ਜਹਾਜ਼ ਦਾ ਹੂਟਾ ਹੁਣ 749 ਰੁਪਏ 'ਚ

ਸਪਾਈਸਜੈੱਟ ਨੇ ਹਵਾਈ ਸਫ਼ਰ ਕਰਨ ਵਾਲਿਆਂ ਲਈ ਧਮਾਕੇਦਾਰ ਛੋਟ ਦੇਣ ਦਾ ਐਲਾਨ ਕੀਤਾ ਹੈ। ਇਸ ਸਕੀਮ ਤਹਿਤ ਘਰੇਲੂ ਸੈਕਟਰ ਲਈ ਸਭ ਤੋਂ ਘੱਟ ਕਿਰਾਇਆ (ਟੈਕਸ ਛੱਡ ਕੇ) ਅਤੇ ਕੌਮਾਂਤਰੀ ਸੈਕਟਰ 'ਚ ਸਭ ਤੋਂ ਘੱਟ ਕਿਰਾਇਆ 3999 ਰੁਪਏ ਹੈ। ਇਸ ਸਕੀਮ ਤਹਿਤ 3 ਲੱਖ ਟਿਕਟਾਂ ਉਪਲੱਬਧ ਹਨ। ਇਸ ਆਫ਼ਰ ਲਈ ਟਿਕਟਾਂ ਦੀ ਬੁਕਿੰਗ 27 ਤੋਂ 29 ਅਕਤੂਬਰ ਤੱਕ ਕਰਵਾਈ ਜਾ ਸਕਦੀ ਹੈ ਅਤੇ ਅਗਲੇ ਸਾਲ ਇੱਕ ਫ਼ਰਵਰੀ ਤੋਂ 29 ਅਕਤੂਬਰ ਤੱਕ ਸਫ਼ਰ ਕੀਤਾ ਜਾ ਸਕਦਾ ਹੈ। ਇਸ ਸਕੀਮ ਤਹਿਤ ਦਿੱਲੀ ਤੋਂ ਅੰਮ੍ਰਿਤਸਰ ਅਤੇ ਅਹਿਮਦਾਬਾਦ ਤੋਂ ਮੁੰਬਈ ਵਰਗੇ ਰੂਟਾਂ ਉੱਪਰ ਟਿਕਟ 749 ਰੁਪਏ 'ਚ ਮਿਲੇਗੀ। ਇਸ ਸਕੀਮ ਤਹਿਤ ਚਨੇਈ ਤੋਂ ਕਲੰਬੋ ਦਾ ਕਿਰਾਇਆ 3999 ਰੁਪਏ ਰੱਖਿਆ ਗਿਆ ਹੈ। ਸਪਾਈਸਜੈੱਟ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਮੋਬਾਇਲ ਐਪਲੀਕੇਸ਼ਨ ਨਾਲ ਬੁਕਿੰਗ ਕਰਾਉਣ ਵਾਲਿਆਂ ਨੂੰ 3 ਫ਼ੀਸਦੀ ਹੋਰ ਛੋਟ ਮਿਲੇਗੀ।