Latest News

ਕੋਈ ਮੁਸਲਮਾਨ ਨਹੀਂ ਹੋਣਾ ਚਾਹੀਦਾ ਅਮਰੀਕਾ ਦਾ ਰਾਸ਼ਟਰਪਤੀ : ਕਾਰਸਨ

ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ 'ਚ ਰਿਪਬਲੀਕਨ ਪਾਰਟੀ ਵੱਲੋਂ ਉਮੀਦਵਾਰੀ ਦੀ ਦੌੜ 'ਚ ਸ਼ਾਮਲ ਬੇਨ ਕਾਰਸਨ ਨੇ ਕਿਹਾ ਹੈ ਕਿ ਕਿਸੇ ਵੀ ਮੁਸਲਮਾਨ ਨੂੰ ਅਮਰੀਕਾ ਦਾ ਰਾਸ਼ਟਰਪਤੀ ਨਹਂੀਂ ਹੋਣਾ ਚਾਹੀਦਾ। ਜ਼ਿਕਰਯੋਗ ਹੈ ਕਿ ਕਾਰਸਨ ਇੱਕ ਰਿਟਾਇਰਡ ਬ੍ਰੇਨ ਸਰਜਨ ਹਨ, ਜਿਹੜੇ ਅਕਸਰ ਈਸਾਈ ਧਰਮ ਪ੍ਰਤੀ ਆਪਣੀ ਆਸਥਾ ਪ੍ਰਗਟ ਕਰਦੇ ਰਹਿੰਦੇ ਹਨ। ਇੱਕ ਪ੍ਰੋਗਰਾਮ 'ਚ ਕਾਰਸਨ ਨੇ ਕਿਹਾ ਕਿ ਮੈਂ ਕਦੇ ਇਸ ਗੱਲ ਦੀ ਵਕਾਲਤ ਨਹੀਂ ਕਰ ਸਕਦਾ ਕਿ ਕਿਸੇ ਮੁਸਲਮਾਨ ਨੂੰ ਦੇਸ਼ ਦੀ ਵਾਗਡੋਰ ਸੌਂਪ ਦਿੱਤੀ ਜਾਵੇ। ਉਨ੍ਹਾ ਕਿਹਾ ਕਿ ਮੈਂ ਕਿਸੇ ਮੁਸਲਮਾਨ ਨੂੰ ਦੇਸ਼ ਦਾ ਰਾਸ਼ਟਰਪਤੀ ਬਣਾਏ ਜਾਣ ਨਾਲ ਸਹਿਮਤ ਨਹੀਂ ।
ਜਦੋਂ ਕਾਰਸਨ ਤੋਂ ਪੁੱਛਿਆ ਗਿਆ ਕਿ ਕਿਸੇ ਰਾਸ਼ਟਰਪਤੀ ਦਾ ਧਰਮ ਕੀ ਮਾਅਨੇ ਰੱਖਦਾ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਇਸ ਗੱਲ 'ਤੇ ਨਿਰਭਰ ਹੈ ਕਿ ਇਹ ਕਿਹੋ ਜਿਹੀ ਆਸਥਾ ਹੈ ਅਤੇ ਜੇ ਉਸ ਦੀ ਆਸਥਾ ਅਮਰੀਕੀ ਕਦਰਾਂ ਅਤੇ ਸਿਧਾਂਤਾਂ ਅਨੁਸਾਰ ਨਹੀਂ ਤਾਂ ਉਸ ਦਾ ਧਰਮ ਯਕੀਨਨ ਮਾਅਨੇ ਰੱਖੇਗਾ। ਇਸ ਦੇ ਨਾਲ ਹੀ ਉਨ੍ਹਾ ਕਿਹਾ ਕਿ ਜੇ ਉਸ ਦੀ ਆਸਥਾ ਅਮਰੀਕੀ ਪ੍ਰਭੂਸੱਤਾ ਅਤੇ ਸੰਵਿਧਾਨ ਅਨੁਸਾਰ ਹੈ ਤਾਂ ਇਸ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ। ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਬਰਾਕ ਓਬਾਮਾ ਬਾਰੇ ਕਾਰਸਨ ਨੇ ਕਿਹਾ ਕਿ ਮੇਰਾ ਭਰੋਸਾ ਹੈ ਕਿ ਓਬਾਮਾ ਦਾ ਜਨਮ ਅਮਰੀਕਾ 'ਚ ਹੋਇਆ ਸੀ ਅਤੇ ਉਹ ਇੱਕ ਈਸਾਈ ਹਨ।

609 Views

e-Paper