22 ਨੂੰ ਗਜ਼ਟਿਡ ਛੁੱਟੀ

ਪੰਜਾਬ ਸਰਕਾਰ ਨੇ ਬਾਬਾ ਸ੍ਰੀਚੰਦ ਜੀ ਦੇ ਜਨਮ ਦਿਹਾੜੇ 'ਤੇ 23 ਸਤੰਬਰ ਦੀ ਬਜਾਏ ਹੁਣ 22 ਸਤੰਬਰ ਨੂੰ ਗਜ਼ਟਿਡ ਛੁੱਟੀ ਕਰਨ ਦਾ ਫੈਸਲਾ ਕੀਤਾ ਹੈ।
ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਬਾਰੇ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਸ਼ਾਮ ਨੂੰ ਲਿਆ।
ਇਸ ਫੈਸਲੇ ਮੁਤਾਬਕ ਸੂਬਾ ਸਰਕਾਰ ਦੇ ਸਾਰੇ ਸਰਕਾਰੀ ਦਫ਼ਤਰ, ਕਾਰਪੋਰੇਸ਼ਨਾਂ, ਸਿੱਖਿਆ ਸੰਸਥਾਵਾਂ ਅਤੇ ਜਨਤਕ ਅਦਾਰੇ 22 ਸਤੰਬਰ ਨੂੰ ਬੰਦ ਰਹਿਣਗੇ, ਜਦਕਿ 23 ਸਤੰਬਰ ਨੂੰ ਕੰਮਕਾਜ ਵਾਲਾ ਦਿਨ ਹੋਵੇਗਾ।