ਬੰਦੀ ਛੋੜ ਦਿਵਸ 'ਤੇ ਕੌਮ ਦੇ ਨਾਂਅ ਸੰਦੇਸ਼ ਹੈੱਡ ਗ੍ਰੰਥੀ ਤੋਂ ਦਿਵਾਇਆ ਜਾਵੇ : ਸਰਨਾ

ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਕੌਮ ਵੱਲੋਂ ਨਕਾਰੇ ਤੇ ਦੁਰਕਾਰੇ ਗਏ ਜਥੇਦਾਰ ਨੂੰ ਬੰਦੀ ਛੋੜ ਦਿਵਸ 'ਤੇ ਕੌਮ ਦੇ ਨਾਂਅ ਸੰਦੇਸ਼ ਦੇਣ ਦਾ ਕੋਈ ਅਧਿਕਾਰ ਨਹੀਂ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਉਹ ਮੰਗ ਕਰਦੇ ਹਨ ਕਿ ਜਥੇਦਾਰਾਂ ਨੂੰ ਬਿਨਾਂ ਕਿਸੇ ਦੇਰੀ ਤਂੋ ਬਦਲਿਆ ਜਾਵੇ ਜਾਂ ਫਿਰ ਕੌਮ ਦੇ ਨਾਂਅ ਸੰਦੇਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਕੋਲਂੋ ਪੜ੍ਹਵਾਇਆ ਜਾਵੇ।
ਜਾਰੀ ਇੱਕ ਬਿਆਨ ਰਾਹੀਂ ਉਹਨਾਂ ਕਿਹਾ ਕਿ ਪੰਜਾਬ ਵਿੱਚ ਮੌਜੂਦਾ ਸਮੇਂ ਵੱਖ-ਵੱਖ ਥਾਵਾਂ 'ਤੇ ਵਾਪਰ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਦੀਆਂ ਘਟਨਾਵਾਂ ਜਿਥੇ ਚਿੰਤਾ ਦਾ ਵਿਸ਼ਾ ਹਨ, ਉਥੇ ਜਥੇਦਾਰਾਂ ਦਾ ਰੋਲ ਵੀ ਕੋਈ ਦਰੁੱਸਤ ਨਹੀਂ ਹੈ, ਕਿਉਂਕਿ ਜਥੇਦਾਰ ਜਨਤਾ ਦੀ ਕਰੋਪੀ ਤੋਂ ਡਰਦਿਆਂ ਬਾਹਰ ਨਿਕਲਣ ਦੇ ਵੀ ਸਮੱਰਥ ਨਹੀਂ ਹਨ। ਸਰਬੱਤ ਖਾਲਸਾ ਸਮੇਂ ਦੀ ਲੋੜ ਸੀ ਤੇ ਪੰਥਕ ਜਥੇਬੰਦੀਆਂ ਨੇ ਸਰਬੱਤ ਖਾਲਸਾ ਬੁਲਾ ਕੇ ਪੰਥ ਦੀ ਰਮਜ਼ ਨੂੰ ਪਛਾਣਿਆ ਹੈ। ਕੁਝ ਲੋਕ ਇਹ ਕਹਿ ਰਹੇ ਹਨ ਕਿ ਸਰਬੱਤ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ 'ਤੇ ਬੁਲਾਇਆ ਜਾਵੇ, ਜਦਕਿ ਇਸ ਤੋਂ ਪਹਿਲਾਂ ਕਈ ਵਾਰੀ ਸਰਬੱਤ ਖਾਲਸਾ ਬਾਹਰ ਵੀ ਬੁਲਾਏ ਗਏ ਹਨ। ਸ਼੍ਰੋਮਣੀ ਕਮੇਟੀ ਤੇ ਜਥੇਦਾਰ ਅਕਾਲ ਤਖਤ ਨੇ 16 ਫਰਵਰੀ 1986 ਨੂੰ ਸਰਬੱਤ ਖਾਲਸਾ ਆਨੰਦਪੁਰ ਸਾਹਿਬ ਵਿਖੇ ਕੀਤਾ ਸੀ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਇਹ ਵੀ ਸਰੋਤ ਮਿਲਦੇ ਹਨ ਕਿ ਸਰਬੱਤ ਖਾਲਸੇ ਤਾਂ ਕਾਹਨੂੰਵਾਲ ਦੇ ਜੰਗਲਾਂ ਵਿੱਚ ਵੀ ਹੋਏ ਹਨ। ਉਹਨਾਂ ਕਿਹਾ ਕਿ ਜਥੇਦਾਰ ਕੌਮ ਦਾ ਨੁਮਾਇੰਦਾ ਹੁੰਦਾ ਹੈ, ਪਰ ਜਦੋਂ ਜਥੇਦਾਰ ਆਪਣਾ ਜਨਤਕ ਤੇ ਧਾਰਮਿਕ ਆਧਾਰ ਗੁਆ ਬੈਠਦਾ ਹੈ ਤਾਂ ਉਸ ਵੇਲੇ ਕੌਮ ਦੇ ਰਹਿਬਰਾਂ ਨੂੰ ਆਪਣੇ ਫੈਸਲੇ ਆਪ ਲੈਣ ਦਾ ਅਧਿਕਾਰ ਹੁੰਦਾ ਹੈ। ਉਹਨਾਂ ਕਿਹਾ ਕਿ ਜਥੇਦਾਰਾਂ ਨੂੰ ਆਪਣੇ ਅਹੁਦਿਆਂ ਤੋਂ ਤੁਰੰਤ ਅਸਤੀਫੇ ਦੇ ਕੇ ਘਰ ਨੂੰ ਚਲੇ ਜਾਣਾ ਚਾਹੀਦਾ ਹੈ। ਬੰਦੀ ਛੋੜ ਦਿਵਸ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜਾ ਜਥੇਦਾਰ ਸੰਗਤਾਂ ਵੱਲੋਂ ਨਕਾਰ ਦਿੱਤਾ ਗਿਆ ਹੋਵੇ, ਉਸ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਕੌਮ ਦੇ ਨਾਂਅ ਸੰਦੇਸ਼ ਪੜ੍ਹੇ, ਇਸ ਲਈ ਉਹ ਮੰਗ ਕਰਦੇ ਹਨ ਕਿ ਬੰਦੀ ਛੋੜ ਦਿਵਸ ਕੇ ਕੌਮ ਦੇ ਨਾਂਅ ਸੰਦੇਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਤੋਂ ਪੜ੍ਹਾਇਆ ਜਾਵੇ। ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੀ ਪਦਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲੋਂ ਸੁਪਰੀਮ ਮੰਨੀ ਗਈ ਹੈ, ਕਿÀੁਂਕਿ ਜਿੰਨਾ ਚਿਰ ਤੱਕ ਸ੍ਰੀ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਕਿਸੇ ਵੀ ਜਥੇਦਾਰ ਨੂੰ ਸਿਰੋਪਾ ਦੇ ਕੇ ਪ੍ਰਵਨਾਗੀ ਨਹੀਂ ਦਿੰਦਾ, ਓਨਾ ਚਿਰ ਤੱਕ ਉਹ ਜਥੇਦਾਰ ਨਹੀਂ ਮੰਨਿਆ ਜਾ ਸਕਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਛੇਵਂੇ ਪਾਤਸ਼ਹਿ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਇਸ ਪ੍ਰਕਾਰ ਦੀ ਕੀਤੀ ਹੈ ਕਿ ਅਕਾਲ ਤਖਤ ਸਾਹਿਬ 'ਤੇ ਬੈਠੇ ਜਥੇਦਾਰ ਨੂੰ ਸ੍ਰੀ ਦਰਬਾਰ ਸਾਹਿਬ ਵਿੱਚ ਬੈਠਾ ਗ੍ਰੰਥੀ ਦਿਖਾਈ ਦਿੰਦਾ ਹੈ, ਪਰ ਗ੍ਰੰਥੀ ਨੂੰ ਅਕਾਲ ਤਖਤ ਸਾਹਿਬ 'ਤੇ ਬੈਠਾ ਜਥੇਦਾਰ ਦਿਖਾਈ ਨਹੀਂ ਦਿੰਦਾ, ਜਿਸ ਦਾ ਭਾਵ ਇਹ ਮਿਲਦਾ ਹੈ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਜਥੇਦਾਰ ਅਕਾਲ ਤਖਤ ਨਾਲੋਂ ਸੁਪਰੀਮ ਮੰਨਿਆ ਜਾਂਦਾ ਹੈ।