ਬਲਾਤਕਾਰੀਆਂ ਨੂੰ ਨਿਪੁੰਸਕ ਬਣਾਉਣਾ ਹੀ ਸਭ ਤੋਂ ਵਧੀਆ ਹੱਲ : ਵੈਂਕਟਰਤਨਮ

ਬੱਚਿਆ ਨਾਲ ਬਲਾਤਕਾਰ ਕਰਨ ਵਾਲਿਆਂ ਨੂੰ ਬਤੌਰ ਸਜ਼ਾ ਨਿਪੁੰਸਕ ਬਣਾਉਣ ਬਾਰੇ ਮਦਰਾਸ ਹਾਈ ਕੋਰਟ ਦੇ ਸੁਝਾਅ ਦੀ ਆਂਧਰਾ ਤੇ ਤਿਲੰਗਾਨਾ ਦੇ ਮਹਿਲਾ ਕਮਿਸ਼ਨ ਦੀ ਚੇਅਰਮੈਨ ਨੇ ਸਵਾਗਤ ਕੀਤਾ ਹੈ। ਕਮਿਸ਼ਨ ਨੇ ਕਿਹਾ ਹੈ ਕਿ ਇਹ ਬਲਾਤਕਾਰੀਆਂ ਦੇ ਮਾਮਲੇ 'ਚ ਸਭ ਤੋਂ ਵਧੀਆ ਹੱਲ ਹੈ।
ਸੂਬਾ ਮਹਿਲਾ ਕਮਿਸ਼ਨ ਦੀ ਚੇਅਰਮੈਨ ਤ੍ਰਿਪੂਰਨ ਵੈਕਟਾਰਤਨਮ ਨੇ ਕਿਹਾ ਹੈ ਕਿ ਉਹ ਬਹੁਤ ਖੁਸ਼ ਹਨ ਕਿ ਮਦਰਾਸ ਹਾਈ ਕੋਰਟ ਵਿਦਵਾਨ ਜੱਜਾਂ ਦੇ ਮਾਮਲੇ 'ਚ ਵਧੀਆ ਹੱਲ ਇਹ ਹੀ ਹੈ ਕਿ ਬਲਾਤਕਾਰੀਆਂ ਨੂੰ ਨਿਪੁੰਸਕ ਬਣਾ ਦਿੱਤਾ ਜਾਵੇ। ਵੈਂਕਟਾਰਤਨਮ ਨੇ ਕਿਹਾ ਹੈ ਕਿ ਉਨ੍ਹਾ ਨੇ 15 ਸਾਲ ਪਹਿਲਾਂ ਹੀ ਇਸ ਤਰ੍ਹਾਂ ਦਾ ਸੁਝਾਅ ਦਿੱਤਾ ਸੀ। ਉਨ੍ਹਾ ਕਿਹਾ ਕਿ ਕੁਝ ਲੋਕ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹਨ, ਪਰ ਬੱਚਿਆਂ ਅਤੇ ਮਹਿਲਾਵਾਂ ਦੇ ਵੀ ਅਧਿਕਾਰ ਹਨ ਅਤੇ ਇਸ ਲਈ ਨਿਪੁੰਸਕ ਬਣਾ ਦਿੱਤਾ ਜਾਣਾ ਹੀ ਬਲਾਤਕਾਰੀਆਂ ਲਈ ਸਭ ਤੋਂ ਚੰਗਾ ਹੱਲ ਹੈ।
ਮਦਰਾਸ ਹਾਈ ਕੋਰਟ ਦੇ ਜੱਜਾਂ ਨੇ ਹਾਲ ਹੀ ਵਿੱਚ ਹੁਕਮ ਦਿੱਤਾ ਸੀ ਕਿ ਬੱਚਿਆਂ ਨਾਲ ਬਲਾਤਕਾਰ ਕਰਨ ਵਾਲਿਆਂ ਨੂੰ ਨਿਪੁੰਸਕ ਬਣਾ ਦਿੱਤਾ ਜਾਣਾ ਸਭ ਤੋਂ ਢੁਕਵੀਂ ਸਜ਼ਾ ਅਤੇ ਮਸਲੇ ਦਾ ਹੱਲ ਹੈ।