...ਤੇ ਟੈਕਸੀ ਡਰਾਈਵਰ ਨਿੱਤਰ ਪਏ

ਪੈਰਿਸ (ਨਵਾਂ ਜ਼ਮਾਨਾ ਸਰਵਿਸ)-ਸ਼ੁੱਕਰਵਾਰ ਸ਼ਾਮੀਂ (ਭਾਰਤ ਦੇ ਵੱਡੇ ਤੜਕੇ) ਜਦੋਂ ਪੈਰਿਸ 'ਚ ਅੱਤਵਾਦੀ ਹਮਲਿਆਂ ਦਾ ਡਰ ਪੂਰੇ ਸ਼ਹਿਰ 'ਚ ਪਸਰਿਆ ਹੋਇਆ ਸੀ, ਉਸ ਵੇਲੇ ਕਈ ਲੋਕ ਆਪਣੇ ਸਵਾਰਥ ਨੂੰ ਛੱਡ ਕੇ ਪ੍ਰਭਾਵਤਾਂ ਲੋਕਾਂ ਦੀ ਮਦਦ ਕਰਨ ਲਈ ਨਿੱਤਰ ਆਏ। ਇਹ ਟੈਕਸੀ ਡਰਾਈਵਰ ਸਨ, ਜਿਨ੍ਹਾਂ ਆਪਣੇ ਮੀਟਰ ਬੰਦ ਕਰਕੇ ਲੋਕਾਂ ਨੂੰ ਮੁਫ਼ਤ ਉਨ੍ਹਾਂ ਦੇ ਘਰੀਂ ਪਹੁੰਚਾਇਆ। ਹਮਲੇ ਤੋਂ ਤੁਰੰਤ ਬਾਅਦ ਟੈਕਸੀ ਡਰਾਈਵਰ ਪੂਰੀ ਮੁਸਤੈਦੀ ਨਾਲ ਸਰਗਰਮ ਹੋ ਗਏ ਅਤੇ ਉਨ੍ਹਾਂ ਪ੍ਰਭਾਵਿਤ ਲੋਕਾਂ ਨੂੰ ਲੱਦ ਕੇ ਗੱਡੀਆਂ ਭਜਾ ਲਈਆਂ। ਹਮਲੇ ਤੋਂ ਬਾਅਦ ਸਾਰੇ ਦਹਿਸ਼ਤ ਪੈਦਾ ਹੋ ਗਈ ਅਤੇ ਲੋਕ ਬਚਾਅ ਲਈ ਇਧਰ-ਉਧਰ ਦੌੜੇ।
ਇੱਕ ਟੀ ਵੀ ਪੱਤਰਕਾਰ ਨੇ ਦੱਸਿਆ ਕਿ ਮਦਦ ਲਈ ਸਭ ਤੋਂ ਪਹਿਲਾਂ ਟੈਕਸੀ ਡਰਾਈਵਰ ਅੱਗੇ ਆਏ ਅਤੇ ਉਨ੍ਹਾਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਆਪਣੀਆਂ ਟੈਕਸੀਆਂ ਦੇ ਮੀਟਰ ਬੰਦ ਕਰ ਲਏ ਅਤੇ ਲੋਕਾਂ ਨੂੰ ਮੁਫ਼ਤ ਘਰਾਂ 'ਚ ਪਹੁੰਚਾਇਆ।