ਹਰਭਜਨ ਤੇ ਗੀਤਾ ਬਸਰਾ ਵਿਆਹ ਦੇ ਬੰਧਨ 'ਚ ਬੱਝੇ

ਭਾਰਤੀ ਕ੍ਰਿਕਟਰ ਹਰਭਜਨ ਸਿੰਘ ਵੀਰਵਾਰ ਨੂੰ ਬਾਲੀਵੁੱਡ ਐਕਟਰੇਸ ਗੀਤਾ ਬਸਰਾ ਦੇ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ। ਇਸ ਵਿਆਹ ਸਮਾਰੋਹ 'ਚ ਕਈ ਉੱਘੀਆਂ ਹਸਤੀਆਂ ਸ਼ਾਮਲ ਹੋਈਆਂ। ਹਰਭਜਨ ਅਤੇ ਗੀਤਾ ਬਸਰਾ ਦੇ ਵਿਆਹ ਦਾ ਸਮਾਰੋਹ ਜਲੰਧਰ ਦੇ ਕਬਾਨਾ ਹੋਟਲ 'ਚ ਹੋਇਆ। ਇਸ ਵਿਆਹ ਸਮਾਰੋਹ 'ਚ ਸਚਿਨ ਤੇਂਦੁਲਕਰ ਆਪਣੀ ਪਤਨੀ ਅੰਜਲੀ ਦੇ ਨਾਲ ਸ਼ਾਮਲ ਹੋਏ। ਇਸ ਵਿਆਹ 'ਚ ਮੁਕੇਸ਼ ਅੰਬਾਨੀ ਨੇ ਆਪਣੀ ਪਤਨੀ ਨੀਤਾ ਅਤੇ ਬੇਟੇ ਅਕਾਸ਼ ਨਾਲ ਸ਼ਿਰਕਤ ਕੀਤੀ।