ਚੌਧਰੀ ਮੋਹਣ ਲਾਲ ਵੱਲੋਂ ਅਸਤੀਫਾ

ਬਰਗਾੜੀ ਕਾਂਡ ਅਤੇ ਰੋਸ ਦਾ ਪ੍ਰਗਟਾਵਾ ਕਰਦੇ ਸਿੰਘਾਂ 'ਤੇ ਹੋਏ ਪੁਲਸ ਤਸ਼ੱਦਦ ਖਿਲਾਫ਼ ਚੌਧਰੀ ਮੋਹਣ ਲਾਲ ਬਹਿਰਾਮ ਨੇ ਪੰਜਾਬ ਲੋਕ ਸੇਵਾ ਕਮਿਸ਼ਨ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਕੇ ਇਸ ਪ੍ਰਤੀ ਆਪਣੇ ਰੋਸ ਨੂੰ ਜ਼ਾਹਰ ਕੀਤਾ ਹੈ। ਉਹਨਾਂ ਇਸ ਸੰਬੰਧੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਵਾਪਰੇ ਉਕਤ ਦੁਖਾਂਤ ਦਾ ਉਹਨਾਂ ਨੂੰ ਬੇਹੱਦ ਅਫਸੋਸ ਹੈ, ਇਸ ਲਈ ਉਹ ਨੈਤਿਕਤਾ ਦੇ ਅਧਾਰ 'ਤੇ ਆਪਣੇ ਉਕਤ ਅਹੁਦੇ ਤੋਂ ਅਸਤੀਫਾ ਦਿੰਦੇ ਹਨ। ਗੌਰਤਲਬ ਹੈ ਕਿ ਚੌਧਰੀ ਮੋਹਣ ਲਾਲ ਬੰਗਾ ਤੋਂ ਅਕਾਲੀ ਦਲ ਦੇ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਉਹਨਾਂ ਦੇ ਪਿਤਾ ਚੌਧਰੀ ਸਵਰਨਾ ਰਾਮ ਪੰਜਾਬ ਸਰਕਾਰ ਦੇ ਭਾਜਪਾ ਕੋਟੇ 'ਚੋਂ ਵਜ਼ੀਰ ਰਹਿ ਚੁੱਕੇ ਹਨ।