ਖੱਟਰ ਦੇ ਸਪੱਸ਼ਟੀਕਰਨ ਤੋਂ ਬਾਅਦ ਅਖ਼ਬਾਰ ਵੱਲੋਂ ਆਡੀਓ ਕਲਿੱਪ ਜਾਰੀ

ਬੀਫ਼ ਦੇ ਮਾਮਲੇ 'ਚ ਭਾਵੇਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਖੱਟਰ ਲਗਾਤਾਰ ਸਫ਼ਾਈਆਂ ਦੇ ਰਹੇ ਹਨ, ਪਰ ਅੰਗਰੇਜ਼ੀ ਅਖ਼ਬਾਰ 'ਇੰਡੀਅਨ ਐਕਸਪ੍ਰੈੱਸ' ਵੱਲੋਂ ਜਾਰੀ ਇੱਕ ਆਡੀਓ ਕਲਿੱਪ 'ਚ ਖੱਟਰ ਸਾਫ਼ ਕਹਿ ਰਹੇ ਹਨ ਕਿ ਇਸ ਦੇਸ਼ 'ਚ ਰਹਿਣ ਵਾਲੇ ਮੁਸਲਮਾਨਾਂ ਨੂੰ ਬੀਫ਼ ਖਾਣਾ ਛੱਡਣਾ ਹੀ ਹੋਵੇਗਾ। ਇਸ ਇੰਟਰਵਿਊ 'ਚ ਖੱਟਰ ਤੋਂ ਪੁੱਛੇ ਗਏ ਕੁਝ ਸਵਾਲ।
ਰਿਪੋਰਟਰ : ਦਾਦਰੀ 'ਚ ਜੋ ਘਟਨਾ ਹੋਈ, ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਮਨੋਹਰ ਖੱਟਰ : ਇਹ ਘਟਨਾ ਆਪਸੀ ਗਲਤ ਫਹਿਮੀ ਕਾਰਨ ਹੋਈ ਹੈ ਅਤੇ ਇਹ ਗਲਤ ਫਹਿਮੀ ਦਾ ਸਿੱਟਾ ਹੈ। ਇਹ ਨਹੀਂ ਹੋਣਾ ਚਾਹੀਦਾ ਸੀ। ਦੋਹਾਂ ਪਾਸਿਆਂ ਤੋਂ ਨਹੀਂ ਹੋਣੀ ਚਾਹੀਦੀ ਸੀ।
ਰਿਪੋਰਟਰ : ਦੋਹਾਂ ਪਾਸਿਆ ਤੋਂ ਕਿਵੇਂ?
ਖੱਟਰ : ਗਾਂ ਦੇ ਮਾਸ ਬਾਰੇ ਹਲਕੀ ਟਿਪਣੀ ਨਹੀਂ ਹੋਣੀ ਚਾਹੀਦੀ ਸੀ। ਬੀਫ਼ ਨੂੰ ਇਸ ਦੇਸ਼ 'ਚ ਕੋਈ ਕਦੇ ਵੀ ਮਾਨਤਾ ਨਹੀਂ ਦੇਵੇਗਾ।
ਰਿਪੋਰਟਰ : ਪਰ ਤੁਸੀਂ ਮੰਨੋਗੇ ਕਿ ਇਸ ਦੇਸ਼ ਦਾ ਕੁਝ ਫ਼ੀਸਦੀ, 15-20 ਫ਼ੀਸਦੀ ਮੁਸਲਮਾਨ ਹਨ, ਜੋ ਬੀਫ਼ ਖਾਂਦੇ ਹਨ, ਕ੍ਰਿਸਚੀਅਨ ਹਨ, ਜੋ ਬੀਫ਼ ਖਾਂਦੇ ਹਨ।
ਖੱਟਰ : ਮੈਂ ਕਹਿੰਦਾ ਹਾਂ ਮੁਸਲਮਾਨ ਰਹਿਣ, ਪਰ ਉਨ੍ਹਾ ਨੂੰ ਬੀਫ ਖਾਣਾ ਛੱਡਣਾ ਹੀ ਪਵੇਗਾ। ਇਥੋਂ ਦੀ ਮਾਨਤਾ ਹੈ ਗਊ, ਗਾਂ ਮਾਸ ਛੱਡ ਕੇ ਵੀ ਮੁਸਲਮਾਨ ਰਹਿ ਸਕਦੇ ਹਨ। ਮੁਸਲਿਮ ਸਮਾਜ 'ਚ ਕਿਤੇ ਨਹੀਂ ਲਿਖਿਆ ਹੈ ਕਿ ਬੀਫ਼ ਖਾਣਾ ਜ਼ਰੂਰੀ ਹੈ, ਕ੍ਰਿਸਚੈਨਟੀ 'ਚ ਵੀ ਨਹੀਂ, ਠੀਕ ਹੈ ਨਾ।
ਇਹ ਕਦੇ ਨਹੀਂ ਹੈ ਕਿ ਅਸੀਂ ਮੀਟ ਖਾਣਾ ਹੀ ਖਾਣਾ ਹੈ। ਜਿਸ ਚੀਜ਼ ਨੂੰ ਸਮਾਜ ਦੀ ਮਾਨਤਾ ਨਹੀਂ ਹੈ, ਦੇਖੀਏ ਸਾਡੇ ਏਥੇ ਕਲਚਰਲੀ ਅਸੀਂ ਡੈਮੋਕ੍ਰੇਟ ਹਾਂ। ਡੈਮੋਕ੍ਰੇਸੀ 'ਚ ਹਮੇਸ਼ਾ ਫਰੀਡਮ ਹੁੰਦੀ ਹੈ, ਪਰ ਫਰੀਡਮ ਦਾ ਵੀ ਇੱਕ ਨਿਯਮ ਹੁੰਦਾ ਹੈ, ਹੱਦਾਂ ਹੁੰਦੀਆਂ ਹਨ। ਹੱਦਾਂ ਇਹ ਸਨ ਕਿ ਫਰੀਡਮ ਉਥੋਂ ਤੱਕ ਚਲਦੀ ਹੈ, ਜਿੱਥੇ ਦੂਜੇ ਦੀ ਫਰੀਡਮ ਅਤੇ ਮਾਨਤਾ ਨੂੰ ਸੱਟਾ ਨਾ ਵੱਜੇ।