗਾਰ ਔਰਤਾਂ ਅਤੇ ਮਰਦਾਂ ਨੂੰ ਰੁਜ਼ਗਾਰ ਦਿੱਤਾ ਜਾ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਲੋੜੀਂਦੀਆਂ ਘਰੇਲੂ ਵਸਤਾਂ ਹਰੇਕ ਵਰਗ ਨੂੰ ਬਿਨਾਂ ਸ਼ਰਤ ਦੇਣੀਆਂ ਯਕੀਨੀ ਬਣਾਈਆਂ ਜਾਣ। ਪੰਜਾਬ ਸਰਕਾਰ ਵੱਲੋਂ ਆਟਾ-ਦਾਲ ਸਕੀਮ ਦੇ ਨਾਂਅ \'ਤੇ ਭਰੇ ਗਏ ਫਾਰਮਾਂ ਦੀ ਤਰੀਕ ਵਿਚ ਵਾਧਾ ਕਰਕੇ ਲੋੜਵੰਦ ਪਰਵਾਰਾਂ ਨੂੰ ਇਸ ਸਕੀਮ ਵਿਚ ਸ਼ਾਮਲ ਕੀਤਾ ਜਾਵੇ।rnਇਸ ਸਮੇਂ ਜਗਰਾਜ ਸਿੰਘ ਹੀਰਕੇ, ਵੇਦ ਪ੍ਰਕਾਸ਼ ਸਾਬਕਾ ਐੱਮ.ਸੀ, ਐਡਵੋਕੇਟ ਰੇਖਾ ਸ਼ਰਮਾ, ਮਾਸਟਰ ਗੁਰਬਚਨ ਮੰਦਰਾ, ਡਾ. ਆਤਮਾ ਸਿੰਘ ਆਤਮਾ, ਮਾਸਟਰ ਭੂਰਾ ਸਿੰਘ, ਬੰਬੂ ਸਿੰਘ, ਮੇਜਰ ਸਿੰਘ ਦਲੇਲ ਸਿੰਘ ਵਾਲਾ, ਹਰੀ ਸਿੰਘ ਅੱਕਾਂਵਾਲੀ ਦੋਵੇਂ ਸੰਮਤੀ ਮੈਂਬਰ, ਜੱਗਾ ਸਿੰਘ ਸ਼ੇਰਖਾ, ਰਾਜਵਿੰਦਰ ਸਿੰਘ ਚੱਕਭਾਈਕੇ ਸਾਬਕਾ ਸਰਪੰਚ, ਮੰਗਤ ਰਾਏ ਭੀਖੀ, ਸੀਤਾ ਰਾਮ ਬਖਸ਼ੀ ਵਾਲਾ, ਘਨੀ ਸ਼ਾਮ ਨਿੱਕੂ, ਹਰਪਾਲ ਸਿੰਘ ਬੱਪੀਆਣਾ, ਪੱਪੀ ਮੂਲਾ ਸਿੰਘ ਵਾਲਾ, ਨਿਰਮਲ ਸਿੰਘ ਸਕਿਊਰਟੀ ਗਾਰਡ ਯੂਨੀਅਨ, ਗੁਰਪ੍ਰੀਤ ਸਿੰਘ ਉÎੱਭਾ, ਬਲਵੀਰ ਸਿੰਘ ਮਾਨਸਾ, ਰਾਮ ਸਿੰਘ, ਬਲਦੇਵ ਸਿੰਘ ਬਾਜੇਵਾਲਾ, ਸਿਮਰੂ ਬਰਨ, ਰਜਿੰਦਰ ਹੀਰੇਵਾਲ, ਕਾਲਾ ਖਾਂ ਭੰਮੇ, ਜੰਟਾ ਖਾਂ ਕੋਟ ਧਰਮੂ ਆਦਿ ਆਗੂਆਂ ਨੇ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਘਨੀ ਸ਼ਾਮ ਨਿੱਕੂ ਵੱਲੋਂ ਬਾ-ਖੂਬੀ ਨਿਭਾਈ ਗਈ।

1010 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper