Latest News

ਕਾਲੇ ਧਨ ਦੇ ਮਾਮਲੇ 'ਚ ਹੁਣ ਫਸੀ ਓਰੀਐਂਟਲ ਬੈਂਕ

ਕਾਲੇ ਧਨ ਦੇ ਲੈਣ-ਦੇਣ 'ਚ ਬੈਂਕ ਆਫ਼ ਬੜੋਦਾ ਤੋਂ ਬਾਅਦ ਹੁਣ ਓਰੀਐਂਟਲ ਬੈਂਕ ਆਫ਼ ਕਾਮਰਸ ਦਾ ਨਾਂਅ ਸਾਹਮਣੇ ਆਇਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਕਾਲੇ ਧਨ ਨੂੰ ਚਿੱਟੇ ਧਨ 'ਚ ਬਦਲਣ ਦਾ ਇੱਕ ਮਾਮਲਾ ਹੁਣ ਓਰੀਐਟਲ ਬੈਂਕ ਆਫ਼ ਕਾਮਰਸ 'ਚ ਫੜਿਆ ਹੈ, ਜਿਸ ਵਿੱਚ 500 ਕਰੋੜ ਰੁਪਏ ਕਾਲੇ ਧਨ ਦੇ ਰੂਪ 'ਚ ਵਿਦੇਸ਼ ਭੇਜੇ ਗਏ ਹਨ।
ਰਿਪੋਰਟ ਮੁਤਾਬਕ ਓਰੀਐਂਟਲ ਬੈਂਕ ਨੇ ਇਹ ਰਕਮ ਹਾਂਗਕਾਂਗ ਭੇਜੀ ਹੈ, ਇਸ ਮਾਮਲੇ 'ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਓਰੀਐਂਟਲ ਬੈਂਕ ਦੇ ਖਾਤੇ ਰਾਹੀਂ ਹੀ ਭੇਜੀ ਗਈ ਹੈ। ਇਸ ਤੋਂ ਪਹਿਲਾਂ ਗੰਭੀਰ ਧੋਖਾਧੜੀ ਜਾਂਚ ਦਫ਼ਤਰ ਨੇ ਬੈਂਕ ਆਫ਼ ਬੜੋਦਾ 'ਚ 6100 ਕਰੋੜ ਰੁਪਏ ਦਾ ਮਨੀਲਾਂਡਰਿੰਗ ਮਾਮਲਾ ਫੜਿਆ ਸੀ, ਜਿਸ ਦੀ ਜਾਂਚ ਚੱਲ ਰਹੀ ਹੈ। ਸੀ ਬੀ ਆਈ ਅਤੇ ਈ ਡੀ ਤੋਂ ਇਲਾਵਾ ਗੰਭੀਰ ਧੋਖਾਧੜੀ ਜਾਂਚ ਦਫ਼ਤਰ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗੰਭੀਰ ਧੋਖਾਧੜੀ ਜਾਂਚ ਦਫ਼ਤਰ ਕੰਪਨੀ ਮੰਤਰਾਲੇ ਦੇ ਅਧੀਨ ਗੰਭੀਰ ਧੋਖਾਧੜੀ ਮਾਮਲਿਆ ਦੀ ਜਾਂਚ ਕਰਦਾ ਹੈ।
ਪਿਛਲੇ ਹਫ਼ਤੇ ਸੀ ਬੀ ਆਈ ਅਤੇ ਈ ਡੀ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਬੈਂਕ ਆਫ਼ ਬੜੌਦਾ ਨੇ 6172 ਕਰੋੜ ਰੁਪਏ ਹਾਂਗਕਾਂਗ ਭੇਜੇ ਸਨ। ਇਹ ਰਕਮ ਕਾਜ਼ੂ ਦਾਲਾਂ, ਚੌਲਾਂ ਵਰਗੀਆਂ ਚੀਜ਼ਾਂ ਦੀ ਦਰਾਮਦ ਦੇ ਇਵਜ਼ ਦੇ ਤੌਰ 'ਤੇ ਭੇਜੀ ਗਈ ਸੀ, ਪਰ ਇਹ ਵਸਤਾਂ ਦਰਾਮਦ ਹੀ ਨਹੀਂ ਹੋਈਆਂ। ਕਿਹਾ ਜਾਂਦਾ ਹੈ ਕਿ ਬੈਂਕ ਆਫ਼ ਬੜੋਦਾ ਦੀ ਅਸ਼ੋਕ ਵਿਹਾਰ ਸਥਿਤ ਬ੍ਰਾਂਚ 'ਚ 59 ਖਾਤੇ ਖੋਲ੍ਹੇ ਗਏ ਅਤੇ ਦਰਾਮਦ ਲਈ ਪੇਸ਼ਗੀ ਵਜੋਂ ਇਹ ਰਕਮ ਜਮ੍ਹਾ ਕਰਵਾਈ ਗਈੇ। ਹਾਂਗਕਾਂਗ ਦੀਆਂ ਕੁਝ ਚੋਟੀ ਦੀਆਂ ਕੰਪਨੀਆਂ ਨੂੰ ਇਹ ਰਕਮ ਭੇਜੀ ਗਈ ਸੀ।

600 Views

e-Paper