ਮੁੰਬਈ ਹਵਾਈ ਅੱਡੇ ਤੇ ਤਾਜ ਹੋਟਲ 'ਤੇ ਅੱਤਵਾਦੀ ਹਮਲੇ ਦੀ ਧਮਕੀ

ਮੁੰਬਈ ਹਵਾਈ ਅੱਡੇ ਅਤੇ ਤਾਜ ਹੋਟਲ 'ਤੇ ਅੱਤਵਾਦੀ ਹਮਲੇ ਦੀ ਧਮਕੀ ਤੋਂ ਬਾਅਦ ਹਾਈ ਐਲਰਟ ਜਾਰੀ ਕਰ ਦਿੱਤਾ ਗਿਆ ਹੈ। ਹਵਾਈ ਅੱਡੇ ਅਤੇ ਤਾਜ ਹੋਟਲ 'ਤੇ ਪੁਲਸ ਸੁਰੱਖਿਆ ਵਧਾ ਦਿੱਤੀ ਗਈ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ ਅਤੇ ਸੁਰੱਖਿਆ ਵਧਾ ਦਿੱਤੀ ਗਈ ਹੈ।
ਡਿਊਟੀ 'ਤੇ ਮੌਜੂਦ ਹਵਾਈ ਅੱਡੇ ਦੇ ਮੈਨੇਜਰ ਨੂੰ ਸੋਮਵਾਰ ਦੇਰ ਰਾਤ ਇੱਕ ਫ਼ੋਨ ਆਇਆ ਸੀ, ਜਿਸ 'ਚ ਕਿਹਾ ਗਿਆ ਕਿ ਹਵਾਈ ਅੱਡੇ ਅਤੇ ਤਾਜ ਹੋਟਲ 'ਤੇ ਹਮਲਾ ਹੋ ਸਕਦਾ ਹੈ। ਸੁਰੱਖਿਆ ਏਜੰਸੀਆਂ ਨੇ ਇਸ ਧਮਕੀ ਨੂੰ ਵਿਸ਼ੇਸ਼ ਖ਼ਤਰਾ ਦਸਦਿਆਂ ਉਪਰੋਕਤ ਥਾਵਾਂ ਦੀ ਸੁਰੱਖਿਆ ਵਧਾ ਦਿੱਤੀ ਹੈ। ਇਹ ਧਮਕੀ ਐਸੇ ਸਮੇਂ 'ਚ ਮਿਲੀ ਹੈ, ਜਦੋਂ ਮੁੰਬਈ 'ਚ 7/11 ਨੂੰ ਲੜੀਵਾਰ ਰੇਲ ਬੰਬ ਧਮਾਕਿਆਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ 12 ਵਿਅਕਤੀਆਂ ਨੂੰ ਬੁੱਧਵਾਰ ਨੂੰ ਸਜ਼ਾ ਸੁਣਾਈ ਜਾਣੀ ਹੈ।