ਮਧੇਸ਼ੀ ਮੋਰਚੇ ਵੱਲੋਂ ਭਾਰਤੀ ਗੱਡੀਆਂ ਨੂੰ ਦੇਖਦਿਆਂ ਹੀ ਫੂਕ ਦੇਣ ਦਾ ਐਲਾਨ

ਨੇਪਾਲ 'ਚ ਮਧੇਸ਼ ਪ੍ਰਦੇਸ਼ ਦੀ ਮੰਗ ਨੂੰ ਲੈ ਕੇ ਅੰਦੋਲਨ ਫੇਰ ਤੇਜ਼ ਹੋ ਗਿਆ ਹੈ। ਅੰਦੋਲਨ ਦੀ ਅਗਵਾਈ ਕਰ ਰਹੇ ਮਧੇਸ਼ੀ ਸੰਘਰਸ਼ ਮੋਰਚਾ ਨੇ ਭਾਰਤੀ ਗੱਡੀਆਂ ਨੂੰ ਦੇਖਦਿਆਂ ਹੀ ਫੂਕ ਦੇਣ ਦਾ ਐਲਾਨ ਕੀਤਾ ਹੈ। ਮੋਰਚਾ 'ਚ ਸ਼ਾਮਲ ਤਰਾਈ ਮਧੇਸ਼ ਸਦਭਾਵਨਾ ਪਾਰਟੀ ਦੇ ਮੁਖੀ ਮਹੰਤ ਠਾਕੁਰ ਨੇ ਅੱਜ ਇੱਕ ਪੱਤਰਕਾਰ ਸੰਮੇਲਨ 'ਚ ਇਹ ਐਲਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ 12 ਘੰਟਿਆਂ ਅੰਦਰ ਸਰਹੱਦ ਨਾਲ ਲੱਗਦੇ ਕਪਿਲ ਵਸਤੂ ਜ਼ਿਲ੍ਹੇ 'ਚ ਦੋ ਪੁਲਸ ਚੌਕੀਆਂ ਨੂੰ ਫੂਕਣ ਮਗਰੋਂ ਅੰਦੋਲਨ ਨੂੰ ਤੇਜ਼ ਕਰਨ ਲਈ ਮਧੇਸ਼ੀ ਸੰਘਰਸ਼ ਮੋਰਚਾ ਨੇ ਰਣਨੀਤੀ ਤਿਆਰ ਕਰ ਲਈ ਹੈ। ਚੌਧਰੀ ਨੇ ਕਿਹਾ ਕਿ ਉਹ ਬੰਦ ਨੂੰ ਸਫ਼ਲ ਬਣਾਉਣ ਲਈ ਹਰੇਕ ਤਰੀਕਾ ਅਪਨਾਉਣਗੇ। ਉਨ੍ਹਾ ਕਿਹਾ ਕਿ ਭਾਰਤੀ ਗੱਡੀਆਂ ਦੇ ਚੱਲਦਿਆਂ ਕਾਠਮੰਡੂ 'ਚ ਜ਼ਰੂਰੀ ਵਸਤੂਆਂ ਦੀ ਸਪਲਾਈ ਠੱਪ ਕਰਨ ਦੀ ਰਣਨੀਤੀ ਸਫ਼ਲ ਨਹੀਂ ਹੋ ਰਹੀ ਅਤੇ ਸਪਲਾਈ ਜਾਰੀ ਰਹਿਣ ਨਾਲ ਸਾਡੇ ਅੰਦੋਲਨ 'ਚ ਤੇਜ਼ੀ ਨਹੀਂ ਆ ਰਹੀ, ਜਿਸ ਕਰਕੇ ਭਾਰਤੀ ਗੱਡੀਆਂ ਨੂੰ ਅੱਗ ਹਵਾਲੇ ਕਰਨ ਤੋਂ ਬਿਨਾਂ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਰਹਿ ਗਿਆ।