Latest News
ਜੇਕਰ 10 ਨਵੰਬਰ ਤੱਕ ਕਿਸਾਨਾਂ ਦੀਆ ਗੰਨੇ ਪ੍ਰਤੀ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤੇਜ਼ ਹੋਵੇਗਾ

Published on 07 Nov, 2015 11:28 AM.

ਜਲੰਧਰ (ਇਕਬਾਲ ਉਭੀ) ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਕਵਲਪ੍ਰੀਤ ਸਿੰਘ ਅਤੇ ਪੱਗੜੀ ਸੰਭਾਲ ਜੱਟਾ ਦੇ ਹਰਸੁਲਿੰਦਰ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਗੰਨਾ ਉਤਪਾਦਕ ਦੀਆਂ ਮੁੱਖ ਸਮੱਸਿਆਵਾਂ ਅਤੇ ਇਸਦੀ ਮੰਡੀਕਰਨ ਬਾਰੇ 2 ਨਵੰਬਰ ਨੂੰ ਮੰਨੀਆਂ ਗਈਆਂ ਮੰਗਾਂ, ਜਿਸ ਵਿੱਚ ਰਸਤਾ ਅਤੇ ਰੇਲ ਰੋਕੋ ਅੰਦੋਲਨ ਤਹਿਤ ਜਲੰਧਰ ਵਿੱਚ ਵਿਸ਼ਾਲ ਧਰਨਾ ਲਗਾਇਆ ਗਿਆ ਸੀ, ਜੋ ਅਣਮਿੱਥੇ ਸਮੇਂ ਲਈ ਪ੍ਰਬੰਧ ਕੀਤਾ ਗਿਆ ਸੀ। ਪੰਜਾਬ ਸਰਕਾਰ ਵੱਲੋਂ ਲਿਖਤੀ ਭਰੋਸਾ ਦੇ ਕੇ ਧਰਨਾ ਸਮਾਪਤ ਕਰਵਾਇਆ ਗਿਆ ਸੀ, ਜਿਸ ਤਹਿਤ ਪਿਛਲੀ ਅਦਾਇਗੀ ਤੁਰੰਤ ਕਰਨ, ਖੰਡ ਮਿੱਲਾਂ 15 ਨਵੰਬਰ ਤੋਂ ਚਾਲੂ ਕਰਨ, 235 ਨੂੰ ਅਗੇਤੀ ਕਿਸ਼ਤਾਂ 'ਚ ਰੱਖਣ ਅਤੇ ਅਦਾਇਗੀ ਇੱਕ ਕਾਊਂਟਰ ਤੋਂ ਨਗਦ ਰਾਸ਼ੀ ਕਰਨ ਪ੍ਰਵਾਨ ਕੀਤਾ ਗਿਆ ਸੀ। ਇਸ ਤਹਿਤ ਭੋਗਪੁਰ ਅਤੇ ਕੋਆਪਰੇਟਿਵ ਮਿੱਲਾਂ ਦਾ ਨਵੀਨੀਕਰਕਨ ਕਰਨ ਨੂੰ ਤਰਜੀਹ ਦੇਣ ਦਾ ਮੁੱਦਾ ਅਹਿਮ ਸੀ, ਜੋ ਹਾਲੇ ਤੱਕ ਵਿਚਾਰ ਅਧੀਨ ਹਨ। ਜੇਕਰ ਕਿਸਾਨਾਂ ਦੀਆ ਮੰਗਾਂ ਨੂੰ ਲਟਕਾਇਆ ਗਿਆ, ਮਿੱਲਾਂ ਨਿਰਧਾਰਤ ਸਮੇਂ ਤੋਂ ਲੇਟ ਚਾਲੂ ਕੀਤੀਆਂ ਗਈਆਂ, ਪੈਨਲਟੀਬਲ ਵਰਗੀਆ ਸ਼ਰਤਾਂ ਰੱਖੀਆਂ ਗਈਆਂ, ਅਦਾਇਗੀ ਲਈ ਕਿਸਾਨਾਂ ਦੀ ਖੱਜਲ-ਖੁਆਰੀ ਹੋਈ ਤਾਂ ਕਿਸਾਨ ਦੁਬਾਰਾ ਸੰਘਰਸ਼ ਲਈ ਲਾਮਬੰਦ ਹੋ ਚੁੱਕੇ ਹਨ। ਜੋ ਸੀ ਓ 238 ਵਰਾਇਟੀ ਮਿਡ ਵਿੱਚ ਲਿਆ ਕੇ 10 ਰੁਪਏ ਕੁਇੰਟਲ ਰੇਟ ਘਟਾਇਆ ਹੈ ਉਸਨੂੰ ਕਿਸਾਨ ਬਰਦਾਸ਼ਤ ਨਹੀਂ ਕਰਨਗੇ, ਜਿਸ ਨਾਲ ਕਿਸਾਨਾਂ ਨੂੰ 4000 ਰੁਪਏ ਏਕੜ ਦਾ ਘਾਟਾ ਪੈ ਰਿਹਾ ਹੈ। ਇਸ ਮਹੀਨੇ 10 ਨਵੰਬਰ ਤੱਕ ਨੋਟੀਫਿਕੇਸ਼ਨ ਜਾਰੀ ਹੋਣ ਦੀ ਉਡੀਕ 'ਚ ਹਨ। ਜੇਕਰ ਅਜਿਹਾ 10 ਨਵੰਬਰ ਤੱਕ ਨਾ ਹੋਇਆ ਤਾਂ ਦੋਵਾਂ ਜਥੇਬੰਦੀਆ ਵੱਲੋਂ ਪੰਜਾਬ ਭਰ 'ਚ ਹੋਣ ਵਾਲੀਆਂ ਸਦਭਾਵਨਾ ਰੈਲੀਆਂ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਇੱਕ ਵਿਲੱਖਣ ਸੰਘਰਸ਼ ਸਰਕਾਰ ਵਿਰੁੱਧ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ਦੀ ਹਰ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਪ੍ਰਧਾਨ ਦੋਆਬਾ ਕਿਸਾਨ ਸੰਘਰਸ਼ ਕਮੇਟੀ ਹਰਮਨਿੰਦਰ ਸਿੰਘ, ਬਲਵਿੰਦਰ ਸਿੰਘ ਮੱਲੀ ਨੰਗਲ, ਜੰਗਵੀਰ ਸਿੰਘ ਟਾਂਡਾ, ਅਮਨਦੀਪ ਸਿੰਘ ਘੁੰਮਣ, ਬਲਵੰਤ ਸਿੰਘ, ਹਰਜਿੰਦਰ ਸਿੰਘ ਦੂਹੜਾ, ਹਰੀਸ਼ ਕੁਮਾਰ, ਸਤਨਾਮ ਸਿੰਘ ਸਾਹਨੀ, ਸੁਖਜਿੰਦਰ ਸਿੰਘ ਮੰਡ, ਪ੍ਰਧਾਨ ਪੱਗੜੀ ਸੰਭਾਲ ਜੱਟਾਂ ਲਹਿਰ ਕਵਲਪ੍ਰੀਤ ਸਿੰਘ ਕਾਕੀ, ਮਕੇਸ਼ ਚੰਦਰ ਰਾਣੀ ਭੱਟੀ, ਹਰਪ੍ਰੀਤ ਸਿੰਘ ਲਾਲ, ਰਣਜੀਤ ਸਿੰਘ ਬਾਜਵਾ, ਪ੍ਰਿਤਪਾਲ ਸਿੰਘ, ਗੁਰਪ੍ਰਤਾਪ ਸਿੰਘ ਰੰਧਾਵਾ, ਭੁਪਿੰਦਰ ਸਿੰਘ ਸੇਖਵਾਂ, ਅਰੁਣ ਕੁਮਾਰ, ਚਰਨਜੀਤ ਸਿੰਘ ਫਰੀਦਪੁਰ, ਦਵਿੰਦਰ ਸਿੰਘ ਮਿੰਟਾ ਆਦਿ ਮੌਜੂਦ ਸਨ।

841 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper