ਬੀਬੀ ਜਸਵਿੰਦਰ ਕੌਰ ਜਲਾਲਦੀਵਾਲ ਨਮਿਤ ਸ਼ਰਧਾਂਜਲੀ ਸਮਾਰੋਹ

ਉੱਘੇ ਇਨਕਲਾਬੀ ਗਦਰੀ ਬਾਬਾ ਦੁੱਲਾ ਸਿੰਘ ਜਲਾਲਦੀਵਾਲ ਦੀ ਪੋਤ-ਨੂੰਹ ਬੀਬੀ ਜਸਵਿੰਦਰ ਕੌਰ ਸਿੱਧੂ ਸੁਪਤਨੀ ਕਾਮਰੇਡ ਸੁਰਿੰਦਰ ਸਿੰਘ ਜਲਾਲਦੀਵਾਲ ਟਰੱਸਟੀ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਨਮਿਤ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਕਾਮਰੇਡ ਜਗਰੂਪ ਸਿੰਘ, ਸੀ ਪੀ ਐੱਮ ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਗਦਰੀ ਬਾਬਾ ਦੁੱਲਾ ਸਿੰਘ ਦੇ ਕਦਮ ਚਿੰਨ੍ਹਾਂ 'ਤੇ ਚੱਲਦਿਆਂ ਪਰਵਾਰ ਨੇ ਹਮੇਸ਼ਾ ਹੀ ਦੱਬੇ-ਕੁਚਲੇ ਲੋਕਾਂ ਦਾ ਸਾਥ ਦਿੱਤਾ ਅਤੇ ਹਰ ਜਬਰ-ਜ਼ੁਲਮ ਵਿਰੁੱਧ ਅੱਗੇ ਹੋ ਕੇ ਅਵਾਜ਼ ਬੁਲੰਦ ਕੀਤੀ ਹੈ। ਮਿਹਨਤਕਸ਼ ਲੋਕਾਂ ਅਤੇ ਔਰਤਾਂ ਨਾਲ ਹੋ ਰਹੇ ਵਿਤਕਰੇ ਵਿਰੁੱਧ ਅਵਾਜ਼ ਬੁਲੰਦ ਕਰਕੇ ਔਰਤਾਂ ਦੇ ਮਾਣ-ਸਤਿਕਾਰ ਲਈ ਅਤੇ ਸਮਾਜਿਕ ਤਬਦੀਲੀ ਲਈ ਲੋਕਾਂ ਨੂੰ ਇੱਕਮੁੱਠ ਕਰਨ ਲਈ ਹਮੇਸ਼ਾ ਹੀ ਆਗੂ ਰੋਲ ਅਦਾ ਕੀਤਾ ਹੈ। ਭੈਣ ਰਾਜਿੰਦਰ ਕੌਰ ਸੰਘਾ ਨੇ ਜਸਵਿੰਦਰ ਕੌਰ ਦੀ ਸ਼ਖਸੀਅਤ ਬਾਰੇ ਯਾਦਾਂ ਨੂੰ ਸਾਂਝਾ ਕੀਤਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਕਿਹਾ ਕਿ ਇਸ ਦੇਸ਼ ਭਗਤ ਗਦਰੀ ਪਰਵਾਰ ਦੀ ਹਰਮਨ ਪਿਆਰਤਾ ਦੀ ਗਵਾਹੀ ਅੱਜ ਦਾ ਵਿਸ਼ਾਲ ਇਕੱਠ ਭਰਦਾ ਹੈ। ਘਰ ਪਰਵਾਰ ਦੀ ਉਨਤੀ ਵਿਚ ਔਰਤ ਦਾ ਅਹਿਮ ਰੋਲ ਹੁੰਦਾ ਹੈ, ਜਿਸ ਨੂੰ ਜਸਵਿੰਦਰ ਕੌਰ ਨੇ ਬਾਖੂਬੀ ਨਿਭਾਇਆ ਅਤੇ ਦੇਸ਼ ਭਗਤ ਪਰਵਾਰ ਦੀਆਂ ਰਵਾਇਤਾਂ ਨੂੰ ਅੱਗੇ ਤੋਰਿਆ ਹੈ ਜਿਸ 'ਤੇ ਸਾਨੂੰ ਮਾਣ ਹੈ। ਖੇਤੀ ਵਿਰਾਸਤ ਮਿਸ਼ਨ ਦੇ ਉਪਿੰਦਰ ਦੱਤ ਨੇ ਕਿਹਾ ਕਿ ਆਧੁਨਿਕ ਖੇਤੀ ਨੇ ਸਾਰਾ ਵਾਤਾਵਰਨ ਜ਼ਹਿਰੀਲਾ ਕਰ ਦਿੱਤਾ ਹੈ। ਅੱਜ ਦੇ ਸਮੇਂ ਵਿਚ ਕੀਟਨਾਸ਼ਕ ਦਵਾਈਆਂ ਅਤੇ ਪ੍ਰਦੂਸ਼ਨ ਦੀਆਂ ਜ਼ਹਿਰਾਂ ਨਾਲ ਇਨਸਾਨ ਦੀ ਉਮਰ ਛੋਟੀ ਹੋ ਰਹੀ ਹੈ ਅਤੇ ਇਸ ਵਿਰੁੱਧ ਸੁਚੇਤ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ। ਇਸ ਮੌਕੇ ਸੀ ਪੀ ਐੱਮ ਆਗੂ ਅਮਰਜੀਤ ਸਿੰਘ ਮੱਟੂ, ਕਿਰਨਜੀਤ ਕੌਰ ਐਕਸ਼ਨ ਕਮੇਟੀ ਮਹਿਲ ਕਲ਼ਾਂ ਦੇ ਕਨਵੀਨਰ ਗੁਰਵਿੰਦਰ ਸਿੰਘ ਕਲਾਲਾ, ਕਾਂਗਰਸੀ ਵਿਧਾਇਕ ਗੁਰਚਰਨ ਸਿੰਘ ਬੋਪਾਰਾਏ, ਚੇਅਰਮੈਨ ਅਜੀਤ ਸਿੰਘ ਸੰਧੂ, ਮੇਵਾ ਸਿੰਘ ਗੋਰੀਆ, ਨਵਾਂ ਜ਼ਮਾਨਾ ਦੇ ਜਨਰਲ ਮੈਨੇਜਰ ਗੁਰਮੀਤ ਸਿੰਘ, ਕਾਮਰੇਡ ਪ੍ਰੀਤਮ ਸਿੰਘ ਦਰਦੀ, ਟਰੱਸਟੀ ਪ੍ਰਿਥੀਪਾਲ ਸਿੰਘ ਮਾੜੀਮੇਘਾ, ਦੇਸ਼ ਭਗਤ ਕਮੇਟੀ ਜਲੰਧਰ ਵੱਲੋਂ ਕਾਮਰੇਡ ਅਮੋਲਕ ਸਿੰਘ, ਚਿਰੰਜੀ ਲਾਲ ਕੰਗਣੀਵਾਲ, ਰਣਜੀਤ ਸਿੰਘ, ਬਿਕਰਮਜੀਤ ਸਿੰਘ ਖਾਲਸਾ, ਅਜਮੇਰ ਸਿੰਘ ਮਹਿਲ ਕਲਾਂ, ਜਥੇ: ਸੁਖਦਿਆਲ ਸਿੰਘ ਜਲਾਲਦੀਵਾਲ, ਰੰਗਕਰਮੀ ਗੁਰਚੇਤ ਚਿੱਤਰਕਾਰ, ਮਲਕੀਤ ਸਿੰਘ ਵਜੀਦਕੇ, ਨਿਹਾਲ ਸਿੰਘ ਧਾਲੀਵਾਲ, ਸੁਰਜੀਤ ਦਿਹੜ, ਉਜਾਗਰ ਸਿੰਘ ਬੀਹਲਾ, ਖੁਸ਼ੀਆ ਸਿੰਘ, ਕੁਲਦੀਪ ਸਿੰਘ ਭੋਲਾ, ਕਰਤਾਰ ਸਿੰਘ ਬੁਆਣੀ, ਰਮੇਸ਼ ਰਤਨ, ਭਰਪੂਰ ਸਿੰਘ ਸਵੱਦੀ, ਜਗਜੀਤ ਸਿੰਘ ਨਿਹਾਲ ਸਿੰਘ ਵਾਲਾ, ਸੁਖਦੇਵ ਸ਼ਰਮਾ ਧੂਰੀ, ਡਾ. ਅਵਤਾਰ ਸਿੰਘ ਸੰਧੂ, ਗੁਰਦੇਵ ਸਿੰਘ ਕਾਲਸਾਂ, ਪੰਜਾਬ ਰੋਡਵੇਜ਼ ਮੁਲਾਜ਼ਮ ਯੂਨੀਅਨ ਏਟਕ ਦੇ ਆਗੂ ਰਾਜ ਸ਼ੇਰ ਸਿੰਘ ਛੀਨਾ, ਡੀ ਜੀ ਅੱੈਮ ਮਾਰਕਫੈੱਡ, ਆਪ ਆਗੂ ਗੁਲਵੰਤ ਸਿੰਘ ਔਲਖ, ਨਛੱਤਰ ਸਿੰਘ ਕਲਕੱਤਾ, ਹਰਭਜਨ ਸਿੰਘ ਭੋਤਨਾ, ਪ੍ਰੈੱਸ ਕਲੱਬ ਮਹਿਲ ਕਲਾਂ ਦੇ ਚੇਅਰਮੈਨ ਅਵਤਾਰ ਸਿੰਘ ਅਣਖੀ, ਨਿਰਮਲ ਸਿੰਘ ਭੋਤਨਾ, ਦਰਸ਼ਨ ਸਿੰਘ ਬੈਲਜ਼ੀਅਮ, ਗਿਆਨੀ ਰਾਮ ਸਿੰਘ, ਗੁਰਸੇਵਕ ਸਿੰਘ ਮਹਿਲ ਖੁਰਦ, ਡਾ. ਕੁਲਵੰਤ ਰਾਏ ਪੰਡੋਰੀ, ਅਮਰਜੀਤ ਕੁੱਕੂ, ਭੋਲਾ ਸਿੰਘ ਕਲਾਲ ਮਾਜਰਾ, ਜਸਵੀਰ ਸਿੰਘ ਪਤੰਗ ਨੇ ਵੀ ਸ਼ਰਧਾਂਜਲੀ ਭੇਟ ਕੀਤੀ।
ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ, 'ਆਪ' ਦੇ ਸੰਸਦ ਮੈਂਬਰ ਭਗਵੰਤ ਮਾਨ ਸਮੇਤ ਵੱਖ-ਵੱਖ ਸੰਸਥਾਵਾਂ ਦੇ ਸ਼ੋਕ ਸੰਦੇਸ਼ ਵੀ ਪੜ੍ਹੇ ਗਏ। ਅਖੀਰ ਵਿਚ ਉਨ੍ਹਾਂ ਦੇ ਸਪੁੱਤਰ ਡਾ. ਹਰਮਿੰਦਰ ਸਿੰਘ ਸਿੱਧੂ ਨੇ ਸਭ ਦਾ ਧੰਨਵਾਦ ਕੀਤਾ।