Latest News
ਗੁਜਰਾਤ ਦੰਗਾ, ਮੋਦੀ ਖਿਲਾਫ ਮੁੜ ਜ਼ਕੀਆ ਜਾਫਰੀ ਹਾਈ ਕੋਰਟ ਗਈ
2002 ਦੇ ਗੁਜਰਾਤ ਦੰਗਿਆਂ ਵਿੱਚ ਮਾਰੇ ਗਏ ਕਾਂਗਰਸੀ ਸਾਂਸਦ ਅਹਿਸਾਨ ਜਾਫਰੀ ਦੀ ਪਤਨੀ ਜ਼ਕੀਆ ਜਾਫਰੀ ਨੇ ਇੱਕ ਵਾਰ ਫਿਰ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਜਕੀਆ ਨੇ ਇਸ ਵਾਰ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਅਤੇ 59 ਹੋਰ ਦੋਸ਼ੀਆਂ ਨੂੰ ਹਰੀ ਝੰਡੀ ਦੇਣ ਵਾਲੇ ਹੁਕਮ ਨੂੰ ਚੁਣੌਤੀ ਦਿੰਦਿਆਂ ਹਾਈ ਕੋਰਟ \'ਚ ਜਾਇਜ਼ਾ ਪਟੀਸ਼ਨ ਦਾਇਰ ਕੀਤੀ ਹੈ। ਜ਼ਕੀਆ ਨੇ ਅਹਿਮਦਾਬਾਦ ਦੇ ਮੈਟਰੋਪੋਲਿਟਨ ਮੈਜਿਸਟਰੇਟ ਵੱਲੋਂ ਉਨ੍ਹਾਂ ਦੀ ਪਟੀਸ਼ਨ ਨੂੰ ਰੱਦ ਕਰਨ ਵਾਲੇ ਹੁਕਮ ਨੂੰ ਚੁਣੌਤੀ ਦਿੱਤੀ ਹੈ। ਕਾਂਗਰਸੀ ਆਗੂ ਅਹਿਸਾਨ ਜਾਫਰੀ ਗੁਲਬਰਗ ਸੁਸਾਇਟੀ ਦੰਗੇ \'ਚ ਮਾਰੇ ਗਏ 59 ਵਿਅਕਤੀਆਂ ਵਿੱਚੋਂ ਇੱਕ ਸਨ। 8 ਫਰਵਰੀ 2012 ਦੀ ਐੱਸ ਆਈ ਟੀ ਦੀ ਕਲੋਜ਼ਰ ਰਿਪੋਰਟ ਰੱਦ ਕਰਨ ਦੀ ਵੀ ਅਪੀਲ ਕੀਤੀ ਹੈ। ਪਟੀਸ਼ਨ ਬੀਤੀ 15 ਮਾਰਚ ਨੂੰ ਦਾਇਰ ਕੀਤੀ ਗਈ ਹੈ। ਇਸ \'ਤੇ 20 ਮਾਰਚ ਨੂੰ ਸੁਣਵਾਈ ਹੋਵੇਗੀ। ਮੁੱਖ ਮੰਤਰੀ ਅਤੇ 59 ਹੋਰ ਦੋਸ਼ੀਆਂ ਖਿਲਾਫ ਜ਼ਕੀਆ ਜਾਫਰੀ ਦੀ ਪਟੀਸ਼ਨ ਵਿੱਚ ਲਾਏ ਗਏ ਦੋਸ਼ਾਂ ਦੀ ਜਾਂਚ ਲਈ ਸੁਪਰੀਮ ਕੋਰਟ ਦੀ ਹਦਾਇਤ \'ਤੇ 2009 \'ਚ ਗਠਿਤ ਐੱਸ ਆਈ ਟੀ ਨੇ ਦਸੰਬਰ 2011 \'ਚ ਮੋਦੀ ਨੂੰ ਕਲੀਨ ਚਿੱਟ ਦੇ ਦਿੱਤੀ ਸੀ।\r\n26 ਦਸੰਬਰ 2013 ਨੂੰ ਅਹਿਮਦਾਬਾਦ ਦੇ ਮੈਟਰੋਪੋਲਿਟਨ ਮੈਜਿਸਟਰੇਟ ਬੀ ਜੇ ਗਨਾਤਰਾ ਨੇ ਜ਼ਕੀਆ ਦੀ ਪਟੀਸ਼ਨ ਰੱਦ ਕਰਦੇ ਹੋਏ ਮੋਦੀ ਨੂੰ ਹਰੀ ਝੰਡੀ ਦਿਖਾ ਦਿੱਤੀ ਸੀ, ਜਿਨ੍ਹਾਂ ਕੋਲ ਐੱਸ ਆਈ ਟੀ ਨੇ ਇਹ ਮਾਮਲਾ ਬੰਦ ਕਰਨ ਦੀ ਅਰਜ਼ੀ ਦਿੱਤੀ ਸੀ।\r\nਜ਼ਕੀਆ ਨੇ ਮੋਦੀ ਅਤੇ ਹੋਰਨਾਂ \'ਤੇ ਕਤਲੇਆਮ, ਲੁੱਟਮਾਰ ਅਤੇ ਬਲਾਤਕਾਰ ਲਈ ਅਪਰਾਧਕ ਸਾਜ਼ਿਸ਼ ਘੜਨ, ਸਬੂਤਾਂ ਨਾਲ ਛੇੜਛਾੜ ਕਰਨ ਅਤੇ ਸੂਬੇ ਦੇ ਗ੍ਰਹਿ ਵਿਭਾਗ ਨਾਲ ਜੁੜੇ ਅਹਿਮ ਸਬੂਤ ਨਸ਼ਟ ਕਰਨ ਦੇ ਦੇਸ਼ ਲਾਏ ਹਨ।

977 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper